ਹੀਜੜਿਆਂ ਦਾ ਇੱਕ ਅਮੀਰ ਸਭਿਆਚਾਰ ਹੈ।[1] ਹੀਜੜਾ ਸ਼ਬਦ ਉਰਦੂ ਦੇ ਹਿਜ਼ਰ ਸ਼ਬਦ ਤੋਂ ਨਿਕਲਿਆ ਹੈ। ਹਿਜ਼ਰ ਇੱਕ ਅਜਿਹਾ ਵਿਅਕਤੀ ਹੈ ਜੋ ਆਪਣੇ ਸਮੂਹ ਤੇ ਕਬੀਲੇ ਦੀ ਮੁੱਖ ਧਾਰਾ ਨੂੰ ਛੱਡ ਚੁੱਕਿਆ ਹੁੰਦਾ ਹੈ। ਇਹ ਔਰਤ ਅਤੇ ਮਰਦ ਦਾ ਮਿਲਗੋਭਾ ਹੁੰਦਾ ਹੈ ਤੇ ਉਸਨੇ ਹੀਜੜਿਆ ਦੇ ਸਮੂਹ ਨੂੰ ਅਪਣਾ ਲਿਆ ਹੁੰਦਾ ਹੈ। ਇਹਨਾਂ ਦਾ ਇਤਿਹਾਸ ਤੇ ਸਭਿਆਚਾਰ ਵੱਖ- ਵੱਖ ਰਾਜਾਂ ਵਿੱਚ ਵੱਖ-ਵੱਖ ਹੁੰਦਾ ਹੈ।ਉਰਦੂ ਵਿੱਚ ਹੀਜੜਿਆ ਨੂੰ ਖਵਾਜਾ ਸਰਾਂ,ਤੇਲਗੂ ਵਿੱਚ ਨਿਪੁੰਸ਼ਕਤ,ਤਾਮਿਲਨਾਡੂ ਵਿੱਚ ਅਰਾਵਾਨੀ,ਹਿੰਦੀ ਵਿੱਚ ਕਿੰਨਰ ਤੇ ਪੰਜਾਬੀ ਵਿੱਚ ਖੁਸਰੇ ਜਾਂ ਮਹੰਤ ਆਦਿ ਵੀ ਕਿਹਾ ਜਾਂਦਾ ਹੈ।ਹੀਜੜਾ ਨਾ ਆਦਮੀ ਹੁੰਦਾ ਹੈ ਨਾ ਔਰਤ।ਜੈਵਿਕ ਪੱਖੋਂ ਹੀਜੜੇ ਮਰਦ ਪੈਦਾ ਹੁੰਦੇ ਹਨ ਤੇ ਮਨੋਵਿਗਿਆਨਕ ਤੌਰ ਤੇ ਉਹ ਔਰਤ ਵਾਂਗ ਸੋਚਦੇ ਤੇ ਵਿਚਰਦੇ ਹਨ।ਸੈਕਸ ਪੱਖੋਂ ਉਹ ਵਿਰੋਧੀ ਲਿੰਗ ਪ੍ਰਤੀ ਨਹੀਂ ਸਗੋਂ ਆਪਣੇ ਹੀ ਲਿੰਗ ਪ੍ਰਤੀ ਆਕਿ੍ਸ਼ਤ ਹੁੰਦੇ ਹਨ,ਭਾਵੇਂ ਹਰਮਾਫਰੋਡਾਈਟ ਪੈਦਾ ਹੋ ਸਕਦਾ ਹੈ।[2] ਹਰਮਾਫਰੋਡਾਈਟ ਦੇ ਜਨਮ ਤੋਂ ਹੀ ਮਰਦ ਤੇ ਔਰਤ ਦੇ ਜਨਣ ਅੰਗ ਹੁੰਦੇ ਹਨ।ਜਦੋਂ ਕਿ ਹੀਜੜਾ ਹਮੇਸ਼ਾ ਮਰਦ ਵਾਂਗ ਪੈਦਾ ਹੁੰਦਾ ਹੈ।ਹੀਜੜੇ ਵਿੱਚ ਆਮ ਕਰਕੇ ਮੇਲ ਹਾਰਮੋਨ ਟੈਸਟੋਸਰੋਨ ਦਾ ਲੈਵਲ ਬਹੁਤ ਨੀਵਾਂ ਹੁੰਦਾ ਹੈ,ਕੁਝ ਅਜਿਹੇ ਵੀ ਹੁੰਦੇ ਹਨ ਜੋ ਔਰਤ ਪੈਦਾ ਹੁੰਦੀਆਂ ਹਨ ਪਰ ਉਹਨਾਂ ਵਿੱਚ ਫਿਮੇਲ ਓਸਟਰੋਜਨ ਦਾ ਪੱਧਰ ਨੀਵਾਂ ਹੁੰਦਾ ਹੈ। ਬਿਨਾਂ ਸ਼ੱਕ ਅਜਿਹੀਆਂ ਔਰਤਾਂ ਲਈ ਸ਼ਬਦ ਹੀਜੜਾ ਨਹੀਂ ਵਰਤਿਆ ਜਾਂਦਾ।ਉਹਨਾਂ ਲਈ ਅਪਮਾਨ ਜਨਕ ਸ਼ਬਦ ਬੁੱਚੜ ਹੁੰਦਾ ਹੈ।ਸਮਲਿੰਗੀ ਸ਼ਬਦ ਮੇਲ ਤੇ ਫੀਮੇਲ ਦੋਹਾਂ ਲਈ ਵਰਤਿਆ ਜਾ ਸਕਦਾ ਹੈ।

