ਹਾਰਪ
ਹਾਰਪ ਤਾਰਾਂ ਵਾਲਾ ਇੱਕ ਸੰਗੀਤਕ ਸਾਜ਼ ਹੈ। ਇਸ ਵਿੱਚ ਕਈ ਵਿਅਕਤੀਗਤ ਤਾਰਾਂ ਹੁੰਦੀਆਂ ਹਨ ਜੋ ਸਾਉਂਡਬੋਰਡ ਤੋਂ ਕਿਸੇ ਐਂਗਲ ਉੱਤੇ ਹੁੰਦੀਆਂ ਹਨ ਅਤੇ ਧੁਨੀ ਪੈਦਾ ਕਰਨ ਲਈ ਇਸਦੀਆਂ ਤਾਰਾਂ ਉੱਤੇ ਉਂਗਲਾਂ ਵਰਤੀਆਂ ਜਾਂਦੀਆਂ ਹਨ। ਹਾਰਪ ਪੁਰਾਤਨ ਕਾਲ ਤੋਂ ਏਸ਼ੀਆ, ਅਫ਼ਰੀਕਾ ਅਤੇ ਯੂਰਪ ਵਿੱਚ ਜਾਣਿਆ ਜਾਂਦਾ ਹੈ ਅਤੇ ਇਸਦੇ ਸਭ ਤੋਂ ਪੁਰਾਣੇ ਸਬੂਤ 3500 ਈ.ਪੂ. ਤੋਂ ਮਿਲਦੇ ਹਨ। ਇਹ ਸਾਜ਼ ਮੱਧਕਾਲ ਅਤੇ ਪੁਨਰਜਾਗਰਣ ਕਾਲ ਸਮੇਂ ਯੂਰਪ ਵਿੱਚ ਬਹੁਤ ਪ੍ਰਸਿੱਧ ਸੀ ਜਿੱਥੇ ਨਵੀਆਂ ਤਕਨੀਕਾਂ ਨਾਲ ਇਸਦੇ ਕਈ ਰੂਪ ਤਿਆਰ ਕੀਤੇ ਗਈ ਅਤੇ ਇਸਦੇ ਨਾਲ ਹੀ ਇਸਦਾ ਯੂਰਪ ਦੀਆਂ ਬਸਤੀਆਂ ਵਿੱਚ ਪ੍ਰਸਾਰ ਹੋਇਆ ਜਿਹਨਾਂ ਵਿੱਚ ਲਾਤੀਨੀ ਅਮਰੀਕਾ ਵਿੱਚ ਇਹ ਬਹੁਤ ਮਸ਼ਹੂਰ ਹੋਇਆ। ਭਾਵੇਂ ਕਿ ਹਾਰਪ ਦੇ ਕਈ ਪੁਰਤਨ ਰੂਪ ਪੂਰਬੀ ਅਤੇ ਦੱਖਣੀ ਏਸ਼ੀਆ ਵਿੱਚ ਵਰਤੇ ਜਾਣੇ ਬੰਦ ਹੋ ਗਏ ਪਰ ਅਜੇ ਵੀ ਮਿਆਂਮਾਰ ਅਤੇ ਅਫ਼ਰੀਕਾ ਦੇ ਕੁਝ ਹਿੱਸਿਆਂ ਵਿੱਚ ਮੁਢਲੇ ਹਾਰਪ ਦੇ ਰੂਪ ਵਜਾਏ ਜਾਂਦੇ ਹਨ। ਆਧੁਨਿਕ ਯੁੱਗ ਵਿੱਚ ਵੀ ਯੂਰਪ ਅਤੇ ਏਸ਼ੀਆ ਵਿੱਚ ਬੰਦ ਹੋਏ ਕੁਝ ਰੂਪਾਂ ਨੂੰ ਸੰਗੀਤਕਾਰਾਂ ਦੁਆਰਾ ਵਰਤਿਆ ਜਾਂਦਾ ਹੈ।
ਤੰਦੀ ਸਾਜ਼ | |
---|---|
Hornbostel–Sachs classification | 322–5 (Composite chordophone sounded by the bare fingers) |
Playing range | |
ਸੰਬੰਧਿਤ ਯੰਤਰ | |
ਮੂਲ
ਸੋਧੋਪੂਰਬ ਨੇੜੇ
ਸੋਧੋਮੁਢਲੇ ਹਾਰਪ ਅਤੇ ਲਾਇਰ ਜਿਹਨਾਂ ਬਾਰੇ ਜਾਣਕਾਰੀ ਮਿਲੀ ਹੈ, ਉਹ ਸੁਮੇਰ ਵਿੱਚ 3500 ਈ.ਪੂ. ਵਿੱਚ ਵਰਤੇ ਜਾਂਦੇ ਸੀ।[2] ਅਤੇ ਊਰ ਵਿਖੇ ਕਈ ਹਾਰਪ ਕਬਰਾਂ ਅਤੇ ਸ਼ਾਹੀ ਮਕਬਰਿਆਂ ਵਿੱਚੋਂ ਮਿਲੇ ਹਨ।[3] ਪੂਰਬ ਨੇੜੇ ਹਾਰਪ ਨੂੰ ਸਭ ਤੋਂ ਪਹਿਲਾਂ ਨੀਲ ਵਾਦੀ ਦੇ ਪ੍ਰਾਚੀਨ ਮਿਸਰ ਦੇ ਮਕਬਰਿਆਂ ਦੀ ਕੰਧ ਚਿੱਤਰਕਾਰੀ ਉੱਤਰ ਦਰਸਾਇਆ ਗਿਆ ਸੀ ਜੋ ਕਿ 3000 ਈ.ਪੂ. ਦੇ ਆਸ ਪਾਸ ਸੀ। ਇਹਨਾਂ ਮੁਰਾਲ ਚਿੱਤਰਾਂ (ਕੰਧ ਚਿੱਤਰ) ਵਿੱਚ ਇੱਕ ਅਜਿਹਾ ਸਾਜ਼ ਦਰਸਾਇਆ ਗਿਆ ਹੈ ਇੱਕ ਸ਼ਿਕਾਰੀ ਦੇ ਕਮਾਨ ਦੀ ਤਰ੍ਹਾਂ ਹੈ ਜਿਹਨਾਂ ਵਿੱਚ ਆਧੁਨਿਕ ਹਾਰਪਾਂ ਵਾਂਗੂੰ ਕੋਈ ਥੰਮ੍ਹ ਨਹੀਂ ਹੈ।[4]
ਢਾਂਚਾ ਅਤੇ ਵਿਧੀ
