ਹੁਸਤਿੰਦਰ

ਪੰਜਾਬੀ ਗਾਇਕ ਅਤੇ ਗੀਤਕਾਰ ਹੈ

ਹੁਸਤਿੰਦਰ (ਜਨਮ 26 ਜੂਨ 1991) ਇੱਕ ਪੰਜਾਬੀ ਗਾਇਕ ਅਤੇ ਗੀਤਕਾਰ ਹੈ। 'ਪਿੰਡ ਪੁੱਛਦੀ' ਅਤੇ 'ਇੱਕ ਪਿੰਡ ਸਾਡੇ ਦਾ ਮੁੰਡਾ' ਉਸਦੇ ਮਸ਼ਹੂਰ ਗੀਤਾਂ ਵਿੱਚੋਂ ਇੱਕ ਹਨ।

ਹੁਸਤਿੰਦਰ
ਜਾਣਕਾਰੀ
ਜਨਮ26 ਜੂਨ 1991
ਭਦੌੜ, ਪੰਜਾਬ, ਭਾਰਤ
ਮੂਲਪੰਜਾਬ, ਭਾਰਤ
ਕਿੱਤਾ
  • ਗਾਇਕ
  • ਗੀਤਕਾਰ
ਸਾਜ਼ਵੋਕਲ
ਸਾਲ ਸਰਗਰਮ2016 – ਵਰਤਮਾਨ
ਵੈਂਬਸਾਈਟਹੁਸਤਿੰਦਰ ਇੰਸਟਾਗ੍ਰਾਮ ਉੱਤੇ

ਜ਼ਿੰਦਗੀ

ਸੋਧੋ

ਹੁਸਤਿੰਦਰ ਦਾ ਜਨਮ 26 ਜੂਨ 1991 ਨੂੰ ਸਿੱਖ ਪਰਿਵਾਰ ਵਿੱਚ ਹੋਇਆ ਸੀ ਅਤੇ ਉਸਦਾ ਪਿੰਡ ਭਦੌੜ ਹੈ ਜੋ ਕਿ ਬਰਨਾਲਾ ਜ਼ਿਲ੍ਹੇ ਵਿੱਚ ਹੈ। ਉਸਦਾ ਕੱਦ ਲਗਭਗ 5′ 9” ਹੈ। ਉਸਨੇ ਆਪਣੀ ਸਕੂਲੀ ਪੜ੍ਹਾਈ ਸਰਕਾਰੀ ਸਕੂਲ ਤੋਂ ਪੂਰੀ ਕੀਤੀ ਅਤੇ ਆਰੀਆਭੱਟ ਕਾਲਜ ਆਫ਼ ਇੰਜੀਨੀਅਰ, ਬਰਨਾਲਾ ਤੋਂ ਮਕੈਨੀਕਲ ਇੰਜੀਨੀਅਰਿੰਗ ਵਿੱਚ ਗ੍ਰੈਜੂਏਸ਼ਨ ਕੀਤੀ।[1]
ਹੁਸਿੰਦਰ ਨੂੰ ਵਾਇਸ ਆਫ਼ ਪੰਜਾਬ ਸੀਜ਼ਨ 3 ਵਿੱਚ ਵੀ ਚੁਣਿਆ ਗਿਆ ਸੀ ਪਰ ਉਹ ਟਾਪ 10 ਵਿੱਚ ਜਗ੍ਹਾ ਨਹੀਂ ਬਣਾ ਸਕਿਆ ਸੀ। ਅਗਸਤ 2014 ਵਿੱਚ, ਉਸਨੇ ਸਿੱਧੂ ਪ੍ਰੋਡਕਸ਼ਨ ਦੁਆਰਾ ਸੋਲੋ ਗੀਤ 'ਫੇਕ ਫੀਲਿੰਗਸ' ਅਤੇ 'ਚੁੰਨੀ ਦੇ ਓਹਲੇ' ਨਾਲ ਆਪਣੇ ਗਾਇਕੀ ਜੀਵਨ ਦੀ ਸ਼ੁਰੂਆਤ ਕੀਤੀ। ਉਹ 2019 ਵਿੱਚ 'ਪਿੰਡ ਪੁੱਛਦੀ' ਗੀਤ ਦੇ ਰਿਲੀਜ਼ ਹੋਣ ਨਾਲ ਮਸ਼ਹੂਰ ਹੋ ਗਿਆ ਸੀ ਜਾਂ ਕਿਹਾ ਜਾ ਸਕਦਾ ਹੈ ਕਿ ਉਹ ਇਸ ਗੀਤ ਨਾਲ ਕਾਫੀ ਪਛਾਣ ਹਾਸਿਲ ਕਰ ਗਿਆ ਸੀ। ਇਸਤੋਂ ਬਾਅਦ ਲਗਾਤਾਰ ਉਸਦੇ ਗੀਤ ਆ ਰਹੇ ਹਨ।

ਹਵਾਲੇ

ਸੋਧੋ
  1. Celebrities, Punjabi (2020-09-11). "Hustinder Biography, Age, Height, Girlfriend". Punjabi Celebrities (in ਅੰਗਰੇਜ਼ੀ (ਅਮਰੀਕੀ)). Retrieved 2022-10-20.