ਹਾਲੇ-ਬੌਪ ਧੂਮਕੇਤੂ
ਹਾਲੇ-ਬੌਪ ਧੂਮਕੇਤੂ (ਉਪਚਾਰਿਕ ਨਾਮ C/1995 O1) ਪਿਛਲੀ ਸ਼ਤਾਬਦੀ ਵਿੱਚ ਧਰਤੀ ਦੇ ਨਜ਼ਦੀਕ ਆਇਆ ਸਭ ਤੋਂ ਚਮਕੀਲਾ ਅਤੇ ਵੱਡਾ ਧੂਮਕੇਤੂ ਸੀ। ਇਸਨੂੰ ਨੰਗੀਆਂ ਅੱਖਾਂ ਨਾਲ ਰਿਕਾਰਡ 18 ਮਹੀਨਿਆਂ ਤੱਕ ਵੇਖਿਆ ਗਿਆ ਸੀ। ਹਾਲੇ-ਬੌਪ ਧੂਮਕੇਤੂ 23 ਜੁਲਾਈ 1995 ਨੂੰ ਸੂਰਜ ਤੋਂ ਬਹੁਤ ਵੱਡੀ ਦੂਰੀ ਉੱਪਰ ਖੋਜਿਆ ਗਿਆ ਸੀ। ਵਿਗਿਆਨੀਆਂ ਨੇ ਇਹ ਅੰਦਾਜ਼ਾ ਲਾਇਆ ਸੀ ਕਿ ਜਦੋਂ ਇਹ ਧਰਤੀ ਦੇ ਕੋਲੋਂ ਹੋ ਕੇ ਲੰਘੇਗਾ ਤਾਂ ਇਹ ਬਹੁਤ ਚਮਕਦਾਰ ਹੋਵੇਗਾ। ਹਾਲਾਂਕਿ ਕਿਸੇ ਵੀ ਕੋਣ ਤੋਂ ਸਟੀਕਤਾ ਨਾਲ ਇਸ ਧੂਮਕੇਤੂ ਦੀ ਚਮਕ ਦੀ ਭਵਿੱਖਬਾਣੀ ਕਰਨਾ ਬਹੁਤ ਮੁਸ਼ਕਿਲ ਸੀ। ਹਾਲੇ ਅਤੇ ਬੌਪ ਦੇ ਕਿਆਸ ਬਿਲਕੁਲ ਸਹੀ ਸਾਬਿਤ ਹੋਏ ਜਦੋਂ ਇਹ ਧੂਮਕੇਤੂ ਪਰੀਹੀਲੀਅਨ ਤੋਂ 1 ਅਪਰੈਲ, 1997 ਨੂੰ ਗੁਜ਼ਰਿਆ। ਇਸਨੂੰ 1997 ਦਾ ਮਹਾਨ ਧੂਮਕੇਤੂ ਵੀ ਕਿਹਾ ਜਾਂਦਾ ਹੈ। ਉਹ ਇਤਿਹਾਸ ਵਿੱਚ ਸਭ ਤੋਂ ਜ਼ਿਆਦਾ ਵੇਖਿਆ ਗਿਆ ਧੂਮਕੇਤੂ ਹੈ, ਜਿਹੜਾ ਕਿ ਹਾਲੇ ਧੂਮਕੇਤੂ ਤੋਂ ਵੀ ਜ਼ਿਆਦਾ ਮਸ਼ਹੂਰ ਹੈ।ਇਹ ਬਹੁਤ ਸਮੇਂ ਬਾਅਦ ਧਰਤੀ ਤੇ ਵਿਖਾਈ ਦੇਣ ਵਾਲਾ ਧੂਮਕੇਤੂ ਹੈ ਅਤੇ ਇਸਨੂੰ ਧਰਤੀ ਉੱਪਰ ਬਹੁਤ ਸਮੇਂ ਤੱਕ ਨਹੀਂ ਵੇਖਿਆ ਜਾ ਸਕੇਗਾ। ਇਹ ਧੂਮਕੇਤੂ ਇੰਨਾ ਵੱਡਾ ਸੀ ਕਿ ਇਸਦੀ ਸਤਹਿ ਤੇ ਬਲਣ ਵਾਲੀ ਭਾਫ਼ ਸੂਰਜ ਦੇ ਖੇਤਰਫਲ ਜਿੰਨੀ ਸੀ। ਇਹ ਸੂਰਜ ਦੇ ਇੰਨੀ ਨੇੜੇ ਨਹੀਂ ਆਇਆ ਕਿ ਇਹ ਧਰਤੀ ਦੇ ਗ੍ਰਹਿ ਪਥ ਨੂੰ ਕੱਟ ਸਕੇ, ਇਸ ਕਰਕੇ ਅਸੀਂ ਇਸਦੀ ਪੂਛ ਤੇ ਉਲਕਾਵਾਂ ਦਾ ਸਮੂਹ ਨਹੀਂ ਵੇਖ ਸਕੇ।[1]
ਖੋਜ
ਸੋਧੋਹਾਲੇ-ਬੌਪ ਧੂਮਕੇਤੂ ਦੀ ਖੋਜ ਦੋ ਖਗੋਲ ਵਿਗਿਆਨੀਆਂ, ਐਲਨ ਹਾਲੇ ਅਤੇ ਥੌਮਸ ਬੌਪ ਦੋਵਾਂ ਨੇ ਅਲੱਗ-ਅਲੱਗ 23 ਜੁਲਾਈ 1995 ਨੂੰ ਸੰਯੁੁਕਤ ਰਾਜ ਅਮਰੀਕਾ ਵਿੱਚ ਕੀਤੀ ਸੀ।[2]
