ਹੈਦਰ ਸ਼ੇਖ਼
ਹੈਦਰ ਸ਼ੇਖ਼ ਮੁਸਲਮਾਨਾਂ ਅਤੇ ਹਿੰਦੂ-ਸਿੱਖਾਂ ਦਾ ਇੱਕ ਸਾਂਝਾ ਪੀਰ ਹੈ ਜਿਸਦਾ ਮਕਬਰਾ ਮਲੇਰਕੋਟਲਾ ਵਿੱਚ ਸਥਿਤ ਹੈ।[1] ਹੈਦਰ ਸ਼ੇਖ਼ ਦੇ ਮਕਬਰੇ ਤੇ ਜ਼ਿਆਦਾ ਭੀੜ ਵੀਰਵਾਰ ਨੂੰ ਹੁੰਦੀ ਹੈ ਅਤੇ ਵੀਰਵਾਰ ਨੂੰ ਉਸ ਉੱਪਰ "ਰੋਟ" ਦਾ ਚੜਾਵਾ ਚੜਾਇਆ ਜਾਂਦਾ ਹੈ।
ਸਥਾਨ
ਸੋਧੋਹੈਦਰ ਸ਼ੇਖ਼ ਦਾ ਮਕਬਰਾ ਮਲੇਰਕੋਟਲੇ ਸ਼ਹਿਰ ਵਿੱਖੇ ਸ਼ਹਿਰ ਦੇ ਪੱਛਮੀ ਦਿਸ਼ਾ ਵਿੱਚ ਬਣਾਇਆ ਗਿਆ ਹੈ। ਹੈਦਰ ਸ਼ੇਖ਼ ਦੇ ਮਕਬਰੇ ਉੱਪਰ ਵੀਰਵਾਰ ਨੂੰ ਲੋਕ ਚੌਂਕੀ ਦੇਣ ਆਉਂਦੇ ਹਨ ਅਤੇ ਚੜਾਵਾ ਚੜਾਉਂਦੇ ਹਨ। ਹੈਦਰ ਸ਼ੇਖ਼ ਦੀ ਦਰਗਾਹ ਉੱਪਰ ਮੇਲਾ ਵੀ ਲੱਗਦਾ ਹੈ।
ਮਾਨਤਾ
ਸੋਧੋਹੈਦਰ ਸ਼ੇਖ਼ ਦੀ ਮਾਨਤਾ ਸ਼ਰਧਾਲੂਆਂ ਦੇ ਦਿਲਾਂ ਵਿੱਚ ਬਹੁਤ ਜ਼ਿਆਦਾ ਹੈ। ਸ਼ੇਖ਼ ਦੀ ਦਰਗਾਹ ਉੱਪਰ ਸ਼ਰਧਾਲੂ ਲੋਕ ਪੁੱਤਰ ਪ੍ਰਾਪਤੀ ਲਈ ਸੁੱਖਾਂ ਸੁੱਖਦੇ ਹਨ। ਜਦੋਂ ਸ਼ਰਧਾਲੂਆਂ ਦੀ ਸੁੱਖ ਪੂਰੀ ਹੋ ਜਾਂਦੀ ਹੈ ਤਾਂ ਹੈਦਰ ਦੇ ਮਕਬਰੇ ਵਿੱਚ ਉਹਨਾਂ ਦੁਆਰਾ ਚੌਂਕੀ ਭਰੀ ਜਾਂਦੀ ਹੈ। ਇਹ ਧਾਰਨਾ ਵੀ ਪ੍ਰਚਲਿਤ ਹੈ ਕਿ ਜੇਕਰ ਰੋਗੀ ਮੁਨੱਖ ਦੇ ਉੱਪਰੋਂ, ਜਿਸ ਦੇ ਸਿਰ ਤੇ ਭੂਤ ਪ੍ਰੇਤ ਦਾ ਸਾਇਆ ਹੈ, ਰੋਟ ਵਾਰ ਕੇ ਵੰਡਿਆ ਜਾਵੇ ਤਾਂ ਰੋਗੀ ਦਾ ਰੋਗ ਦੂਰ ਹੋ ਜਾਂਦਾ ਹੈ।
ਚੜ੍ਹਾਵਾ
ਸੋਧੋਹੈਦਰ ਸ਼ੇਖ ਦੇ ਮਕਬਰੇ ਉੱਪਰ ਵੀਰਵਾਰ ਦੇ ਦਿਨ 'ਰੋਟ' ਚੜਾਇਆ ਜਾਂਦਾ ਹੈ ਜੋ ਖ਼ਾਸ ਵਿਧੀ ਨਾਲ ਤਿਆਰ ਕੀਤਾ ਜਾਂਦਾ ਹੈ। ਰੋਟ ਵਿੱਚ ਆਟੇ ਅਤੇ ਗੁੜ੍ਹ ਦੋਹਾਂ ਨੂੰ ਬਰਾਬਰ ਮਾਤਰਾ (ਸਵਾ ਮਣ) ਵਿੱਚ ਲੈ ਕੇ ਆਟਾ ਗੁਧਿਆ ਜਾਂਦਾ ਹੈ। ਫਿਰ ਗੋਹੇ ਬਾਲ ਕੇ ਧਰਤੀ ਨੂੰ ਚੰਗੀ ਤਰ੍ਹਾਂ ਤਪਾਇਆ ਜਾਂਦਾ ਹੈ ਅਤੇ ਉਸ ਆਟੇ ਦਾ ਚੱਪਾ ਕੁ ਮੋਟਾ ਥਰ ਬੰਨ੍ਹਕੇ, ਉਸ ਉੱਪਰ ਪਾਥੀਆਂ ਦਾ ਗਹੀਰਾ ਜੋੜ ਕੇ ਅੱਗ ਲਗਾ ਦਿੱਤੀ ਜਾਂਦੀ ਹੈ। ਰੋਟ ਪਕਣ ਵਿੱਚ ਬਹੁਤ ਸਮਾਂ ਲੈਂਦਾ ਹੈ ਅਤੇ ਅੱਠ ਪਹਿਰ ਮਗਰੋਂ ਰੋਟ ਪੱਕ ਕੇ ਤਿਆਰ ਹੁੰਦਾ ਹੈ। ਬਾਅਦ ਵਿੱਚ ਪਕਾਏ ਗਏ ਰੋਟ ਨੂੰ ਛੋਟੇ ਛੋਟੇ ਟੁਕੜਿਆਂ ਵਿੱਚ ਵੰਡ ਲਿਆ ਜਾਂਦਾ ਹੈ ਜਿਸਦਾ ਇੱਕ ਹਿੱਸਾ ਲੋਕਾਂ ਵਿੱਚ ਵੰਡਿਆ ਜਾਂਦਾ ਹੈ ਅਤੇ ਕੁਝ ਹਿੱਸਾ ਹੈਦਰ ਸ਼ੇਖ ਦੇ ਭਗਤਾਂ ਵਿੱਚ ਵੰਡਿਆ ਜਾਂਦਾ ਹੈ।[1] ਇਕਾਦਸ਼ੀ ਵਾਲੇ ਦਿਨ ਹੈਦਰ ਪੀਰ ਉੱਪਰ ਕਾਲੇ ਕੁਕੜ ਅਤੇ ਕਾਲੇ ਬਕਰੇ ਦੀ ਬਲੀ ਦੇ ਕੇ ਇਹਨਾਂ ਦਾ ਚੜ੍ਹਾਵਾ ਚੜਾਇਆ ਜਾਂਦਾ ਹੈ।
ਮੇਲਾ
ਸੋਧੋਹੈਦਰ ਪੀਰ ਦੀ ਦਰਗਾਹ ਤੇ ਹਰੇਕ ਇਕਾਦਸ਼ੀ ਉੱਪਰ ਮੇਲਾ ਬੱਝਦਾ ਹੈ ਅਤੇ ਨਿਮਾਣੀ ਇਕਾਦਸ਼ੀ ਉੱਪਰ ਇਲਾਕੇ ਦੇ ਲੋਕਾਂ ਦੁਆਰਾ ਚਾਰ ਦਿਨ ਦਾ ਮੇਲਾ ਜੁੜਦਾ ਹੈ ਜਿਥੇ ਭਾਰੀ ਮਾਤਰਾ ਵਿੱਚ ਲੋਕ ਆਉਂਦੇ ਹਨ। ਆਸ ਪਾਸ ਦੇ ਸਾਰੇ ਪਿੰਡਾਂ ਦੇ ਲੋਕ ਇਥੇ ਪਹੁੰਚਦੇ ਹਨ। ਇਸ ਦਿਨ ਹੈਦਰ ਸ਼ੇਖ਼ ਲਈ ਕਾਲੇ ਕੁਕੜ ਜਾਂ ਬਕਰੇ ਦੀ ਬਲੀ ਦਿੱਤੀ ਜਾਂਦੀ ਹੈ ਅਤੇ ਰਾਤ ਭਰ ਚੌਂਕੀ ਭਰੀ ਜਾਂਦੀ ਹੈ। ਰਾਤ ਨੂੰ ਚੌਂਕੀ ਭਰਦੇ ਸਮੇਂ ਮੰਜੇ ਦੀ ਵਰਤੋਂ ਦੀ ਮਨਾਹੀ ਹੁੰਦੀ ਹੈ ਅਤੇ ਭੁੰਜੇ ਹੀ ਬੈਠਿਆ ਜਾਂ ਸੋਇਆ ਜਾਂਦਾ ਹੈ। ਧਾਰਨਾ ਹੈ ਕਿ ਚੌਂਕੀ ਵਾਲੀ ਰਾਤ ਮੰਜੇ ਉੱਪਰ ਪੈਣ ਨਾਲ ਹੈਦਰ ਸ਼ੇਖ਼ ਗੁੱਸਾ ਹੋ ਜਾਂਦਾ ਹੈ।