ਚਟਾਈ

ਸੋਧੋ

ਮੁਹਰੱਮ ਦੀ ਤੀਜ ਦਾ ਹੀਜੜਿਆ ਲਈ ਬਹੁਤ ਮਹੱਤਵ ਹੁੰਦਾ ਹੈ। ਰਿਵਾਜ ਅਨੁਸਾਰ ਦਸ ਹੀਜੜੇ ਇੱਕ ਮੁੱਖ ਹੀਜੜੇ ਦੇ ਚੇਲੇ ਬਣ ਜਾਂਦੇ ਹਨ ਤੇ ਇੱਕ ਮੁੱਖ ਹੀਜੜਾ ਉਹਨਾਂ ਦੀ ਚੋਣ ਕਰਦਾ ਹੈ, ਜਿਸਨੂੰ ਚਟਾਈ ਆਖਦੇ ਹਨ।

ਉਰਸ ਹੀਜੜਿਆ ਦਾ ਮੁੱਖ ਤਿਉਹਾਰ ਹੈ ਦਰਗਾਹ ਤੇ ਹੀਜੜੇ ਆਪਣੇ ਪਿੱਤਰਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਨ।ਉਹਨਾਂ ਨੂੰ ਸਰਾੲੇ ਖ਼ਵਾਜਾ ਦਾ ਟਾਈਟਲ ਮਿਲਦਾ ਹੈ।

ਜੋਗਜਨਮ

ਸੋਧੋ

ਹੀਜੜਿਆ ਵਿੱਚ ਇੱਕ ਛੋਟੀ ਜਿਹੀ ਰਸਮ ਹੁੰਦੀ ਹੈ। ਜਦੋਂ ਕੋਈ ਉਹਨਾਂ ਦੇ ਸਮੂਹ ਵਿੱਚ ਸ਼ਾਮਿਲ ਹੁੰਦਾ ਹੈ ਤਾਂ ਇਹ ਰਸਮ ਕੀਤੀ ਜਾਂਦੀ ਹੈ।ਇਸ ਰਸਮ ਵਿੱਚ ਉਸਨੂੰ ਦੋ ਹਰੀਆਂ ਸਾੜੀਆਂ ਦਿੱਤੀਆਂ ਜਾਂਦੀਆ ਹਨ।ਇਸ ਰਸਮ ਨੂੰ ਜੋਗਜਨਮ ਕਹਿੰਦੇ ਹਨ।[3]