ਸੋਧੋਹਾਰਪ ਲਾਜ਼ਮੀ ਤੌਰ ਉੱਤੇ ਤਿਕੋਨੇ ਹੁੰਦੇ ਹਨ ਅਤੇ ਮੁੱਖ ਤੌਰ ਉੱਤੇ ਲੱਕੜ ਦੇ ਬਣੇ ਹੁੰਦੇ ਹਨ। ਪੁਰਾਤਨ ਸਮੇਂ ਵਿੱਚ ਤਾਰਾਂ ਭੇਡਾਂ ਦੀਆਂ ਅੰਤੜੀਆਂ ਤੋਂ ਬਣਦੀਆਂ ਸਨ ਅਤੇ ਆਧੁਨਿਕ ਕਾਲ ਵਿੱਚ ਅਕਸਰ ਨਾਈਲੋਨ ਜਾਂ ਧਾਤ ਦੀ ਵਰਤੋਂ ਕੀਤੀ ਜਾਂਦੀ ਹੈ। ਹਰੇਕ ਤਾਰ ਦਾ ਸਿਖਰ ਦਾ ਅੰਤ ਕ੍ਰਾਸਬਾਰ ਜਾਂ ਗਰਦਨ ਉੱਤੇ ਸੁਰੱਖਿਅਤ ਹੁੰਦਾ ਹੈ, ਜਿੱਥੇ ਹਰ ਇੱਕ ਤਾਰ ਕੋਲ ਪਿਚ ਨੂੰ ਬਦਲਣ ਲਈ ਇੱਕ ਟਿਊਨਿੰਗ ਪੈਗ ਹੁੰਦਾ ਹੈ।
ਵਿਕਾਸ ਅਤੇ ਇਤਿਹਾਸ
ਸੋਧੋਯੂਰਪ
ਸੋਧੋਜਿੱਥੇ ਬਾਕੀ ਥਾਵਾਂ ਵਿੱਚ ਤੀਰ-ਕਮਾਨ ਵਰਗੇ ਹਾਰਪ ਹਰਮਨਪਿਆਰੇ ਸਨ, ਯੂਰਪ ਵਿੱਚ ਨੇ "ਥੰਮ੍ਹ" ਵਾਲੇ ਹਾਰਪ ਜ਼ਿਆਦਾ ਮਸ਼ਹੂਰ ਹੋਏ।[5][6][7]
ਅਫ਼ਰੀਕਾ
ਸੋਧੋਅਫ਼ਰੀਕਾ ਵਿੱਚ ਯੂਰਪ ਨਾਲੋਂ ਵੱਖਰੇ ਹਾਰਪ ਵਰਤੇ ਜਾਂਦੇ ਹਨ ਅਤੇ ਇਹਨਾਂ ਵਿੱਚੋਂ ਜ਼ਿਆਦਾਤਰ ਹਾਰਪਾਂ ਨੂੰ ਅਫ਼ਰੀਕੀ ਹਾਰਪ ਕਿਹਾ ਜਾਂਦਾ ਹੈ।
ਪੂਰਬੀ ਏਸ਼ੀਆ
ਸੋਧੋ17ਵੀਂ ਸਦੀ ਵਿੱਚ ਪੂਰਬੀ ਏਸ਼ੀਆ ਵਿੱਚ ਹਾਰਪ ਵੱਡੀ ਗਿਣਤੀ ਵਿੱਚ ਵਰਤੋਂ ਤੋਂ ਬਾਹਰ ਹੋਏ।
ਹਵਾਲੇ
ਸੋਧੋ- ↑ Dave Black and Gerou, Tom (1998). Essential Dictionary of Orchestration. Alfred Publishing Co. ISBN 0-7390-0021-7
- ↑ "The Sumerian Harp of Ur, c. 3500 B.C." Oxford Journal of Music and Letters. X (2):: 108–123. 1929.
{{cite journal}}
: CS1 maint: extra punctuation (link) - ↑ "Lyres: The Royal Tombs of Ur". SumerianShakespeare.com.
- ↑ "History of the Harp | International Harp Museum". internationalharpmuseum.org. Archived from the original on 23 ਜੂਨ 2016. Retrieved 18 June 2016.
{{cite web}}
: Unknown parameter|dead-url=
ignored (|url-status=
suggested) (help) Archived 23 June 2016[Date mismatch] at the Wayback Machine. - ↑ Montagu, Jeremy (2002). "Harp". In Alison Latham. The Oxford Companion to Music. London: Oxford University Press. pp. 564. ISBN 0-19-866212-2. OCLC 59376677.
