ਹੈਂਡਬਾਲ
ਹੈਂਡਬਾਲ ਇੱਕ ਖੇਡ ਹੈ ਜੋ ਦੋ ਟੀਮਾਂ ਵਿਚਕਾਰ ਖੇਡੀ ਜਾਂਦੀ।ਇਕ ਟੀਮ ਵਿੱਚ 16 ਖਿਡਾਰੀ ਹੁੰਦੇ ਹਨ, ਪਰੰਤੂ ਮੈਦਾਨ ਵਿੱਚ 7 ਖਿਡਾਰੀ ਹੀ ਖੇਡਦੇ ਹਨ। ਮੈਦਾਨ ਦੀ ਲੰਬਈ 40 ਮੀਟਰ ਅਤੇ ਚੜਾਈੀ 20 ਮੀਟਰ ਹੁੰਦੀ ਹੈ।
ਖੇਡ ਅਦਾਰਾ | ਅੰਤਰ-ਰਾਸ਼ਟਰੀ ਹੈਂਡਬਾਲ ਸੰਘ |
---|---|
ਪਹਿਲੀ ਵਾਰ | 19 ਵੀਂ ਸਦੀ ਦੇ ਅੰਤ ਵਿੱਚ, ਯੂਰਪ |
ਖ਼ਾਸੀਅਤਾਂ | |
ਟੀਮ ਦੇ ਮੈਂਬਰ | 7 ਪ੍ਰਤੀ ਟੀਮ |
Mixed gender | ਨਹੀਂ |
ਕਿਸਮ | ਘਰੇਲੂ |
ਪੇਸ਼ਕਾਰੀ | |
ਓਲੰਪਿਕ ਖੇਡਾਂ | 1936 ਤੋਂ ਉਲੰਪਿਕ ਦਾ ਹਿੱਸਾ 1952 ਉਲੰਪਿਕ ਵਿੱਚ ਪ੍ਰਦਰਸ਼ਨ |
ਹੈਂਡਬਾਲ ਦਾ ਇਤਿਹਾਸ
ਸੋਧੋਹੈਂਡਬਾਲ ਦਾ ਵਿਕਾਸ ਜਰਮਨੀ ਦੇ ਇੱਕ ਜਿਮਨਾਸਟਿਕ ਨਿਰਦੇਸ਼ਕ ਵੱਲੋਂ ਕੀਤਾ ਗਿਆ। 1911 ਵਿੱਚ ਡੈਨਮਾਰਕ ਦੇ ਫ਼ਰੈਡਰਿਕ ਕਨੁਡਸੇਨ ਨੇ ਇਸਨੂੰ ਨਵਾਂ ਰੂਪ ਦਿੱਤਾ।'ਅੰਤਰ-ਰਾਸ਼ਟਰੀ ਅਵਪਾਰਿਕ ਹੈਂਡਬਾਲ ਸੰਘ' ਦੀ ਸਥਾਪਨਾ 1928 ਵਿੱਚ ਹੋਈ ਓਲੰਪਿਕ ਵਿੱਚ ਪੁਰਸ਼ਾਂ ਦੀ ਹੈਂਡਬਾਲ ਪ੍ਰਤੀਯੋਗਤਾ 1972 (ਮਿਊਨਿਖ) ਤੋਂ ਸ਼ੁਰੂ ਹੋਈ ਅਤੇ ਇਸਤਰੀਆ ਦੀ ਇਹ ਪ੍ਰਤੀਯੋਗਤਾ 1976 (ਮਾਨਟਰੀਅਲ) ਓਲੰਪਿਕ ਤੋਂ ਸ਼ੁਰੂ ਹੋਈ।
ਖੇਡ ਦਾ ਮੈਦਾਨ
ਸੋਧੋਖੇਡ ਦਾ ਢੰਗ
ਸੋਧੋ- ਗੇਂਦ ਨੂੰ ਸਿਰਫ ਹੱਥਾਂ ਨਾਲ ਖੇਡਿਆ ਜਾਂਦਾ ਹੈ, ਪਰ ਜੇਕਰ ਗੇਂਦ ਸਰੀਰ ਦੇ ਉਪਰੀ ਹਿੱਸੇ ਦੇ ਭਾਗ ਨੂੰ ਛੂਹ ਜਾਵੇ ਤਾਂ ਵੀ ਖੇਡ ਜਾਰੀ ਰਹਿੰਦੀ ਹੈ।
- ਗੇਂਦ ਨੂੰ ਇੱਕ ਵਾਰ ਖੇਡਣ ਤੋਂ ਬਾਅਦ ਫੜ ਕੇ ਤਿੰਨ ਕਦਮਾਂ ਨਾਲੋਂ ਵੱਧ ਨਹੀਂ ਜਾ ਸਕਦੇ।
- ਅੰਤਰਾਲ ਤੋਂ ਬਾਅਦ ਸਾਈਡ ਬਦਲ ਦਿੱਤੀ ਜਾਂਦੀ ਹੈ, ਪਰ ਥ੍ਰੋ-ਇਨ ਦੂਜੀ ਟੀਮ ਦੁਆਰਾ ਹੀ ਲਿਆ ਜਾਂਦਾ ਹੈ।
- ਜੇ ਖਿਡਾਰੀ ਨੂੰ ਬਦਲਣਾ ਹੋਵੇ ਤਾਂ ਖੇਡ ਰਹੇ ਖਿਡਾਰੀ ਦੇ ਮੈਦਾਨ ਤੋਂ ਬਾਹਰ ਜਾਣ ਤੇ ਉਸਦੀ ਜਗ੍ਹਾ ਬਦਲਵਾਂ ਖਿਡਾਰੀ ਸ਼ਾਮਲ ਹੋ ਸਕਦਾ ਹੈ। ਜੇ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਰੈਫਰੀ ਉਸ ਖਿਡਾਰੀ ਨੂੰ ਦੋ ਮਿੰਟ ਲਈ ਖੇਡਣ ਤੋਂ ਰੋਕ ਸਕਦਾ ਹੈ।