ਜਦੋਂ ਕੋਈ ਹੀਜੜਾ ਬਨਣ ਦਾ ਫੈਸਲਾ ਕਰ ਲੈਂਦਾ ਹੈ ਤਾਂ ਫਿਰ ਇੱਕ ਰਸਮ ਹੁੰਦੀ ਹੈ।ਉਸ ਵਿੱਚੋਂ ਉਸਨੂੰ ਲੰਘਣਾ ਪੈਂਦਾ ਹੈ।ਇਹ ਰੀਤ ਗੁਰੂਆਂ ਦੁਆਰਾ ਨਿਭਾਈ ਜਾਂਦੀ ਹੈ ਤੇ ਚੇਲਾ ਉਸਦੀ ਨਕਲ ਕਰਦਾ ਹੈ।ਨੇਮਾਂ ਤੇ ਨਿਯਮਾਂ ਦਾ ਇੱਕ ਚਾਰਟਰ ਦਿੱਤਾ ਜਾਂਦਾ ਹੈ।ਜਿਸ ਵਿੱਚ ਰੋਜ਼ਾਨਾ ਜ਼ਿੰਦਗੀ ਤੇ ਚੱਲਣ ਬਾਰੇ ਦੱਸਿਆ ਜਾਂਦਾ ਹੈੈ ਕਿ ਹੀਜੜੇ ਨੇ ਕਿਵੇਂ ਚੱਲਣਾ ਹੈ ਤੇ ਹਰ ਆਉਣ ਵਾਲੇ ਰਾਹੀ-ਪਾਂਧੀ ਨੂੰ ਪਾਣੀ ਪਿਆਉਣਾ ਹੈ ਤੇ ਗਲਾਸ ਨੂੰ ਨਾ ਉਪਰੋਂ ਫੜਣਾ ਹੈ ਤੇ ਨਾ ਵਿਚਕਾਰੋਂ।ਹੀਜੜੇ ਦੇ ਸਾੜੀ ਦਾ ਪੱਲੂ ਏਧਰੋਂ-ਉਧਰ ਜਾਣ ਸਮੇਂ ਕਿਸੇ ਨਾਲ ਛੁਹਣਾ ਨਹੀਂ ਚਾਹੀਦਾ। ਚੇਲੇ ਨੇ ਗੁਰੂ ਦੇ ਕੱਪੜੇਨਹੀਂ ਪਾਉਣੇ ਤੇ ਆਪਣੇ ਘਰਾਣੇ ਦਾ ਨਾਮ ਲੈਣਾ ਹੈ।ਹੀਜੜਾ ਬਨਣ ਦੀ ਰੀਤ ਵੇਲੇ ਉਸਦੇ ਸਿਰ ਤੇ ਇੱਕ ਵਿਸ਼ੇੇਸ਼ ਰੰਗ ਦਾ ਦੁਪੱਟਾ ਦਿੱਤਾ ਜਾਂਦਾ ਹੈ।ਇਹ ਰੰਗ ਇੱਕ ਘਰਾਣੇ ਦਾ ਦੂਸਰੇ ਘਰਾਣੇ ਤੋਂ ਵੱਖਰਾ ਹੁੰਦਾ ਹੈ।ਉਸਨੂੰ ਸਾੜੀ ਵੀ ਦਿੱਤੀ ਜਾਂਦੀ ਹੈ,ਇਹ ਸੰਕੇਤਕ ਵਸਤਾਂ ਹਨ।ਇਸ ਤੋਂ ਹੀਜੜੇ ਦੀ ਟ੍ਰੇਨਿੰਗ ਸ਼ੁਰੂ ਹੋ ਜਾਂਦੀ ਹੈ।ਇਸਨੂੰ ਰੀਤ ਆਖਦੇ ਹਨ।

ਹਲ਼ਦੀ-ਮਹਿੰਦੀ

ਸੋਧੋ

ਲਿੰਗ ਨਿਰੂਪਣ ਤੋਂ ਬਾਅਦ ਇੱਕ ਅਗਲੀ ਰਸਮ ਹੁੰਦੀ ਹੈ ਜੋ ਹਲ਼ਦੀ-ਮਹਿੰਦੀ ਦੀ ਹੈ।ਹਲ਼ਦੀ ਨੂੰ ਹੀਜੜੇ ਦੇ ਚਿਹਰੇ,ਹੱਥਾਂ ਤੇ ਪੈਰਾਂ ਤੇ ਲਗਾਇਆ ਜਾਂਦਾ ਹੈ।ਬਿੰਦੀ ਮੱਥੇ ਤੇ ਲਗਾਈ ਜਾਂਦੀ ਹੈ।ਖਾਣ ਨੂੰ ਸ਼ੱਕਰ ਖੰਡ ਦਿੱਤੀ ਜਾਂਦੀ ਹੈ।ਇਸਦਾ ਮਤਲਬ ਹੀਜੜੇ ਨੂੰ ਦੂਸ਼ਿਤ ਨਜ਼ਰਾਂ ਤੋਂ ਸੁਰੱਖਿਅਤ ਰੱਖਿਆ ਜਾਂਦਾ ਹੈ।☃☃

ਚਟਾਲਾ

ਸੋਧੋ

ਇਹ ਰੀਤ ਥੋੜ੍ਹੀ ਅਜੀਬ ਜਿਹੀ ਹੈ।ਇਸਨੂੰ ਚਟਾਲਾ ਆਖਦੇ ਹਨ।ਹੀਜੜਿਆਂ ਨੂੰ ਇਸ਼ਨਾਨ ਕਰਵਾਇਆ ਜਾਂਦਾ ਹੈ ਤੇ ਹਰੇ ਰੰਗ ਦਾ ਪਹਿਰਾਵਾ ਹਰੀ ਸਾੜ੍ਹੀ,ਹਰਾ ਬਲਾਊਜ਼ ਤੇ ਹਰੀਆਂ ਚੂੜ੍ਹੀਆਂ ਪਹਿਨਾਈਆਂ ਜਾਂਦੀਆ ਹਨ।ਫਿਰ ਦੁੱਧ ਦਾ ਭਰਿਆ ਗਿਲਾਸ ਦਿੱਤਾ ਜਾਂਦਾ ਹੈ ਤੇ ਸਮੁੰਦਰ ਵਿੱਚ ਉਲਟਾ ਦਿੱਤਾ ਜਾਂਦਾ ਹੈ।ਇੱਥੇ ਹੀ ਬਸ ਨਹੀਂ ਉਸਨੂੰ ਆਪਣੇ ਸਰੀਰ ਦਾ ਗੁਪਤ ਹਿੱਸਾ ਸਮੁੰਦਰ ਨੂੰ ਦਿਖਾਉਣਾ ਪੈਂਦਾ ਹੈ ਤੇ ਇਸੇ ਤਰ੍ਹਾਂ ਹੀ ਸਰੀਰ ਦੇ ਇਸ ਹਿੱਸੇ ਨੂੰ ਕਾਲ਼ੇ ਕੁੱਤੇ ਤੇ ਪੱਤੇਦਾਰ ਦਰਖੱਤ ਨੂੰ ਦਿਖਾਉਣਾ ਲ਼ਾਜ਼ਮੀ ਹੈ।ਜਦੋਂ ਹੀਜੜਾ ਮਰ ਜਾਂਦਾ ਹੈ ਤਾਂ ਇੱਕ ਬਣਾਵਟੀ ਲਿੰਗ ਰੂੰ ਤੇ ਆਟੇ ਦਾ ਬਣਾ ਕੇ ਮ੍ਰਿਤਕ ਦੇ ਲਗਾਇਆ ਜਾਂਦਾ ਹੈ।ਇਹ ਇਸ ਲਈ ਕੀਤਾ ਜਾਂਦਾ ਹੈ ਉਹ ਭੁੱਲ ਜਾਵੇ ਕਿ ਉਹ ਇੱਕ ਹੀਜੜਾ ਪੈਦਾ ਹੋਇਆ ਸੀ।[4]

