ਹਾਜਰਾ ਮਸਰੂਰ
ਹਾਜਰਾ ਮਸਰੂਰ ਇੱਕ ਪਾਕਿਸਤਾਨੀ ਹਕੂਕ ਨਿਸਵਾਂ ਦੀ ਅਲੰਬਰਦਾਰ ਲੇਖਕ ਸੀ।[1] ਉਸਨੂੰ ਕਈ ਇਨਾਮਾਂ ਨਾਲ ਨਵਾਜ਼ਾ ਗਿਆ ਜਿਸ ਵਿੱਚ ਤਮਗ਼ਾ ਹੁਸਨ ਕਾਰਕਰਦਗੀ 1995 ਬਤੌਰ ਬਿਹਤਰੀਨ ਲੇਖਕ ਅਤੇ ਆਲਮੀ ਫ਼ਰੋਗ਼ ਉਰਦੂ ਅਦਬ ਐਵਾਰਡ ਵੀ ਸ਼ਾਮਿਲ ਹਨ।[2]
ਹਾਜਰਾ ਮਸਰੂਰ | |
---|---|
ਜਨਮ | ਲਖਨਊ, ਬਰਤਾਨਵੀ ਹਿੰਦ | 17 ਜਨਵਰੀ 1930
ਮੌਤ | 15 ਸਤੰਬਰ 2012 ਕਰਾਚੀ, ਪਾਕਿਸਤਾਨ | (ਉਮਰ 82)
ਰਾਸ਼ਟਰੀਅਤਾ | ਪਾਕਿਸਤਾਨੀ |
ਪੇਸ਼ਾ | ਲੇਖਕ |
ਲਈ ਪ੍ਰਸਿੱਧ | ਹਕੂਕ ਨਿਸਵਾਂ ਲੇਖਕ |
ਜ਼ਾਤੀ ਜ਼ਿੰਦਗੀ
ਸੋਧੋਹਾਜਰਾ ਦਾ ਜਨਮ ਡਾਕਟਰ ਤਹੂਰ ਅਹਿਮਦ ਖ਼ਾਨ ਦੇ ਘਰ ਲਖਨਊ, ਭਾਰਤ ਵਿੱਚ 17 ਜਨਵਰੀ 1930 ਨੂੰ ਹੋਇਆ। ਉਸ ਦਾ ਪਿਤਾ ਡਾ ਤਾਹੂਰ ਅਹਿਮਦ ਖਾਨ ਬਰਤਾਨਵੀ ਫੌਜ ਵਿੱਚ ਡਾਕਟਰ ਸੀ। ਮੁਲਾਜ਼ਮ ਹੋਣ ਕਰਕੇ ਮੁਖਤਲਿਫ਼ ਸ਼ਹਿਰਾਂ ਅਤੇ ਕਸਬਿਆਂ ਵਿੱਚ ਉਸ ਦਾ ਤਬਾਦਲਾ ਹੁੰਦਾ ਰਿਹਾ ਜਿਸ ਕਾਰਨ ਉਹ ਠੀਕ ਮਾਅਨਿਆਂ ਵਿੱਚ ਬੱਚਿਆਂ ਦੀ ਪੜ੍ਹਾਈ ਲਿਖਾਈ ਤੇ ਧਿਆਨ ਨਾ ਦੇ ਸਕੇ। ਖ਼ਦੀਜਾ ਦੀ ਮਾਂ ਦਾ ਨਾਮ ਅਨਵਰ ਜਹਾਂ ਸੀ। ਉਹ ਇੱਕ ਪੜ੍ਹੀ ਲਿਖੀ ਔਰਤ ਸੀ, ਉਸ ਦੇ ਲੇਖ ਔਰਤਾਂ ਦੇ ਵੱਖ ਵੱਖ ਰਿਸਾਲਿਆਂ ਵਿੱਚ ਅਕਸਰ ਛੁਪਦੇ ਰਹਿੰਦੇ ਸਨ। ਇਸ ਦੀ ਵੇਖਾ ਵੇਖੀ ਬੱਚੀਆਂ ਵਿੱਚ ਵੀ ਅਦਬੀ ਰੁਝਾਨ ਪੈਦਾ ਹੋਏ। ਛੋਟੀ ਉਮਰ ਵਿੱਚ ਹੀ ਖ਼ਦੀਜਾ ਦੇ ਬਾਪ ਦੀ ਦਿਲ ਦਾ ਦੌਰਾ ਪੈਣ ਦੇ ਬਾਅਦ ਮੌਤ ਹੋ ਗਈ, ਜਿਸ ਕਰਕੇ ਉਨ੍ਹਾਂ ਦੇ ਖ਼ਾਨਦਾਨ ਨੂੰ ਬੇਹੱਦ ਮੁਸ਼ਕਿਲਾਂ ਪੇਸ਼ ਆਈਆਂ। ਪਰਿਵਾਰ ਕੁੱਝ ਅਰਸਾ ਬੰਬਈ ਵਿੱਚ ਰਿਹਾ। ਭਾਰਤ ਦੀ ਤਕਸੀਮ ਦੇ ਬਾਅਦ ਉਹ ਅਤੇ ਉਸ ਦੀ ਭੈਣ ਹਾਰਜਾ ਮਸਰੂਰ ਲਾਹੌਰ, ਪਾਕਿਸਤਾਨ ਚਲੇ ਗਈਆਂ ਤੇ ਉਥੇ ਸੈਟਲ ਹੋ ਗਈਆਂ ਸਨ।[3] ਆਪਣੀ ਕਿਤਾਬ ਵਿੱਚ ਇੱਕ ਉਰਦੂ ਲੇਖਕ ਨੇ ਲਿਖਿਆ ਹੈ ਕਿ ਹਾਜਰਾ ਮਸ਼ਹੂਰ ਉਰਦੂ ਕਵੀ ਸਾਹਿਰ ਲੁਧਿਆਣਵੀ ਦੇ ਨਾਲ ਮੰਗੀ ਹੋਈ ਸੀ, ਪਰ ਇੱਕ ਵਾਰ ਇੱਕ ਸਾਹਿਤਕ ਇਕੱਠ ਵਿੱਚ ਲੁਧਿਆਣਵੀ ਨੇ ਇੱਕ ਸ਼ਬਦ ਦਾ ਗਲਤ ਉਚਾਰਨ ਕੀਤਾ, ਹਾਜਰਾ ਨੇ ਉਸ ਦੀ ਆਲੋਚਨਾ ਕੀਤੀ, ਉਹ ਗੁੱਸੇ ਹੋ ਗਿਆ ਅਤੇ ਕੁੜਮਾਈ ਟੁੱਟ ਗਈ ਸੀ।[4] ਬਾਅਦ ਵਿਚ, ਉਸ ਨੇ ਅਹਿਮਦ ਅਲੀ ਖਾਨ ਨਾਲ ਵਿਆਹ ਕਰਵਾਇਆ, ਜੋ ਰੋਜ਼ਾਨਾ ਡਾਨ ਅਖਬਾਰ ਦਾ ਸੰਪਾਦਕ ਸੀ। ਉਸ ਦੀਆਂ ਦੋ ਧੀਆਂ ਹਨ। ਉਰਦੂ ਸਾਹਿਤ ਦੇ ਇਤਿਹਾਸ ਵਿੱਚ ਇੱਕ ਬਹੁਤ ਵੱਡੀ ਲੇਖਕ ਖ਼ਦੀਜਾ ਮਸਤੂਰ ਉਸ ਦੀ ਛੋਟੀ ਭੈਣ ਸੀ।[5] 15 ਸਤੰਬਰ 2012 ਨੂੰ ਕਰਾਚੀ, ਪਾਕਿਸਤਾਨ ਵਿੱਚ ਉਸ ਦੀ ਮੌਤ ਹੋ ਗਈ।[6]
