ਹੇਗਲ ਮੱਤ ਗਿਓਕ ਵਿਲਹੈਲਮ ਫ਼ਰੀਡਰਿਸ਼ ਹੇਗਲ ਦਾ ਦਰਸ਼ਨ ਹੈ ਜਿਸਦਾ ਨਿਚੋੜ ਅਗਲੇ ਕਥਨ ਵਿੱਚ ਸਮੋਇਆ ਜਾ ਸਕਦਾ ਹੈ, ਕਿ "ਇਕੱਲਾ ਤਰਕਸ਼ੀਲ ਹੀ ਵਾਸਤਵਿਕ ਹੈ",[1] ਜਿਸ ਦਾ ਮਤਲਬ ਹੈ, ਜੋ ਕਿ ਸਭ ਦੀ ਸਭ ਅਸਲੀਅਤ ਦਾ ਪ੍ਰਗਟਾਵਾ ਤਰਕਸ਼ੀਲ ਕੈਟੇਗਰੀਆਂ ਵਿੱਚ ਕਰਨਾ ਸੰਭਵ ਹੈ। ਉਸ ਦਾ ਟੀਚਾ ਸੀ ਯਥਾਰਥ ਨੂੰ ਨਿਰਪੇਖ ਆਦਰਸ਼ਵਾਦ ਦੇ ਸਿਸਟਮ ਅੰਦਰ ਇੱਕ ਵਧੇਰੇ ਸਿੰਥੈਟਿਕ ਏਕਤਾ ਤੱਕ ਘੱਟ ਕਰਨਾ ਸੀ।

ਹੀਗਲ ਦੇ ਫ਼ਲਸਫ਼ੇ ਦੇ ਢੰਗ ਵਿੱਚ ਹਰੇਕ ਸੰਕਲਪ ਅਤੇ ਹਰੇਕ ਚੀਜ਼ ਵਿੱਚ ਤਿੱਕੜ ਵਿਕਾਸ (Entwicklung) ਸ਼ਾਮਲ ਹੁੰਦਾ ਹੈ। ਇਸ ਲਈ ਉਸ ਨੂੰ ਉਮੀਦ ਰਹੀ ਕਿ ਦਰਸ਼ਨ ਅਨੁਭਵ ਦਾ   ਖੰਡਨ ਨਹੀਂ ਕਰੇਗਾ, ਸਗੋਂ  ਤਜਰਬੇ ਦਾ ਡਾਟਾ ਦਾਰਸ਼ਨਿਕ ਨੂੰ ਦੇਵੇਗਾ, ਜੋ ਕਿ ਅਖੀਰ ਵਿੱਚ ਸੱਚੀ ਵਿਆਖਿਆ ਹੈ। ਜੇ, ਉਦਾਹਰਣ ਦੇ ਲਈ, ਅਸੀਂ ਜਾਨਣਾ ਚਾਹੁੰਦੇ ਹਾਂ ਕਿ ਆਜ਼ਾਦੀ ਕੀ ਹੈ, ਅਸੀਂ ਉਸ ਸੰਕਲਪ ਨੂੰ ਉਥੇ ਲੈ ਜਾਂਦੇ ਹਨ, ਜਿੱਥੇ ਇਹ ਪਹਿਲੀ ਵਾਰ ਸਾਨੂੰ ਮਿਲਿਆ ਸੀ—ਵਹਿਸ਼ੀ ਦੀ ਬੇਰੋਕ ਕਾਰਵਾਈ, ਜੋ ਕਿਸੇ ਵੀ ਸੋਚ, ਭਾਵਨਾ, ਜਾਂ ਕਰਨ ਦੇ ਰੁਝਾਨ ਦਾ ਦਮਨ ਕਰਨ ਦੀ ਲੋੜ ਮਹਿਸੂਸ ਨਹੀਂ ਕਰਦਾ।

References

ਸੋਧੋ
  1. G. W. F. Hegel, Elements of the Philosophy of Right (1821), Vorrede: Was vernünftig ist, das ist Wirklich; und was wirklich ist, das ist vernünftig.