ਮੌਤ ਸਮੇਂ ਦੀ ਰਸਮ

ਸੋਧੋ

ਹੀਜੜੇ ਅਲੱਗ-ਅਲੱਗ ਧਰਮਾਂ ਤੋਂ ਹੁੰਦੇ ਹਨ ਤੇ ਆਖ਼ਰੀ ਰਸਮਾਂ ਆਪਣੇ-ਆਪਣੇ ਧਰਮ ਅਨੁਸਾਰ ਹੁੰਦੀਆਂ ਹਨ।ਜੇ ਹੀਜੜਾ ਹਿੰਦੂ ਹੈ ਤਾਂ ਸਸਕਾਰ ਕੀਤਾ ਜਾਂਦਾ ਹੈ,ਜੇ ਮੁਸਲਮਾਨ ਹੈ ਤਾਂ ਦਫਨ ਕੀਤਾ ਜਾਂਦਾ ਹੈ।ਮ੍ਰਿਤਕ ਹੀਜੜੇ ਨੂੰ ਜਦੋਂ ਸਸਕਾਰ ਵਾਲ਼ੀ ਥਾਂ ਤੇ ਲਿਜਾਇਆ ਜਾਂਦਾ ਹੈ ਤਾਂ ਉਹ ਆਪਣੇ ਔਰਤਾਂ ਵਾਲੇ ਕੱਪੜੇ ਉਤਾਰ ਦਿੰਦੇ ਹਨ ਤੇ ਮਰਦਾਂ ਦਾ ਪਹਿਰਾਵਾ ਪਹਿਨ ਲ਼ੈਦੇ ਹਨ,ਅਜਿਹਾ ਉਹ ਇਹ ਤੱਥ ਛੁਪਾਉਣ ਲਈ ਕਰਦੇ ਹਨ ਕਿ ਮ੍ਰਿਤਕ ਹੀਜੜਾ ਹੈ।ਹੀਜੜੇ ਮ੍ਰਿਤਕ ਦਾ ਸਸਕਾਰ ਦੇਰ ਰਾਤ ਨੂੰ ਕਰਦੇ ਹਨ ਤੇ ਬੇਵਕਤ ਸਮੇਂ ਦੀ ਚੋਣ ਕੀਤੀ ਜਾਂਦੀ ਹੈ।

11-2014 ਤੋਂ ਪਹਿਲ਼ਾਂ ਇਹਨਾਂ ਨੂੰ ਸਮਾਜ ਵਿੱਚ ਨਹੀਂ ਗਿਣਿਆ ਜਾਂਦਾ ਸੀ,ਪਰ ਹੁਣ ਵੀ ਜੇਕਰ ਇਹਨਾਂ ਨਾਲ ਬਲਾਤਕਾਰ ਹੋ ਜਾਂਦਾ ਹੈ ਉਸਨੂੰ ਬਲਾਤਕਾਰ ਨਹੀਂ ਮੰਨਿਆ ਜਾਂਦਾ।

ਸਾਹਿਤ ਵਿੱਚ ਜ਼ਿਕਰ

ਸੋਧੋ

ਕਿੰਨਰਾਂ ਬਾਰੇ ਪੰਜਾਬੀ ਵਿੱਚ ਘੱਟ ਹੀ ਲਿਖਿਆ ਮਿਲਦਾ ਹੈ।[5]