ਹਾਲੇ ਨੇ ਧੂਮਕੇਤੂਆਂ ਦੀ ਖੋਜ ਵਿੱਚ ਕਈ ਹਜ਼ਾਰ ਘੰਟੇ ਲਾ ਦਿੱਤੇ ਸਨ ਪਰ ਉਸਨੂੰ ਕੋਈ ਸਫ਼ਲਤਾ ਨਹੀਂ ਮਿਲੀ ਸੀ। ਇੱਕ ਰਾਤ ਨਿਊ ਮੈਕਸੀਕੋ ਨੂੰ ਗੱਡੀ ਵਿੱਚ ਜਾਂਦਿਆਂ ਉਹ ਲੱਭੇ ਜਾ ਚੁੱਕੇ ਧੂਮਕੇਤੂਆਂ ਬਾਰੇ ਜਾਣਕਾਰੀ ਇਕੱਠੀ ਕਰ ਰਿਹਾ ਸੀ ਕਿ ਅੱਧੀ ਰਾਤ ਨੂੰ ਉਸਨੂੰ ਹਾਲੇ-ਬੌਪ ਵਿਖਾਈ ਦਿੱਤਾ। ਇਸ ਧੂਮਕੇਤੂ ਦਾ ਐਪਰੈਂਟ ਮੈਗਨੀਟਿਊਡ 10.5 ਸੀ ਅਤੇ ਇਹ ਗਲੋਬੂਲਰ ਕਲਸਟਰ ਐਮ70 ਦੇ ਕਰੀਬ ਪਾਇਆ ਗਿਆ ਸੀ। ਹਾਲੇ ਨੂੰ ਪਹਿਲਾਂ ਇਹ ਜਾਣਕਾਰੀ ਸੀ ਕਿ ਐਮ70 ਦੇ ਨੇੜੇ ਕੋਈ ਵੀ ਵੱਡਾ ਪਦਾਰਥ ਮੌਜੂਦ ਨਹੀਂ ਸੀ ਅਤੇ ਉਸਨੇ ਖੋਜੇ ਜਾ ਚੁੱਕੇ ਧੂਮਕੇਤੂਆਂ ਬਾਰੇ ਵੀ ਪੜ੍ਹਿਆ ਜਿਸ ਤੋਂ ਉਸਨੂੰ ਪਤਾ ਲੱਗਿਆ ਕਿ ਆਸਮਾਨ ਦੇ ਉਸ ਹਿੱਸੇ ਵਿੱਚ ਕਿਸੇ ਧੂਮਕੇਤੂ ਦੀ ਜਾਣਕਾਰੀ ਨਹੀਂ ਹੈ। ਜਦੋਂ ਉਸਨੇ ਵੇਖਿਆ ਕਿ ਪਦਾਰਥ ਪਿਛਲੇ ਤਾਰਿਆਂ ਦੇ ਮੁਕਾਬਲੇ ਗਤੀ ਕਰ ਰਿਹਾ ਹੈ ਤਾਂ ਉਸਨੇ ਉਸਨੇ ਸੈਂਟਰਲ ਬੀਊਰੋ ਔਫ਼ ਐਸਟ੍ਰੋਨੋਮੀਕਲ ਟੈਲੀਗ੍ਰਾਮਜ਼ ਨੂੰ ਈ-ਮੇਲ ਭੇਜੀ, ਜੋ ਕਿ ਇੱਕ ਸੰਸਥਾ ਹੈ ਜਿਹੜੀ ਖਗੋਲੀ ਪਦਾਰਥਾਂ ਉੱਪਰ ਕੰਮ ਕਰਦੀ ਹੈ।[3]
ਰਸਾਇਣਿਕ ਪਦਾਰਥ
ਸੋਧੋਵਿਗਿਆਨੀਆਂ ਨੇ ਹਾਲੇ-ਬੌਪ ਧੂਮਕੇਤੂ ਉੱਪਰ ਕਾਰਬਨੀ ਯੋਗਾਂ ਨੂੰ ਲੱਭਿਆ ਜਿਹੜੇ ਉਹਨਾਂ ਨੇ ਪਹਿਲਾਂ ਕਦੇ ਨਹੀਂ ਵੇਖੇ ਸਨ। ਇਸ ਤੋਂ ਇਲਾਵਾ ਇਹ ਪਹਿਲਾ ਧੂਮਕੇਤੂ ਸੀ ਜਿਸ ਉੱਪਰ ਆਰਗਨ ਗੈਸ ਸੀ।[4] ਇਸਦੀ ਪੂਛ ਵਿੱਚ ਮੁੱਖ ਤੌਰ ਤੇ ਸੋਡੀਅਮ ਪਾਇਆ ਗਿਆ ਸੀ। ਖੱਬੇ ਤਸਵੀਰ ਵਿੱਚ ਇਸਦੀ ਪੂਛ ਵਿਖਾਈ ਗਈ ਹੈ।
ਯੂ.ਐਫ਼.ਓ. ਦੇ ਦਾਅਵੇ
