ਹਿਯਾਮ ਕਾਬਲਾਨ (ਕਈ ਵਾਰ ਹਿਆਮ ਕਾਬਲਾਨ ) (ਜਨਮ 1956) ਇੱਕ ਫ਼ਲਸਤੀਨੀ ਕਵੀ ਅਤੇ ਨਿੱਕੀ ਕਹਾਣੀ ਲੇਖਕ ਹੈ।

ਜੀਵਨ ਸੋਧੋ

ਕਾਬਲਾਨ ਦਾ ਜਨਮ ਇਸਫੀਆ ਪਿੰਡ ਵਿੱਚ ਹੋਇਆ ਸੀ, ਅਤੇ ਉਸ ਨੇ ਆਪਣੀ ਪ੍ਰਾਇਮਰੀ ਸਿੱਖਿਆ ਪਿੰਡ ਦੇ ਸਕੂਲ ਵਿੱਚ ਪ੍ਰਾਪਤ ਕੀਤੀ ਸੀ; ਹਾਈ ਸਕੂਲ ਲਈ ਉਹ ਨਾਜ਼ਰੇਥ ਗਈ, ਜਿੱਥੇ ਉਸ ਨੇ ਫ੍ਰਾਂਸਿਸਕਨ ਸਿਸਟਰਜ਼ ਸਕੂਲ ਵਿੱਚ ਪੜ੍ਹਾਈ ਕੀਤੀ। ਹਾਈਫਾ ਯੂਨੀਵਰਸਿਟੀ ਵਿੱਚ ਉਸ ਨੇ ਇਤਿਹਾਸ ਅਤੇ ਸਿੱਖਿਆ ਦਾ ਅਧਿਐਨ ਕੀਤਾ। ਉਹ ਦਲੀਅਤ ਅਲ-ਕਰਮੇਲ ਵਿੱਚ ਰਹਿੰਦੀ ਹੈ, ਜਿੱਥੇ ਉਸ ਨੇ ਇੱਕ ਅਰਬੀ ਅਧਿਆਪਕ ਵਜੋਂ ਕੰਮ ਕੀਤਾ ਹੈ। ਉਸ ਦੀਆਂ ਕੁਝ ਕਵਿਤਾਵਾਂ ਦਾ ਹਿਬਰੂ ਵਿੱਚ ਅਨੁਵਾਦ ਕੀਤਾ ਗਿਆ ਹੈ; ਉਸ ਨੇ ਅਲ-ਸਿਨਾਰਾ ਵਿੱਚ ਇੱਕ ਨਿਯਮਤ ਕਾਲਮ, "ਅਲਾ ਅਜਨੀਹਤ ਅਲ-ਰਿਸ਼" ("ਆਨ ਦ ਵਿੰਗਸ ਆਫ਼ ਏ ਫੈਦਰ") ਵੀ ਲਿਖਿਆ ਹੈ। ਉਸ ਨੇ 1975 ਵਿੱਚ ਅਮਲ 'ਅਲਾ ਅਲ-ਦੁਰੁਬ (ਹੌਪਸ ਆਨ ਦ ਰੋਡਜ਼ ) ਨਾਲ ਸ਼ੁਰੂ ਕੀਤੀ, ਕਵਿਤਾ ਅਤੇ ਨਿੱਕੀ ਗਲਪ ਦੀਆਂ ਕਈ ਜਿਲਦਾਂ ਪ੍ਰਕਾਸ਼ਿਤ ਕੀਤੀਆਂ ਹਨ।[1] ਉਹ ਐਸਡੀਈ ਬੋਕਰ ਕਾਲਜ ਵਿੱਚ ਆਯੋਜਿਤ ਕੀਤੇ ਗਏ ਕਵਿਤਾ ਉਤਸਵਾਂ ਦੀ ਨਿਯਮਤ ਤੌਰ 'ਤੇ ਹਾਜ਼ਰੀਨ ਹੈ।[2]

ਹਵਾਲੇ ਸੋਧੋ

  1. Radwa Ashour; Ferial Ghazoul; Hasna Reda-Mekdashi (1 November 2008). Arab Women Writers: A Critical Reference Guide, 1873-1999. American University in Cairo Press. pp. 457–. ISBN 978-977-416-267-1.
  2. Lev-Ari, Shiri (26 November 2007). "Desert Devotees". Retrieved 19 December 2017 – via Haaretz.