ਸਹਾਇਕ ਪੁਸਤਕਾਂ

ਸੋਧੋ

1-  ਮੈਂ ਲਕਸ਼ਮੀ ਮੈਂ ਹੀਜੜਾ,ਸਵੈ ਜੀਵਨੀ ਲਕਸ਼ਮੀ ਨਰਾਇਣ ਤ੍ਰਿਪਾਠੀ,ਅਨੁਵਾਦਕ-  ਕੁਲਵਿੰਦਰ ਸਿੰਘ ਮਲੋਟ,ਤਰਕਭਾਰਤੀ ਪ੍ਰਕਾਸ਼ਨ ਬਰਨਾਲਾ।

2-  ਕਿੰਨਰਾਂ ਦਾ ਵੀ ਦਿਲ ਹੁੰਦਾ ਹੈ, ਸੰਪਾਦਕ ਜਸਵੀਰ ਰਾਣਾ, ਪੰਜਾਬੀ ਸਾਹਿਤ ਪਬਲੀਕੇਸ਼ਨਜ ਬਾਲੀਆ, 2015

3- ਮੈਂ ਸ਼ਿਖੰਡੀ ਨਹੀਂ, ਰਾਮ ਸਰੂਪ ਰਿਖੀ,ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ

4- ਡਾ.ਸੁਰਜੀਤ ਸਿੰਘ,ਸੰਦੀਪ ਕੌਰ,ਕਿੰਨਰ /ਹੀਜੜੇ: ਪਰਾਲਿੰਗਕਤਾ ਦੇ ਸਮੱਸਿਆਕਾਰ(ਪੰਜਾਬ ਦਾ ਸਮਾਜਿਕ ਸੰਦਰਭ), ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ 11-12 ਮਾਰਚ 2016ਨੂੰ ਸਬਾਲਟਰਨ ਵਿਰਸਾ,  ਵਰਤਮਾਨ ਅਤੇ ਭਵਿੱਖ (ਪੰਜਾਬੀ ਸਮਾਜ ਦੇ ਵਿਸ਼ੇਸ਼ ਸੰਦਰਭ ਵਿੱਚ) ਵਿਸ਼ੇ ਤੇ ਹੋੲੇ ਰਾਸ਼ਟਰੀ ਸੈਮੀਨਾਰ ਵਿੱਚ ਪ੍ਰਸਤੁਤ ਖੋਜ ਪੱਤਰ।

ਹਵਾਲੇ

ਸੋਧੋ
  1. "ਹੀਜੜਾ - ਪੰਜਾਬੀ ਪੀਡੀਆ". punjabipedia.org. Retrieved 2018-10-07.
  2. ਡਾ. ਕੁਲਵਿੰਦਰ ਸਿੰਘ ਮਲੋਟ ਅਨੁਵਾਦ, ਮੈਂ ਲਕਸ਼ਮੀ ਮੈਂ ਹੀਜੜਾ (ਲਕਸ਼ਮੀ ਨਾਰਾਇਣ ਤਿੑਪਾਠੀ, ਪੰਨਾ 141
  3. ਡਾ. ਕੁਲਵਿੰਦਰ ਸਿੰਘ ਮਲੋਟ ਅਨੁਵਾਦਕ, ਮੈਂ ਲਕਸ਼ਮੀ ਮੈਂ ਹੀਜੜਾ (ਲਕਸ਼ਮੀ ਨਾਰਾਇਣ ਤਿੑਪਾਠੀ), ਪੰਨਾ 40
  4. ਡਾ. ਕੁਲਵਿੰਦਰ ਸਿੰਘ ਮਲੋਟ ਅਨੁਵਾਦਕ, ਮੈਂ ਲਕਸ਼ਮੀ ਮੈਂ ਹੀਜੜਾ (ਲਕਸ਼ਮੀ ਨਾਰਾਇਣ ਤਿੑਪਾਠੀ), ਪੰਨਾ 143
  5. "ਸਮਾਜ ਦਾ ਅਣਗੌਲਿਆ ਵਰਗ - Tribune Punjabi". Tribune Punjabi (in ਅੰਗਰੇਜ਼ੀ (ਅਮਰੀਕੀ)). 2018-10-06. Retrieved 2018-10-07.[permanent dead link]