ਹੇਕਤੋਰ ਬੇਰਲੀਓਸ[1](ਫ੍ਰੇਂਚ: [ɛktɔʁ bɛʁljoːz]; 11 ਦਸੰਬਰ 1803 - 1869 ਮਾਰਚ 8) ਇੱਕ ਮਸ਼ਹੂਰ ਰੋਮਾਂਟਿਕ ਫ੍ਰੇਂਚ ਸੰਗੀਤਕਾਰ ਸੀ ਜੋ ਕਿ ਆਪਣੀਆਂ ਰਚਨਾਵਾਂ symphonie fantastique(ਸਿਮਫੋਨੀ ਫੈਂਟਾਸਟੀਕ਼) ਅਤੇ Grande Messe (ਗ੍ਰਾਂਦੇ ਮੇੱਸੇ)ਲਈ ਜਾਣਿਆ ਜਾਂਦਾ ਹੈ|ਬੇਰਲੀਓਸ ਨੇ ਸਾਜ਼ਗ਼ਾਰੀ ਤੇ ਆਪਣੀਆਂ ਕ੍ਰਿਤਾਂ ਨਾਲ ਅਜੋਕੇ ਸਾਜ਼ਗ਼ਾਰੀ ਵਿੱਚ ਖ਼ਾਸਾ ਯੋਗਦਾਨ ਦਿੱਤਾ ਹੈ|[2] ਹੇਕਤੋਰ ਦਾ ਸਭ ਤੋਂ ਵੱਡਾ ਯੋਗਦਾਨ ਸੰਗੀਤ ਰੋਮਾਂਟਿਕਵਾਦ ਵਿੱਚ ਹੈ। ਉਹਨਾਂ 1000 ਤੋਂ ਵੱਧ ਸੰਗੀਤਕਾਰਾਂ ਨਾਲ ਅਨੇਕ ਸਮਾਗਮ ਕੀਤੇ।

ਹੇਕਤੋਰ ਬੇਰਲੀਓਸ
'ਹੇਕਤੋਰ ਬੇਰਲੀਓਸ '
'ਹੇਕਤੋਰ ਬੇਰਲੀਓਸ
'
ਆਮ ਜਾਣਕਾਰੀ
ਪੂਰਾ ਨਾਂ ਲੂਈਸ ਹੇਕਤੋਰ ਬੇਰਲੀਓਸ
ਜਨਮ 1803 ਦਸੰਬਰ 11

ਲਾ ਕੋਤ ਸੇੰਟ ਐਨਦ੍ਰੇ ਇਸੇਰੇ ਫਰਾਂਸ

ਮੌਤ
ਕੌਮੀਅਤ ਫ੍ਰੇਂਚ
ਪੇਸ਼ਾ ਸੰਗੀਤਕਾਰ
ਪਛਾਣੇ ਕੰਮ ਰੋਮਾਂਟਿਕ ਸੰਗੀਤਕਾਰ
ਹੇਕਤੋਰ ਬੇਰਲੀਓਸ ਦੀ ਫ੍ਰੇਂਕ ਦੀ ਬਣਾਈ ਤਸਵੀਰ

ਜੀਵਨਸੋਧੋ

ਹੇਕਤੋਰ ਇੱਕ ਮੰਨੇ ਪ੍ਰਮੰਨੇ ਵਿਦਵਾਨ ਅਤੇ ਸਰੀਰਕ ਮਾਹਿਰ ਲੂਈਸ ਬੇਰਲੀਓਸ ਦੀ ਔਲਾਦ ਸੀ। ਉਸ ਦੇ ਪਿਤਾ ਨੇ ਉਸ ਲਈ ਵਧੀਆ ਵਿਦਿਆ ਦਾ ਪ੍ਰਬੰਧ ਕੀਤਾ ਤੇ ਬਾਲਪੁਣੇ ਤੋਂ ਹਿ ਹੇਕਤੋਰ ਗੀਟਾਰ,ਬੰਸਰੀ ਤੇ ਫਲੇਜਿਓਲੇਟ ਨਾਂਅ ਦੇ ਸ਼ਾਜ਼ ਵਜਾਉਣ ਲੱਗ ਪਿਆ| 12 ਸਾਲ ਦੀ ਉਮਰੇ ਉਸਨੇ ਸੰਗੀਤ ਪੜ੍ਹਨਾ ਸ਼ੁਰੂ ਕੀਤਾ ਤੇ ਛੋਟੀਆਂ ਰਚਨਾਵਾਂ ਲਿਖਣੀਆਂ ਸ਼ੁਰੂ ਕੀਤੀਆਂ |ਆਪਣੀ ਜੀਵਨੀ ਮੁਤਾਬਿਕ ਉਸਨੇ ਪਹਿਲੀ ਵਾਰ ਆਪਣੀ ਇੱਕ ਗੁਆਂਢਣ Estelle Fornier (ਏਸਤੇਲੇ ਫ਼ੋਰਨੀਰ) ਲਈ ਜਨੂਨ ਮਹਿਸੂਸ ਕੀਤਾ|

