ਹਾਰਡੀ ਬੋਆਏਜ਼, ਫ੍ਰੈਂਕ ਅਤੇ ਜੋਅ ਹਾਰਡੀ, ਗਲਪੀ ਪਾਤਰ ਹਨ ਜੋ ਬੱਚਿਆਂ ਅਤੇ ਕਿਸ਼ੋਰਾਂ ਲਈ ਬਹੁਤ ਸਾਰੀਆਂ ਰਹੱਸਮਈ ਲੜੀਆਂ ਵਿੱਚ ਆਉਂਦੇ ਹਨ। ਪਾਤਰਾਂ ਦੀ ਰਚਨਾ ਅਮਰੀਕੀ ਲੇਖਕ ਐਡਵਰਡ ਸਟਰੇਟੇਮੇਅਰ ਨੇ ਕੀਤੀ ਸੀ, ਜੋ ਬੁੱਕ-ਪੈਕਜਿੰਗ ਫਰਮ ਸਟਰੇਟੇਮੇਅਰ ਸਿੰਡੀਕੇਟ ਦਾ ਬਾਨੀ ਸੀ; ਕਿਤਾਬਾਂ ਆਪ ਹੀ ਭੂਤ-ਰਚਨਾਕਾਰਾਂ ਦੁਆਰਾ ਸਮੂਹਿਕ ਉਪਨਾਮ ਫ਼ਰੈਂਕਲਿਨ ਡਬਲਯੂ ਡਿਕਸਨ ਦੇ ਤਹਿਤ ਲਿਖੀਆਂ ਜਾਂਦੀਆਂ ਹਨ।[1]

ਹਾਰਡੀ ਬੋਆਏਜ਼ ਨੇ 1927 ਵਿੱਚ ਆਪਣੀ ਸ਼ੁਰੂਆਤ ਤੋਂ ਹੀ ਵਿਕਾਸ ਕੀਤਾ ਹੈ। ਸਾਲ 1959 ਵਿੱਚ ਸ਼ੁਰੂ ਹੋਈਆਂ ਕਿਤਾਬਾਂ ਵਿੱਚ ਵੱਡੀਆਂ ਤਬਦੀਲੀਆਂ ਕੀਤੀਆਂ ਗਈਆਂ ਸਨ, ਜਿਨ੍ਹਾਂ ਦਾ ਅੰਸ਼ਕ ਮਕਸਦ ਨਸਲੀ ਸਟੀਰੀਓਟਾਈਪਸ ਨੂੰ ਖ਼ਤਮ ਕਰਨਾ ਸੀ। ਟੈਲੀਵਿਜ਼ਨ ਦੇ ਨਾਲ ਮੁਕਾਬਲਾ ਕਰਨ ਲਈ ਕਿਤਾਬਾਂ ਨੂੰ ਇੱਕ ਸਧਾਰਨ ਸ਼ੈਲੀ ਵਿੱਚ ਵੀ ਲਿਖਿਆ ਗਿਆ ਸੀ। ਕੁਝ ਆਲੋਚਕਾਂ ਦਾ ਕਹਿਣਾ ਹੈ ਕਿ ਪ੍ਰਕਿਰਿਆ ਦੌਰਾਨ ਹਾਰਡੀ ਲੜਕੇ ਬਦਲ ਗਏ, ਉਹ ਅਮੀਰ ਅਤੇ ਕਾਨੂੰਨ ਦਾ ਆਦਰ ਕਰਨ ਵਾਲੇ "ਬਾਲਗ ਸ਼ਾਸਕ ਜਮਾਤ ਦੇ ਏਜੰਟ" ਬਣ ਗਏ।"[2] ਜ਼ਿਆਦਾਤਰ ਨੇ ਪੂਰਵ-ਜੰਗ ਦੇ ਵਿਆਖਿਆਤਮਿਕ ਸ਼ੈਲੀ ਦੇ ਨੁਕਸਾਨ ਦਾ ਸੋਗ ਮਨਾਇਆ, ਪਰੰਤੂ ਨਵੀਨਤਾਵਾਂ ਨੂੰ ਕਹਾਣੀਆਂ ਦੇ ਆਧੁਨਿਕੀਕਰਨ ਦੀ ਕੋਸ਼ਿਸ਼ ਦੇ ਰੂਪ ਵਿੱਚ ਵੇਖਿਆ। ਸੀਰੀਜ਼ ਦੇ ਮਾਦਾ ਹਮਰੁਤਬਾ ਨੈਂਸੀ ਡਰਿਊ ਦੇ ਅਪਡੇਟਾਂ ਬਾਰੇ ਵੀ ਇਸੇ ਤਰ੍ਹਾਂ ਦੀ ਸ਼ਿਕਾਇਤ ਕੀਤੀ ਗਈ ਸੀ। 