ਸੋਧੋਇੱਕ ਬੰਦਾ ਜਿਸਦਾ ਨਾਮ ਚਕ ਸ਼੍ਰਾਮੇਕ ਸੀ, ਨੇ ਇੱਕ ਘੱਟ ਚਮਕੀਲਾ, ਸ਼ਨੀ ਵਰਗਾ ਪਦਾਰਥ ਵੇਖਿਆ ਸੀ ਜਿਹੜਾ ਕਿ ਹਾਲੇ-ਬੌਪ ਧੂਮਕੇਤੂ ਦਾ ਪਿੱਛਾ ਕਰ ਰਿਹਾ ਸੀ। ਉਸਨੇ ਇਸ ਬਾਰੇ ਆਰਟ ਬੈਲ ਰੇਡੀਓ ਪ੍ਰੋਗਰਾਮ ਨੂੰ ਦੱਸਿਆ ਵੀ ਸੀ। ਬਹੁਤ ਸਾਰੇ ਲੋਕ ਇਹ ਸੋਚਦੇ ਸਨ ਕੋਈ ਉੱਡਣ ਤਸ਼ਤਰੀ ਧੂਮਕੇਤੂ ਦਾ ਪਿੱਛਾ ਕਰ ਰਹੀ ਸੀ, ਹਾਲਾਂਕਿ ਬਹੁਤ ਸਾਰੇ ਖਗੋਲ ਸ਼ਾਸਤਰੀਆਂ ਨੇ, ਜਿਹਨਾਂ ਵਿੱਚ ਐਲਨ ਹਾਲੇ ਵੀ ਸ਼ਾਮਿਲ ਸੀ, ਨੇ ਕਿਹਾ ਸੀ ਕਿ ਇਹ ਕੋਈ ਤਾਰਾ ਹੀ ਸੀ।[5] ਕੁਝ ਮਹੀਨਿਆਂ ਬਾਅਦ ਹੈਵਨਜ਼ ਗੇਟ ਕਲਟ ਨੇ ਕਿਹਾ ਸੀ ਕਿ ਉਹਨਾਂ ਨੂੰ ਉਸ ਉੱਡਣ ਤਸ਼ਤਰੀ ਦਾ ਪਿੱਛਾ ਕਰਨਾ ਪਵੇਗਾ, ਜਿਸ ਪ੍ਰੋਗਰਾਮ ਵਿੱਚ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਜਾਨਾਂ ਦਿੱਤੀਆਂ।[6]
ਹਵਾਲੇ
ਸੋਧੋ- ↑ Exploring Creation With Astronomy by Jeannie K. Fulbright, p.94
- ↑ Shanklin, Jonathan D. (2000). "The comets of 1995". Journal of the British Astronomical Association. 110 (6): 311.
- ↑ Lemonick, Michael D. (March 17, 1997). "Comet of the decade Part II". Time. Archived from the original on 2008-11-30. Retrieved 2008-10-30.
{{cite news}}
: Unknown parameter|dead-url=
ignored (|url-status=
suggested) (help) Archived 2008-11-30 at the Wayback Machine. - ↑ Stern, S. A.; Slater, D. C.; Festou, M. C.; Parker, J. Wm.; Gladstone, G. R.; A’hearn, M. F.; Wilkinson, E. (2000). "The Discovery of Argon in Comet C/1995 O1 (Hale-Bopp)". The Astrophysical Journal. 544 (2): L169–L172. doi:10.1086/317312.
