ਹੁਜਰਾ ਸ਼ਾਹ ਮੁਕੀਮ (ਉਰਦੂ:حُجره شاه مُقِيم), ਪਾਕਿਸਤਾਨ ਦੇ ਪੰਜਾਬ ਸੂਬੇ ਦੇ ਓਕਾੜਾ ਜ਼ਿਲ੍ਹੇ ਦੀ ਦੀਪਾਲਪੁਰ ਤਹਿਸੀਲ ਦਾ ਇੱਕ ਸ਼ਹਿਰ ਹੈ। ਇਹ ਦੀਪਾਲਪੁਰ ਸ਼ਹਿਰ ਦੇ ਨੇੜੇ ਹੈ, ਅਤੇ ਪ੍ਰਸ਼ਾਸਨਕ ਤੌਰ ਤੇ ਇਸ ਨੂੰ 3 ਕੇਂਦਰੀ ਕੌਂਸਲਾਂ ਵਿੱਚ ਵੰਡਿਆ ਗਿਆ ਹੈ। [1] ਇਸ ਨਗਰ ਵਿੱਚ ਇੱਕ ਇਤਿਹਾਸਕ ਗੁਰਦੁਆਰਾ,[2] ਅਤੇ ਇੱਕ ਸੂਫ਼ੀ ਦਰਗਾਹ ਹੈ।

ਇਸ ਖੇਤਰ ਵਿੱਚ ਬਹੁਤ ਸਾਰੇ ਮੁਸਲਿਮ ਸੰਤ ਪ੍ਰਚਾਰ ਕਰਨ ਲਈ ਆਏ ਹਨ।

  • ਹਜ਼ਰਤ ਸਾਈਂ ਫ਼ਕੀਰ ਮੁਹੰਮਦ ਸ਼ਮਸ ਅਲੀ ਕਲੰਦਰ
  • ਬਹਾਵਲ ਸ਼ੇਰ ਕਲੰਦਰ ਅਸਲੀ ਨਾਮ ਸਈਦ ਬਹਾਉਦੀਨ ਜ਼ਿਲ੍ਹਾਨੀ। 
  • ਸਈਦ ਸ਼ਾਹ ਨੂਰ ਮੁਹੰਮਦ
  • ਸ਼ਾਹ ਮੁਹੰਮਦ ਮੁਕੀਮ

ਬਹਾਵਲ ਸ਼ੇਰ ਕਲੰਦਰ

ਸੋਧੋ

ਆਮ ਤੌਰ 'ਤੇ ਬਹਾਵਲ ਸ਼ੇਰ ਕਲੰਦਰ ਦੇ ਤੌਰ ਤੇ ਜਾਣਿਆ ਜਾਂਦਾ ਹੈ, ਉਸਦਾ ਅਸਲੀ ਨਾਂ ਸਈਦ ਬਹਾਉਦੀਨ ਜ਼ਿਲ੍ਹਾਨੀ ਸੀ। ਉਹ ਇਰਾਕ ਦੇ ਸ਼ਹਿਰ ਬਗਦਾਦ ਤੋਂ ਆਪਣੇ ਪਿਤਾ ਸਈਦ ਮਹਿਮੂਦ ਅਤੇ ਭੂਆ ਨਾਲ ਭਾਰਤੀ ਉਪ-ਮਹਾਂਦੀਪ ਵਿੱਚ ਆ ਗਏ ਸਨ। ਕਾਦਿਰੀਆ ਸੰਤਾਂ ਵਿੱਚੋਂ, ਉਸਨੇ ਬੜੀ ਲੰਮੀ ਉਮਰ ਭੋਗੀ ਅਤੇ ਇੱਕ ਦਹਾਕੇ ਤੋਂ ਵੱਧ ਸਮੇਂ ਲਈ ਕਾਦਰੀ ਸੰਪਰਦਾ ਦੇ ਸੰਦੇਸ਼ ਦੇ ਪ੍ਰਚਾਰ ਵਿੱਚ ਯੋਗਦਾਨ ਪਾਇਆ। ਮੁਫਤੀ ਗੁਲਾਮ ਸਰਵਰ ਅਨੁਸਾਰ, ਉਹ 240 ਸਾਲ ਤਕ ਜੀਉਂਦੇ ਰਹੇ ਅਤੇ 18 ਵੀਂ ਸ਼ਾਲ 973 ਹਿਜਰੀ  (1566 ਈ.) ਨੂੰ ਮੌਤ ਹੋ ਗਈ। ਉਸ ਤੋਂ ਬਾਅਦ ਉਸ ਨੂੰ ਹੁਜਰਾ ਸ਼ਾਹ ਮੁਕੀਮ ਵਿੱਚ ਦਫ਼ਨਾਇਆ ਗਿਆ।[3]  ਬਹਾਵਲ ਸ਼ੇਰ ਕਲੰਦਰ ਦੇ ਪੁੱਤਰ ਸਈਦ ਜਲਾਲ ਉਦ-ਦੀਨ ਗਿਲਾਨੀ (ਮਾਸੂਮ ਪਾਕ) ਦਾ ਮਕਬਰਾ ਵੀ ਹੁਜਰਾ ਸ਼ਾਹ ਮੁਕੀਮ ਵਿੱਚ ਹੈ। ਉਸ ਦੇ ਤਿੰਨ ਹੋਰ ਪੁੱਤਰ ਸ਼ਾਹ ਨੂਰ ਮੁਹੰਮਦ, ਸ਼ਾਹ ਮੁਹੰਮਦ, ਸ਼ਾਹ ਖ਼ਲੀਲ ਮੁਹੰਮਦ ਨੂੰ ਵੀ ਹੁਜਰਾ ਸ਼ਾਹ ਮੁਕੀਮ ਵਿਚ  ਦਫਨਾਇਆ ਗਿਆ ਹੈ। ਸਯਦ ਮੁਖੀਮ ਉਦੀਨ ਸ਼ਾਹ ਮੁੁਕੀਮ (ਬਹਾਵਲ ਸ਼ੇਰ ਕਲੰਦ ਦਾ ਪੋਤਰਾ) ਜਿਸ ਦੇ ਨਾਂ ਉੱਤੇ ਇਸ ਸ਼ਹਿਰ ਦਾ ਨਾਮ ਦਿੱਤਾ ਗਿਆ ਸੀ, ਉਸ ਦੇ ਉੱਘੇ ਵਾਰਸਾਂ ਵਿੱਚੋਂ ਇੱਕ ਸੀ। 

ਇਤਿਹਾਸ

ਸੋਧੋ

ਹਵਾਲੇ

ਸੋਧੋ
  1. Tehsils & Unions in the District of Okara - Government of Pakistan Archived 2012-02-09 at the Wayback Machine.
  2. "Gurudwara Chota Nankiana Hujra Shah Muqeem, Okara". Archived from the original on 2008-03-05. Retrieved 2017-10-27. {{cite web}}: Unknown parameter |dead-url= ignored (|url-status= suggested) (help) Archived 2008-03-05 at the Wayback Machine.
  3. Prof. Mohammad Hussain, Azad Al-Qadri. Tarikh Mashaikh Qadria Razaqia (with reference to the Subcontinent). Versatile Printers.