ਇੱਕ ਨਵੀਂ ਹਾਰਡੀ ਬੋਆਏਜ਼ ਲੜੀ, ਹਾਰਡੀ ਬੋਆਏਜ਼ ਕੇਸਫਾਈਲਾਂ 1987 ਵਿੱਚ ਬਣਾਈ ਗਈ ਸੀ, ਅਤੇ ਇਸ ਵਿੱਚ ਹੱਤਿਆ, ਹਿੰਸਾ ਅਤੇ ਅੰਤਰਰਾਸ਼ਟਰੀ ਜਾਸੂਸੀ ਸ਼ਾਮਲ ਸਨ। 

ਮੌਲਿਕ "ਹਾਰਡੀ ਬੋਆਏਜ਼ ਦੀਆਂ ਰਹੱਸਮਈ ਕਹਾਣੀਆਂ" ਦਾ 2005 ਵਿੱਚ ਅੰਤ ਹੋ ਗਿਆ ਸੀ। ਇੱਕ ਨਵੀਂ ਲੜੀ, ਅੰਡਰਕਵਰ ਬਰਦਰਜ਼, ਉਸੇ ਸਾਲ ਸ਼ੁਰੂ ਕੀਤੀ ਗਈ ਸੀ, ਜਿਸ ਵਿੱਚ ਉਨ੍ਹਾਂ ਵਿਅਕਤੀਆਂ ਦੇ ਅਪਡੇਟ ਕੀਤੇ ਵਰਜਨਾਂ ਨੂੰ ਸ਼ਾਮਲ ਕੀਤਾ ਗਿਆ ਸੀ ਜੋ ਆਪਣੇ ਸਾਹਸੀ ਕਾਰਨਾਮਿਆਂ ਦਾ ਉੱਤਮ ਪੁਰਸ਼ ਵਿੱਚ ਵਰਣਨ ਕਰਦੇ ਹਨ। ਅੰਡਰਕਵਰ ਬ੍ਰਦਰਜ਼ 2012 ਵਿੱਚ ਖ਼ਤਮ ਹੋਇਆ ਅਤੇ 2013 ਵਿੱਚ ਉਹ ਹਾਰਡੀ ਬੋਆਏਜ਼ ਐਡਵੈਂਚਰਜ਼ ਨੇ ਇਸਦਾ ਸਥਾਨ ਲਿਆ। 

