ਹੇਮੰਤ ਕੁਮਾਰ

ਭਾਰਤੀ ਗਾਇਕ

ਹੇਮੰਤ ਕੁਮਾਰ ਹਿੰਦੀ ਅਤੇ ਬੰਗਾਲੀ ਫ਼ਿਲਮਾਂ ਦੇ ਮਹਾਨ ਪਿੱਠਵਰਤੀ ਗਾਇਕ ਤੇ ਸੰਗੀਤਕਾਰ ਸਨ। ਉਨ੍ਹਾਂ ਦਾ ਜਨਮ 16 ਜੂਨ 1920 ਨੂੰ ਵਾਰਾਣਸੀ 'ਚ ਹੋਇਆ। ਜਨਮ ਤੋਂ ਕੁਝ ਸਮੇਂ ਬਾਅਦ ਉਨ੍ਹਾਂ ਦਾ ਪਰਿਵਾਰ ਕੋਲਕਾਤਾ ਚਲਾ ਗਿਆ, ਆਪਣੀ ਮੁੱਢਲੀ ਪੜ੍ਹਾਈ ਤੋਂ ਬਾਅਦ ਇੰਟਰ ਦਾ ਇਮਤਿਹਾਨ ਪਾਸ ਕਰਨ ਪਿੱਛੋਂ ਉਨ੍ਹਾਂ ਨੇ ਜਾਦਵਪੁਰ ਯੂਨੀਵਰਸਿਟੀ 'ਚ ਇੰਜੀਨੀਅਰਿੰਗ 'ਚ ਦਾਖਲਾ ਲੈ ਲਿਆ ਪਰ ਕੁਝ ਸਮੇਂ ਬਾਅਦ ਉਨ੍ਹਾਂ ਨੇ ਇੰਜੀਨੀਅਰਿੰਗ ਦੀ ਪੜ੍ਹਾਈ ਛੱਡ ਦਿੱਤੀ ਕਿਉਂਕਿ ਉਸ ਸਮੇਂ ਤਕ ਉਨ੍ਹਾਂ ਦਾ ਰੁਝਾਨ ਸੰਗੀਤ ਵੱਲ ਹੋ ਗਿਆ ਸੀ ਤੇ ਉਹ ਸੰਗੀਤਕਾਰ ਬਣਨਾ ਚਾਹੁੰਦੇ ਸਨ। ਉਨ੍ਹਾਂ ਨੇ ਸੰਗੀਤ ਦੀ ਆਪਣੀ ਮੁੱਢਲੀ ਪੜ੍ਹਾਈ ਇੱਕ ਬੰਗਾਲੀ ਸੰਗੀਤਕਾਰ ਸ਼ੈਲੇਸ਼ ਦੱਤ ਗੁਪਤਾ ਤੋਂ ਲਈ ਸੀ। ਇਸ ਤੋਂ ਇਲਾਵਾ ਉਸਤਾਦ ਫੈਯਾਜ਼ ਖਾਨ ਤੋਂ ਉਨ੍ਹਾਂ ਨੇ ਸ਼ਾਸਤਰੀ ਸੰਗੀਤ ਦੀ ਸਿੱਖਿਆ ਵੀ ਲਈ। ਸਾਲ 1930 ਦੇ ਅੰਤ ਤਕ ਉਨ੍ਹਾਂ ਨੇ ਆਪਣਾ ਪੂਰਾ ਧਿਆਨ ਸੰਗੀਤ ਵੱਲ ਲਗਾਉਣਾ ਸ਼ੁਰੂ ਕਰ ਦਿੱਤਾ। 1930 'ਚ ਆਕਾਸ਼ਵਾਣੀ ਲਈ ਹੇਮੰਤ ਕੁਮਾਰ ਨੂੰ ਆਪਣਾ ਪਹਿਲਾ ਬੰਗਾਲੀ ਗੀਤ ਗਾਉਣ ਦਾ ਮੌਕਾ ਮਿਲਿਆ।[1] ਸਰੋਤਿਆਂ ਦੇ ਦਿਲੋਂ ਇਹੀ ਆਵਾਜ਼ ਨਿਕਲਦੀ ਹੈ 'ਯਾਦ ਕੀਆ ਦਿਲ ਨੇ ਕਹਾਂ ਹੋ ਤੁਮ'।

ਹੇਮੰਤ ਕੁਮਾਰ ਜਾਂ ਹੇਮੰਤ ਮੁਖਰਜੀ
হেমন্ত কুমার মুখোপাধ্যায়
ਜਾਣਕਾਰੀ
ਜਨਮ ਦਾ ਨਾਮਹੇਮੰਤ ਕੁਮਾਰ ਮੁਖੋਪਾਧਿਆ
ਜਨਮ(1920-06-16)16 ਜੂਨ 1920
ਵਾਰਾਣਸੀ, ਉਤਰ ਪ੍ਰਦੇਸ਼ ਭਾਰਤ
ਮੌਤ26 ਸਤੰਬਰ 1989(1989-09-26) (ਉਮਰ 69)
ਕੋਲਕਾਤਾ, ਪੱਛਮੀ ਬੰਗਾਲ, ਭਾਰਤ
ਵੰਨਗੀ(ਆਂ)ਸਾਜ, ਪੋਪ
ਕਿੱਤਾਗਾਇਕ, ਸੰਗੀਤ ਨਿਰਦੇਸ਼ਕ, ਸੰਗੀਤ ਨਿਰਮਾਤਾ
ਸਾਜ਼ਗਾਇਕ
ਸਾਲ ਸਰਗਰਮ1935–1989