- ↑ Jaroff, Leon (April 14, 1997). "The man who spread the myth". Time. Archived from the original on 2008-11-23. Retrieved 2008-10-30.
{{cite news}}
: Unknown parameter|coauthors=
ignored (|author=
suggested) (help); Unknown parameter|dead-url=
ignored (|url-status=
suggested) (help) Archived 2008-11-23 at the Wayback Machine. - ↑ Robinson, Wendy Gale. "Heaven's Gate: The End". Journal of Computer-Mediated Communication. 3 (3). doi:10.1111/j.1083-6101.1997.tb00077.x. ISSN 1083-6101. Archived from the original on 2011-06-10. Retrieved 2018-03-31.
{{cite journal}}
: Unknown parameter|dead-url=
ignored (|url-status=
suggested) (help) Archived 2011-06-10 at the Wayback Machine.
ਹੋਰ ਪੜ੍ਹੋ
ਸੋਧੋ- Newcott, William R. (December 1997). "The age of comets". National Geographic, p. 100.
ਵੈਬਸਾਈਟਾਂ
ਸੋਧੋ- Cometography.com: Comet Hale-Bopp
- NASA Hale-Bopp page Archived 2011-08-21 at the Wayback Machine.
- ਫਰਮਾ:JPL Small Body
- Shadow and Substance.com: Static orbital diagramArchived 2011-08-27 at the Wayback Machine.
- Comet Nucleus Animation Archived 2007-09-29 at the Wayback Machine.
- COMET PHOTO ALTERED, UH SCIENTIST SAYS - Honolulu Advertiser by Michael Hammerschlag