ਇਹਨਾਂ ਸਾਰੇ ਬਦਲਾਵਾਂ ਦੇ ਦੌਰਾਨ, ਪਾਤਰ ਪ੍ਰਸਿੱਧ ਰਹੇ ਹਨ; ਕਿਤਾਬਾਂ ਦੀਆਂ ਹਰ ਸਾਲ ਦਸ ਲੱਖ ਤੋਂ ਵੱਧ ਕਾਪੀਆਂ ਵਿਕਦੀਆਂ ਹਨ,[3]  ਹਰ ਸਾਲ ਕਈ ਨਵੀਆਂ ਕਿਤਾਬਾਂ ਛਾਪੀਆਂ ਜਾਂਦੀਆਂ ਹਨ, ਅਤੇ ਇਸ ਸਾਹਿਤ ਦਾ 25 ਤੋਂ ਵੱਧ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ। ਲੜਕਿਆਂ ਨੂੰ ਪੰਜ ਟੈਲੀਵਿਜ਼ਨ ਸ਼ੋਆਂ ਅਤੇ ਕਈ ਵਿਡੀਓ ਗੇਮਾਂ ਵਿੱਚ ਪ੍ਰਦਰਸ਼ਤ ਕੀਤਾ ਗਿਆ ਹੈ, ਅਤੇ ਲੰਚਬਾਕਸਾਂ ਦੇ ਬਾਜ਼ਾਰ ਨੂੰ ਪ੍ਰੋਤਸਾਹਿਤ ਕਰਨ ਵਿੱਚ ਸਹਾਇਤਾ ਕੀਤੀ ਹੈ। ਆਲੋਚਕਾਂ ਨੇ ਪਾਤਰਾਂ ਦੀ ਲੰਬੀ ਉਮਰ ਲਈ ਕਈ ਵਿਆਖਿਆਵਾਂ ਦਿੱਤੀਆਂ ਹਨ, ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਹਾਰਡੀ ਬੋਆਏਜ਼ ਸਰਲ ਇੱਛਾਵਾਂ ਦੀ ਪੂਰਤੀ,[4][5] ਮੁੰਡਪੁਣੇ[6] ਅਤੇ ਮਰਦਾਨਗੀ,[7] ਇੱਕ ਇੱਜ਼ਤਦਾਰ ਪਿਤਾ ਨੂੰ ਅਯੋਗ ਸਿਧ ਕਰਨਾ,[8] ਅਤੇ ਚੰਗਿਆਈ ਦੀ ਬਦੀ ਉੱਤੇ ਜਿੱਤ ਦੀ ਸੰਭਾਵਨਾ ਦੇ ਅਮਰੀਕੀ ਆਦਰਸ਼ਾਂ ਦੀ ਤਰਜਮਾਨੀ ਕਰਦੇ ਹਨ। [9]

ਪਾਤਰਾਂ ਦੀ ਰਚਨਾ

ਸੋਧੋ

ਪਾਤਰਾਂ ਦੀ ਕਲਪਨਾ ਅਮਰੀਕੀ ਲੇਖਕ ਐਡਵਰਡ ਸਟਰੇਟੇਮੇਅਰ ਨੇ 1926  ਵਿੱਚ ਕੀਤੀ ਸੀ, ਜੋ ਬੁੱਕ-ਪੈਕਜਿੰਗ ਫਰਮ ਸਟਰਾਟੇਮੇਅਰ ਸਿੰਡੀਕੇਟ ਦਾ ਬਾਨੀ ਸੀ। ਸਟਰੇਟੇਮੇਅਰ ਨੇ ਗਰੋਸੈਟ ਐਂਡ ਡਨਲਪ ਪ੍ਰਕਾਸ਼ਕਾਂ ਨੂੰ ਇਹ ਲੜੀ ਸੌਂਪ ਦਿੱਤੀ ਅਤੇ ਸੁਝਾਅ ਦਿੱਤਾ ਕਿ ਮੁੰਡਿਆਂ ਨੂੰ ਕੀਨ ਬੁਆਏਜ਼, ਸਕੌਟ ਬੁਆਏਜ਼, ਹਾਟ ਬੁਆਏਜ਼, ਜਾਂ ਬਿਕਸਬੀ ਬੁਆਏਜ਼ ਕਿਹਾ ਜਾਵੇ।[10] ਗਰੋਸੈਟ ਐਂਡ ਡਨਲਪ ਦੇ ਸੰਪਾਦਕਾਂ ਨੇ  ਪ੍ਰਾਜੈਕਟ ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਪਰ, ਪਤਾ ਨਹੀਂ ਕੀ ਕਰਨ ਸੀ ਕਿ ਉਨ੍ਹਾਂ ਨੇ  "ਹਾਰਡੀ ਬੁਆਏਜ਼" ਨਾਮ ਦੀ ਚੋਣ ਕੀਤੀ। ਪਹਿਲੇ ਤਿੰਨ ਟਾਈਟਲ 1927 ਵਿੱਚ ਪ੍ਰਕਾਸ਼ਿਤ ਕੀਤੇ ਗਏ ਸਨ ਅਤੇ ਇਹ ਤੁਰੰਤ ਸਫਲ ਰਹੇ ਸਨ: 1929 ਦੇ ਮੱਧ ਵਿੱਚ115,000 ਤੋਂ ਵੱਧ ਕਿਤਾਬਾਂ ਵਿਕ ਗਈਆਂ ਸਨ।[11], ਇਹ ਲੜੀ ਏਨੀ ਸਫਲਤਾ ਹਾਸਲ ਕਰਨ ਵਾਲੀ ਲੜੀ ਸੀ, ਕਿ ਸਟਰੇਟੇਮੇਅਰ ਨੇ ਨੈਂਸੀ ਡਰਿਊ ਨੂੰ ਹਾਰਡੀਆਂ ਦੇ ਮਹਿਲਾ ਹਮਰੁਤਬਾ ਦੇ ਤੌਰ ਤੇ ਸਿਰਜਿਆ।[12]