- ↑ The Anglo Saxon Harp, 'Spectrum, Vol. 71, No. 2 (April 1996), pp. 290–320.
- ↑ The Anglo-Saxon Harp Robert Boenig Speculum, Vol. 71, No. 2 (April 1996), pp. 290–320 doi:10.2307/2865415 This article consists of 31-page(s).
ਹੋਰ ਸਰੋਤ
ਸੋਧੋ- Thomas Gaisford (1848). Etymologicum magnum. ISBN 960-400-139-6.
- Lucia Bova (2008). L'arpa moderna. La scrittura, la notazione, lo strumento e il repertorio dal '500 alla contemporaneità. Sugarmusic. ISBN 978-88-900691-4-7.
- "Harps of Their Owne Sorte'? A Reassessment of Pictish Chordophone Depictions". Alasdair Ross, Cambrian Medieval Celtic Studies 36, Winter 1998.
- John Shepherd; David Horn; Dave Laing; Paul Oliver; Peter Wicke (8 May 2003). Continuum Encyclopedia of Popular Music of the World Part 1 Performance and Production. A&C Black. pp. 427–437. ISBN 978-1-84714-472-0.
- Ruth K. Inglefield; Lou Anne Neill (1985). Writing for the Pedal Harp: A Standardized Manual for Composers and Harpists. University of California Press. ISBN 978-0-520-04832-4.
- Lucile Lawrence; Carlos Salzedo (1929). Method for the Harp; Fundamental Exercises with Illustrations and Technical Explanations (as an Introduction and Complement to Carlos Salzedos̀ "Modern Study of the Harp") by Lucile Lawrence and Carlos Salzedo. New York, G. Schirmer.
- Roslyn Rensch (June 2007) [original edition 1989]. Harps and harpists. Indiana University Press. ISBN 0-253-34903-6.