ਹਾਜਰਾ ਨੇ ਅਹਿਮਦ ਨਦੀਮ ਕਾਸਮੀ ਦੇ ਨਾਲ ਸਾਹਿਤਕ ਮੈਗਜ਼ੀਨ ਨਾਕ਼ੂਸ਼ ਦਾ ਸੰਪਾਦਨ ਕੀਤਾ। ਕਾਸਮੀ ਉਸ ਦਾ ਅਤੇ ਉਸ ਦੀ ਭੈਣ ਦਾ ਮਿੱਤਰ ਸੀ।[4][7]===Background===
ਇਨਾਮ
ਸੋਧੋ- ਤਮਗ਼ਾ ਹੁਸਨ ਕਾਰਕਰਦਗੀ 1995
- ਨਿਗਾਰ ਐਵਾਰਡ
- ਆਲਮੀ ਫ਼ਰੋਗ਼ ਉਰਦੂ ਅਦਬ ਐਵਾਰਡ[8]
ਲਿਖਤਾਂ
ਸੋਧੋਹੋਰ ਦੇਖੋ
ਸੋਧੋਹਵਾਲੇ
ਸੋਧੋ- ↑ "Second International Urdu Conference:". Daily Times. 18 November 2009. Retrieved 9 September 2012.
- ↑ "Urdu awards ceremony, Mushaira set for Oct. 6". Daily Gulf Times.com. 11 September 2011. Archived from the original on 7 ਜਨਵਰੀ 2019. Retrieved 9 September 2012.
{{cite news}}
: Unknown parameter|dead-url=
ignored (|url-status=
suggested) (help) - ↑ "REVIEW: The dramatic interlude". Daily Dawn. November 25, 2007. Archived from the original on ਜਨਵਰੀ 21, 2013. Retrieved September 10, 2012.
{{cite news}}
: Unknown parameter|dead-url=
ignored (|url-status=
suggested) (help) - ↑ 4.00 4.01 4.02 4.03 4.04 4.05 4.06 4.07 4.08 4.09 Hajra Masoor's interview by Rashid Ashraf published in monthly literary magazine Shair-Edition March 2012, page.58-62. Retrieved.2012-09-09
- ↑ "Short Story Writer Khadija Mastoor's 29th Death Anniversary". Sial TV.com. Archived from the original on 3 ਮਾਰਚ 2016. Retrieved 9 September 2012.
{{cite web}}
: Unknown parameter|dead-url=
ignored (|url-status=
suggested) (help) - ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs nameddawn.h
- ↑ "A Tribute: Ahmed Nadeem Qasmi". Pakistaniat.com. 16 August 2006. Retrieved 9 September 2012.
- ↑ "Urdu awards ceremony, Mushaira set for Oct. 6". Daily Gulf Times.com. 11 September 2011. Retrieved 9 September 2012.