ਭੂਤਲੇਖਕ 

ਸੋਧੋ
 
ਐਡਵਰਡ ਸਟਰੇਟੇਮੇਅਰ,  ਹਾਰਡੀ ਬੁਆਏਜ਼ ਦੇ ਸਿਰਜਣਹਾਰ ਅਤੇ ਸਟਰੇਟੇਮੇਅਰ ਸਿੰਡੀਕੇਟ ਦੇ ਸੰਸਥਾਪਕ

ਫਰੈਂਕਲਿਨ ਡਬਲਯੂ ਡਿਕਸਨ ਦੇ ਫ਼ਰਜ਼ੀ ਨਾਮ ਦੇ ਹੇਠਾਂ ਹਰ ਇੱਕ ਜਿਲਦ ਇੱਕ ਭੂਤ ਲੇਖਕ ਦੀ ਲਿਖੀ ਹੋਈ ਹੈ।ਸਟਰੇਟੇਮੇਅਰ ਸਿੰਡੀਕੇਟ ਲੜੀ ਦੇ ਉਤਪਾਦਨ ਦੀਆਂ ਰਵਾਇਤਾਂ ਅਨੁਸਾਰ, ਸਿੰਡੀਕੇਟ ਲਈ ਭੂਤ-ਲੇਕਾਂ ਇਕਰਾਰਨਾਮਿਆਂ ਤੇ ਦਸਤਖਤ ਕੀਤੇ, ਜਿਹਨਾਂ ਦੀ ਵਿਆਖਿਆ ਕਈ ਵਾਰ ਲੇਖਕਾਂ ਵਲੋਂ ਬਤੌਰ ਲੇਖਕ ਅਤੇ ਭਵਿੱਖ ਦੀਆਂ ਰਾਇਲਟੀਆਂ ਦੇ ਸਾਰੇ ਅਧਿਕਾਰ ਤਿਆਗ ਦੇਣ ਦੇ ਤੌਰ ਤੇ ਕੀਤੀ ਜਾਂਦੀ ਹੈ। [13] ਇਕਰਾਰਨਾਮਿਆਂ ਵਿੱਚ ਕਿਹਾ ਗਿਆ ਸੀ ਕਿ ਲੇਖਕ ਆਪਣੇ ਸਟਰੇਟੇਮੇਅਰ ਸਿੰਡੀਕੇਟ ਫ਼ਰਜ਼ੀ ਨਾਵਾਂ ਨੂੰ ਸਿੰਡੀਕੇਟ ਤੋਂ ਸੁਤੰਤਰ ਰੂਪ ਵਿੱਚ ਇਸਤੇਮਾਲ ਨਹੀਂ ਕਰ ਸਕਦੇ। [14] ਸਿੰਡੀਕੇਟ ਦੇ ਸ਼ੁਰੂਆਤੀ ਦਿਨਾਂ ਵਿੱਚ, ਭੂਤ ਲੇਖਕਾਂ ਨੂੰ 125 ਡਾਲਰ ਦੀ ਅਦਾਇਗੀ ਕੀਤੀ ਜਾਂਦੀ ਸੀ, "ਇੱਕ ਆਮ ਅਖ਼ਬਾਰ ਰਿਪੋਰਟਰ, ਜੋ ਕਿ ਸਿੰਡੀਕੇਟ ਭੂਤਾਂ ਦਾ ਪ੍ਰਾਇਮਰੀ ਦਿਨ ਦਾ ਕੰਮ ਸੀ ਨੌਕਰੀ, ਦੀ ਦੋ ਮਹੀਨੇ ਦੀ ਤਨਖਾਹ ਦੇਮੋਟੇ ਤੌਰ ਤੇ ਬਰਾਬਰ ਸੀ। [15] ਮਹਾਂ ਮੰਦੀ ਦੇ ਦੌਰਾਨ ਇਸ ਫੀਸ ਨੂੰ ਹੋਰ ਘੱਟ ਕੀਤਾ ਗਿਆ, ਪਹਿਲਾਂ 100 ਡਾਲਰ  [16] ਅਤੇ ਬਾਅਦ ਵਿੱਚ 75 ਡਾਲਰ ਕਰ ਦਿੱਤੀ ਗਈ ਸੀ।