ਫ਼ਿਲਮੀ ਸਫਰ ਸੋਧੋ

ਸੰਨ 1937 'ਚ ਸ਼ੈਲੇਸ਼ ਦੱਤ ਗੁਪਤਾ ਦੇ ਸੰਗੀਤ ਨਿਰਦੇਸ਼ਨ 'ਚ ਇੱਕ ਵਿਦੇਸ਼ੀ ਸੰਗੀਤ ਕੰਪਨੀ ਕੋਲੰਬੀਆ ਲਈ ਹੇਮੰਤ ਕੁਮਾਰ ਨੇ ਗ਼ੈਰ-ਫ਼ਿਲਮੀ ਗੀਤ ਗਾਏ। ਉਨ੍ਹਾਂ ਨੇ ਗ੍ਰਾਮੋਫੋਨਿਕ ਕੰਪਨੀ ਆਫ ਇੰਡੀਆ ਲਈ ਆਪਣੀ ਆਵਾਜ਼ ਦਿੱਤੀ। ਸਾਲ 1940 'ਚ ਗ੍ਰਾਮੋਫੋਨਿਕ ਕੰਪਨੀ ਲਈ ਹੀ ਕਮਲ ਦਾਸ ਗੁਪਤਾ ਦੇ ਸੰਗੀਤ ਨਿਰਦੇਸ਼ਨ 'ਚ ਉਨ੍ਹਾਂ ਨੂੰ ਆਪਣਾ ਪਹਿਲਾ ਹਿੰਦੀ ਗੀਤ 'ਕਿਤਨਾ ਦੁਖ ਭੁਲਾਇਆ ਤੁਮਨੇ' ਗਾਉਣ ਦਾ ਮੌਕਾ ਮਿਲਿਆ, ਜੋ ਇੱਕ ਗ਼ੈਰ-ਫ਼ਿਲਮੀ ਗੀਤ ਸੀ। ਸਾਲ 1941 'ਚ ਬੰਗਾਲੀ ਫ਼ਿਲਮ ਲਈ ਵੀ ਉਨ੍ਹਾਂ ਨੇ ਆਪਣੀ ਆਵਾਜ਼ ਦਿੱਤੀ। ਸਾਲ 1951 'ਚ ਫ਼ਿਲਮਿਸਤਾਨ ਦੇ ਬੈਨਰ ਹੇਠ ਬਣਨ ਵਾਲੀ ਆਪਣੀ ਪਹਿਲੀ ਹਿੰਦੀ ਫ਼ਿਲਮ 'ਆਨੰਦਮੱਠ' ਲਈ ਹੇਮੰਤ ਕੁਮਾਰ ਨੇ ਸੰਗੀਤ ਦਿੱਤਾ। 1954 'ਚ ਫ਼ਿਲਮ 'ਨਾਗਿਨ' ਵਿੱਚ ਆਪਣੇ ਸੰਗੀਤ ਨੂੰ ਮਿਲੀ ਸਫਲਤਾ ਤੋਂ ਬਾਅਦ ਉਹ ਸਫਲਤਾ ਦੀ ਸਿਖਰ 'ਤੇ ਜਾ ਪਹੁੰਚੇ। ਇਸ ਫ਼ਿਲਮ ਲਈ ਉਹ ਸਰਵੋਤਮ ਸੰਗੀਤਕਾਰ ਦੇ ਫ਼ਿਲਮਫੇਅਰ ਅਵਾਰਡ ਨਾਲ ਸਨਮਾਨਿਤ ਕੀਤੇ ਗਏ। ਸਾਲ 1959 'ਚ ਉਨ੍ਹਾਂ ਨੇ ਫ਼ਿਲਮ ਨਿਰਮਾਣ ਦੇ ਖੇਤਰ ਵਿੱਚ ਵੀ ਕਦਮ ਰੱਖਿਆ ਅਤੇ ਹੇਮੰਤ ਬੇਲਾ ਪ੍ਰੋਡਕਸ਼ਨਸ ਨਾਂ ਦੀ ਫ਼ਿਲਮ ਕੰਪਨੀ ਦੀ ਸਥਾਪਨਾ ਕੀਤੀ, ਜਿਸ ਦੇ ਬੈਨਰ ਹੇਠ ਉਨ੍ਹਾਂ ਨੇ ਮ੍ਰਿਣਾਲ ਸੇਨ ਦੇ ਨਿਰਦੇਸ਼ਨ 'ਚ ਇੱਕ ਬੰਗਾਲੀ ਫ਼ਿਲਮ 'ਨੀਲ ਆਕਾਸ਼ੇਰ ਨੀਚੇ' ਦਾ ਨਿਰਮਾਣ ਕੀਤਾ। ਇਸ ਫ਼ਿਲਮ ਨੂੰ ਪ੍ਰੈਜ਼ੀਡੈਂਟ ਗੋਲਡ ਮੈਡਲ ਦਿੱਤਾ ਗਿਆ ਸੀ।

ਸਨਮਾਨ ਸੋਧੋ

ਦਿਹਾਂਤ ਸੋਧੋ

ਲੱਗਭਗ 5 ਦਹਾਕਿਆਂ ਤੱਕ ਸੰਗੀਤ ਦੀਆਂ ਮਿੱਠੀਆਂ ਧੁਨਾਂ ਨਾਲ ਸਰੋਤਿਆਂ ਨੂੰ ਮਦਹੋਸ਼ ਕਰਨ ਵਾਲੇ ਹੇਮੰਤ ਕੁਮਾਰ 26 ਸਤੰਬਰ 1989 ਨੂੰ ਇਸ ਦੁਨੀਆ ਨੂੰ ਅਲਵਿਦਾ ਆਖ ਗਏ।

ਹਵਾਲੇ ਸੋਧੋ

  1. Debashis Dasgupta, Desh, Bengali weekly magazine from Anandabazar Patrika Ltd., Calcutta, 11 Nov. 1989. P. 36