ਕਾਰਜ ਦਾ ਦੌਰਸੋਧੋ

1830 ਤੋਂ 1847 ਵਿਚਾਲੇ ਕਈ ਰਚਨਾਵਾਂ Symphonie fantastique (ਸਿਮਫੋਨੀ ਫੈਂਟਾਸਟੀਕ਼1830), Harold en Italie (ਹੇਰੋਲਦ ਏਨ ਇਤਲੀ 1834), the Grande messe des morts (Requiem) (ਦ ਗ੍ਰਾਂਦੇ ਮੇੱਸੇ ਦੇਸ ਮੋਰਤਸ,ਰੇਕ਼ੀਅਮ 1837) ਤੇ Roméo et Juliette (ਰੋਮੀਓ ਏਤ ਜੁਲੀਅਤ 1839) ਲਿਖੀਆਂ| ਪੈਰੀਸ ਵਿੱਚ ਅਨੇਕਾਂ ਸੰਗੀਤਕ ਸਮਾਗਮਾਂ ਵਿੱਚ ਭਾਗ ਲੈ ਕੇ ਚੋਖਾ ਨਾਮਣਾ ਖੱਟਿਆ|ਸੰਗੀਤ ਦੇ ਖੇਤਰ ਵਿੱਚ ਕੌੜੇ ਮਿਠੇ ਅਨੁਭਵ ਲੈਂਦਿਆਂ ਇਟਲੀ,ਇੰਗਲੈਂਡ,ਆਸਟਰੀਆ,ਰੂਸ,ਜਰਮਨੀ ਦੇ ਸਫ਼ਰ ਕੀਤੇ|

ਵਿਆਹਸੋਧੋ

ਉਸਨੇ ਐੰਗਲੋ-ਆਈਰੀਸ਼ ਅਦਾਕਾਰਾ Harriet Smithson(ਹੈਰੀਅਟ ਸਮਿਥਸਨ) ਨਾਲ 1833 ਵਿੱਚ ਵਿਆਹ ਕੀਤਾ|ਇੱਕ ਬੱਚੇ ਦੇ ਜਨਮ ਦੇ ਬਾਅਦ ਦੋਵਾਂ ਦੇ ਦਰਮਿਆਨ ਵਿਆਹੁਤਾ ਜੀਵਨ ਕਲੇਸ਼ਪੂਰਣ ਹੁੰਦਾ ਹੁੰਦਾ ਕਈ ਸਾਲਾਂ ਵਿੱਚ ਖ਼ਤਮ ਹੋ ਗਿਆ|[3]

 
ਹੈਰੀਅਤ ਸਮਿਥਸਨ

ਹੇਕਤੋਰ ਨੇ ਫੇਰ Marie Recio(ਮੈਰੀ ਰੇਸਿਓ) ਨਾਲ ਵਿਆਹ ਕੀਤਾ|

ਹਵਾਲੇਸੋਧੋ

  1. Although baptised Louis-Hector Berlioz, he was always known as Hector; see Cairns – Berlioz vol. 1, p. 36.
  2. Barzun, Jacques (1982) [1956]. Berlioz and His Century: An Introduction to the Age of Romanticism (3rd ed.). University of Chicago Press. p. 19. ISBN 978-0-226-03861-2.
  3. HBerlioz.com