ਹੁਆਝੀ ਪਿੰਡ (ਚੀਨ)
ਚੀਨ ਦਾ ਪਿੰਡ ਹੁਆਝੀ (ਸਰਲ ਚੀਨੀ: 华西村; ਰਿਵਾਇਤੀ ਚੀਨੀ: 華西村; ਪਿਨਯਿਨ: huā xī cūn,English:Huaxi),ਜੋ ਜੀਆਂਗਸੁ ਰਾਜ ਦੇ ਜੀਆਂਗਯਿਨ ਸ਼ਹਿਰ ਦੇ ਪੂਰਬੀ ਕੇਂਦਰ ਵਿੱਚ ਸਥਿਤ ਹੈ, ਚੀਨ ਦਾ ਸਭ ਤੋਂ ਅਮੀਰ ਪਿੰਡ ਹੈ।[1] ਵੂ ਰੇਨਬਾਓ (ਸਰਲ ਚੀਨੀ: 吴仁宝; ਰਿਵਾਇਤੀ ਚੀਨੀ: 吳仁寶; ਪਿਨਯਿਨ: wú rénbǎo, English:Renbao),ਜੋ ਹੁਆਝੀ ਪਿੰਡ ਦੀ ਕਮਿਊਨਿਸਟ ਪਾਰਟੀ ਕਮੇਟੀ ਦੇ ਭੂਤਪੂਰਵ ਸਕੱਤਰ ਸਨ, ਨੇ ਇਸ ਪਿੰਡ ਦੀ ਕਾਇਆ ਕਲਪ ਕਰਨ ਲਈ ਇੱਕ ਵਿਸ਼ੇਸ਼ ਯੋਜਨਾ ਬਣਾਈ ਸੀ, ਜੋ ਕਿ ਪਹਿਲਾਂ ਆਲੇ ਦੁਆਲੇ ਤੋਂ ਅਮੀਰ ਸ਼ਹਿਰ ਵਿਚਕਾਰ ਘਿਰਿਆ ਇੱਕ ਗਰੀਬ ਪਿੰਡ ਹੁੰਦਾ ਸੀ। ਇਹ ਪਿੰਡ ਮਾਡਲ ਸਮਾਜਵਾਦੀ ਪਿੰਡ ਵਜੋਂ ਜਾਣਿਆ ਜਾਂਦਾ ਹੈ।
ਪਿੰਡ ਬਾਰੇ
ਸੋਧੋਹੁਆਝੀ ਪਿੰਡ ਅਸਮਾਨ ਦੇ ਹੇਠਾਂ ਸਭ ਤੋਂ ਅੱਵਲ ਦਰਜੇ ਦੇ ਪਿੰਡ ਵਜੋਂ ਜਾਣਿਆ ਜਾਂਦਾ ਹੈ। ਇਹ ਪਿੰਡ 1961 ਵਿੱਚ ਬੱਝਾ ਸੀ।[2] ਖੇਤਰੀ ਅਧਿਕਾਰੀਆਂ ਅਨੁਸਾਰ ਪਿੰਡ ਦੇ ਸਾਰੇ ਵਸਨੀਕ ਘੱਟੋ ਘੱਟ 100,000 ਯੋਰੋ ਸਲਾਨਾ ਦੀ ਧਨ ਰਾਸ਼ੀ ਦੇ ਮਾਲਕ ਸਨ। ਇਹ ਚੀਨ ਅਤੇ ਕਈ ਪੱਛਮੀ ਮਿਆਰਾਂ ਅਨੁਸਾਰ ਕਾਫੀ ਰਾਸ਼ੀ ਮੰਨੀ ਜਾਂਦੀ ਹੈ। ਪਿੰਡ ਕੋਲ ਬਹੁ-ਭਾਂਤੀ ਉਦਯੋਗਿਕ ਕੰਪਨੀ ਹੈ ਜਿਸਦੇ ਸਾਰੇ ਪਿੰਡ ਵਾਸੀ ਮੈਂਬਰ ਹਨ ਅਤੇ ਇਹ ਕੰਪਨੀ ਸਟਾਕ ਐਕਸਚੇਂਜ ਨਾਲ ਦਰਜ ਹੈ। ਪਿੰਡ ਨੇ ਹਵਾਈ ਜਹਾਜ ਕੰਪਨੀ ਵੀ ਖਰੀਦੀ ਹੋਈ ਹੈ ਅਤੇ ਸਮੁੰਦਰੀ ਜਹਾਜ ਖਰੀਦਣ ਦੀ ਯੋਜਨਾ ਹੈ। ਸਾਰੇ ਪਿੰਡ ਵਾਸੀ ਕੰਪਨੀ ਦੇ ਹਿਸੇਦਾਰ ਹਨ ਅਤੇ ਕੰਪਨੀ ਦੇ ਕੁੱਲ ਮੁਨਾਫੇ ਵਿੱਚੋਂ ਪੰਜਵਾਂ ਹਿੱਸਾ ਇਹਨਾਂ ਪਿੰਡ ਵਾਸੀਆਂ ਨੂੰ ਪ੍ਰਾਪਤ ਹੁੰਦਾ ਹੈ। 