[17] ਸਾਰੀਆਂ ਰਾਇਲਟੀਆਂ ਸਿੰਡੀਕੇਟ ਨੂੰ ਜਾਂਦੀਆਂ ਸਨ; ਪ੍ਰਕਾਸ਼ਕ ਦੇ ਨਾਲ ਸਾਰੇ ਪੱਤਰ-ਵਿਹਾਰ ਇੱਕ ਸਟਰੇਟੇਮੇਅਰ ਸਿੰਡੀਕੇਟ ਦਫਤਰ ਵਲੋਂ ਸੰਚਾਲਤ ਕੀਤਾ ਜਾਂਦਾ ਸੀ, ਅਤੇ ਸਿੰਡੀਕੇਟ ਭੂਤਾਂ ਦੇ ਨਾਮਾਂ ਨੂੰ ਲੁਕਾਉਣ ਵਿੱਚ ਲਾਇਬਰੇਰੀਆਂ ਦੇ ਸਹਿਯੋਗ ਲਈ ਲੈਣ ਦੇ ਯੋਗ ਸੀ। [18]

ਹਵਾਲੇ

ਸੋਧੋ
  1. "Franklin W. Dixon - Scholastic". www.scholastic.com.
  2. Westfahl 2000, p. 34.
  3. Kirkpatrick 2001.
  4. Cross 2004.
  5. Kismaric & Heiferman 2007.
  6. Wood 2002.
  7. Riska 2006, p. 66.
  8. Morris 1997.
  9. Kismaric & Heiferman 2007, p. 130.
  10. Kismaric & Heiferman 2007, p. 18.
  11. Rehak 2006, p. 108.
  12. Johnson 1993, p. 12.
  13. Plunkett-Powell 1993, p. 24.
  14. Keeline 2008, p. 21.
  15. Keeline 2008, p. 22.
  16. Rehak 2006, p. 149.
  17. Greenwald 2004, p. 122.
  18. Plunkett-Powell 1993, pp. 26–27.