ਹਾਫ਼ਿਜ਼ (Arabic: حافظ, ਹਾਫ਼ਿਜ਼, Arabic: حُفَّاظ, ਬਹੁ-ਵਚਨ ਹੁਫ਼ਾਜ਼, Arabic: حافظة ਇਲਿੰਗ ਹਾਫ਼ਿਜ਼ਾ), ਸ਼ਾਬਦਿਕ ਅਰਥ "ਹਿਫ਼ਾਜ਼ਤ ਕਰਨ ਵਾਲਾ", ਇੱਕ ਸ਼ਬਦ ਹੈ ਜੋ ਆਧੁਨਿਕ ਮੁਸਲਮਾਨਾਂ ਦੁਆਰਾ ਅਜਿਹੇ ਵਿਅਕਤੀ ਲਈ ਵਰਤਿਆ ਜਾਂਦਾ ਹੈ ਜਿਸਨੂੰ ਸਾਰੀ ਕੁਰਾਨ ਮੂੰਹ-ਜ਼ੁਬਾਨੀ ਯਾਦ ਹੋਵੇ। ਹਾਫ਼ਿਜ਼ਾ ਇਸਦਾ ਇਲਿੰਗ ਹੈ।

ਰੂਪ-ਰੇਖਾ

ਸੋਧੋ

ਹਜ਼ਰਤ ਮੁਹੰਮਦ 6ਵੀਂ ਸਦੀ ਵਿੱਚ ਅਰਾਬੀਆ ਵਿੱਚ ਰਹਿੰਦੇ ਸਨ ਜਦੋਂ ਬਹੁਤ ਘੱਟ ਲੋਕ ਪੜ੍ਹੇ-ਲਿਖੇ ਹੋਏ ਸਨ। ਉਹ ਆਪਣੇ ਇਤਿਹਾਸ, ਬੰਸਾਵਲੀ ਅਤੇ ਕਾਵਿ ਨੂੰ ਯਾਦਾਸ਼ਤ ਨਾਲ ਹੀ ਸਾਂਭ ਕੇ ਰੱਖਦੇ ਸਨ। ਪਰੰਪਰਾ ਦੇ ਅਨੁਸਾਰ ਜਦ ਮੁਹੰਮਦ ਨੂੰ ਆਇਤਾਂ ਦੀ ਆਮਦ ਹੋਈ ਤਾਂ ਉਹਨਾਂ ਦੇ ਸ਼ਰਧਾਲੂਆਂ ਨੇ ਇਹਨਾਂ ਨੂੰ ਯਾਦ ਕੀਤਾ ਅਤੇ ਪੀੜ੍ਹੀ ਦਰ ਪੀੜ੍ਹੀ ਅੱਗੇ ਤੋਰਿਆ, ਜੋ ਬਾਅਦ ਵਿੱਚ ਕੁਰਾਨ ਦੇ ਰੂਪ ਵਿੱਚ ਇਕੱਠੀਆਂ ਕੀਤੀਆਂ ਗਈਆਂ।