2011 ਵਿੱਚ ਕੰਪਨੀ ਦੀ ਕੁਲ ਟਰਨਓਵਰ (Turnover) 6.5 ਬਿਲੀਅਨ ਯੂਰੋ ਹੋਣ ਦੀ ਆਸ ਸੀ। ਪਿੰਡ ਵਿੱਚ 2000 ਮੂਲ ਵਸਨੀਕ ਹਨ। ਇਸ ਤੋਂ ਇਲਾਵਾ ਤਕਰੀਬਨ 20,344 ਪਰਵਾਸੀ ਕਾਮੇ ਅਤੇ 28,240 ਲਾਗਲੇ ਪਿੰਡਾਂ ਦੇ ਕਾਮੇ ਲੋਕ ਸਨ। ਹੁਆਝੀ ਪਿੰਡ ਵਿੱਚ ਨਵਾਂ ਮੀਲ ਪੱਥਰ ਇਥੇ ਇਸਦੀ ਗਗਨ ਚੁੰਭੀ ਬਹੁ ਮੰਜਲੀ ਇਮਾਰਤ[3] ਭਾਵ 328 ਮੀਟਰ ਉਚੇ ਲੋਂਗਸੀ ਅੰਤਰਰਾਸ਼ਟਰੀ ਹੋਟਲ (Longxi International Hotel)[4][5] ਦਾ ਇਸਦੀ 50 ਵੀਂ ਵਰ੍ਹੇ ਗੰਢ ਸਥਾਪਨਾ ਮੌਕੇ ਉਦਘਾਟਨ ਕਰਕੇ ਖੋਲਿਆ ਜਾਣਾ ਹੈ।
ਇਹ ਵੀ ਵੇਖੋ
ਸੋਧੋਹਵਾਲੇ
ਸੋਧੋ- ↑ "The Secrets of China's Richest Village". Archived from the original on 2012-05-30. Retrieved 2015-05-17.
- ↑ Huaxi Special: 'Number one village under the sky' continues moving forward
- ↑ Huaxi, the Chinese model of richness
- ↑ Skyscraper hotel takes Huaxi village to record new heights
- ↑ 走进华西村 揭秘奢华的黄金酒店 (ਚੀਨੀ)
External links
ਸੋਧੋ- Huaxi: A Journey to the World's Richest Village
- Story of Huaxi Village
- Independent on Huaxi
- City of Huaxi official website Archived 2013-10-05 at the Wayback Machine. (ਚੀਨੀ)
- City of Huaxi official website Archived 2014-12-11 at the Wayback Machine. (en)