ਹਾਰਪਰ ਲੀ
ਹਾਰਪਰ ਲੀ (ਜਨਮ 28 ਅਪਰੈਲ 1926) 1960 ਵਿੱਚ ਪੁਲਿਟਜ਼ਰ ਇਨਾਮ-ਜੇਤੂ ਆਪਣੇ ਨਾਵਲ ਟੁ ਕਿੱਲ ਏ ਮੌਕਿੰਗ ਬਰਡ ਦੇ ਲਈ ਜਾਣੀ ਜਾਂਦੀ ਅਮਰੀਕੀ ਨਾਵਲਕਾਰ ਹੈ। ਆਪਣੇ ਇਸ ਨਾਵਲ ਵਿੱਚ ਉਸਨੇ ਆਪਣੇ ਸ਼ਹਿਰ ਐਲਬਾਮਾ ਵਿੱਚ ਆਪਣੇ ਬਚਪਨ ਸਮੇਂ ਦੇਖੇ ਨਸਲਵਾਦ ਦੇ ਮੁੱਦੇ ਨੂੰ ਚਿਤਰਿਆ ਹੈ। ਲੀ ਦੀ ਪ੍ਰਕਾਸ਼ਿਤ ਇੱਕੋ ਇੱਕ ਕਿਤਾਬ ਹੋਣ ਦੇ ਬਾਵਜੂਦ, ਸਾਹਿਤ ਨੂੰ ਉਸ ਦੇ ਯੋਗਦਾਨ ਲਈ ਉਸਨੂੰ ਆਜ਼ਾਦੀ ਦੇ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ।[1]
ਨੈਲੀ ਹਾਰਪਰ ਲੀ | |
---|---|
ਜਨਮ | ਨੈਲੀ ਹਾਰਪਰ ਲੀ 28 ਅਪ੍ਰੈਲ 1926 ਮੁਨਰੋਵਿਲ, ਐਲਬਾਮਾ |
ਕਿੱਤਾ | ਨਾਵਲਕਾਰ |
ਰਾਸ਼ਟਰੀਅਤਾ | ਅਮਰੀਕੀ |
ਵਿਸ਼ਾ | ਸਾਹਿਤ |
ਸਾਹਿਤਕ ਲਹਿਰ | ਦੱਖਣੀ ਗੌਥਿਕ |
ਦਸਤਖ਼ਤ | |
ਜੀਵਨੀ
ਸੋਧੋਨੈਲੀ ਹਾਰਪਰ ਲੀ ਦਾ ਜਨਮ 28 ਅਪਰੈਲ 1926 ਨੂੰ ਐਲਬਾਮਾ ਵਿੱਚ ਹੋਇਆ ਸੀ। ਉਹ ਪੰਜ ਭੈਣ ਭਰਾਵਾਂ ਵਿੱਚ ਸਭ ਤੋਂ ਛੋਟੀ ਸੀ। ਉਸ ਦਾ ਪਹਿਲਾ ਨਾਮ, ਨੈਲੀ, ਪਿੱਛੇ ਤੋਂ ਲਿਖਿਆ ਉਸ ਦੀ ਦਾਦੀ ਦਾ ਨਾਮ ਸੀ। ਉਸ ਦੀ ਮਾਤਾ ਇੱਕ ਘਰੇਲੂ ਔਰਤ ਸੀ; ਉਸ ਦਾ ਪਿਤਾ, ਏ ਸੀ ਲੀ, ਇੱਕ ਸਾਬਕਾ ਅਖਬਾਰ ਸੰਪਾਦਕ-ਮਾਲਕ ਅਤੇ ਮਸ਼ਹੂਰ ਵਕੀਲ ਸੀ ਅਤੇ 1926 ਤੋਂ 1938 ਤੱਕ ਐਲਬਾਮਾ ਰਾਜ ਵਿਧਾਨ ਸਭਾ ਦਾ ਮੈਂਬਰ ਰਿਹਾ।
ਹਵਾਲੇ
ਸੋਧੋ- ↑ President Bush Honors Medal of Freedom Recipients The White House Press Release from November 5, 2007