ਹੇਰਤਾ ਮੁਲਰ (ਜਨਮ 17 ਅਗਸਤ 1953) ਜਰਮਨ-ਰੋਮਾਨੀਆਈ ਨਾਵਲਕਾਰ, ਕਵੀ, ਨਿਬੰਧਕਾਰ ਅਤੇ 2009 ਦੇ ਸਾਹਿਤ ਲਈ ਨੋਬਲ ਇਨਾਮ ਦੀ ਵਿਜੇਤਾ ਹੈ। ਉਹ ਰੋਮਾਨੀਆ ਵਿੱਚ ਜਰਮਨ ਅਲਪ ਸੰਖਿਅਕ ਪਰਵਾਰ ਵਿੱਚ ਪੈਦਾ ਹੋਈ ਸੀ ਅਤੇ ਉਸਦੀ ਮਾਤ ਭਾਸ਼ਾ ਜਰਮਨ ਹੈ। ਸ਼ੁਰੂ 1990ਵਿਆਂ ਵਿੱਚ ਉਹ ਅੰਤਰਰਾਸ਼ਟਰੀ ਪੈਮਾਨੇ ਤੇ ਸਥਾਪਿਤ ਹੋ ਗਈ ਸੀ, ਅਤੇ ਉਸ ਦੀਆਂ ਰਚਨਾਵਾਂ ਨੂੰ ਵੀਹ ਤੋਂ ਵੱਧ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾ ਚੁੱਕਾ ਹੈ।[2][3] ਉਸਨੂੰ ਰੋਮਾਨੀਆ ਵਿੱਚ ਕਮਿਊਨਿਸਟ ਸ਼ਾਸਕ ਨਿਕੋਲਈ ਸਿਜੇਸਕਿਊ ਦੇ ਦੌਰ ਵਿੱਚ ਅਲਪ ਸੰਖਿਅਕ ਜਰਮਨ ਸਮੁਦਾਏ ਦੀਆਂ ਮੁਸ਼ਕਲਾਂ ਭਰੀ ਜਿੰਦਗੀ ਦਾ ਸਜੀਵ ਚਿਤਰਣ ਪੇਸ਼ ਕਰਨ ਲਈ ਜਾਣਿਆ ਜਾਂਦਾ ਹੈ।

ਹੇਰਤਾ ਮੁਲਰ
(2012)
(2012)
ਜਨਮ (1953-08-17) 17 ਅਗਸਤ 1953 (ਉਮਰ 71)
ਰੋਮਾਨੀਆ
ਕਿੱਤਾਨਾਵਲਕਾਰ, ਕਵੀ
ਰਾਸ਼ਟਰੀਅਤਾਜਰਮਨ
ਕਾਲ1982–ਹਾਲ
ਪ੍ਰਮੁੱਖ ਕੰਮਨਾਦਿਰਸ
ਦ ਪਾਸਪੋਰਟ
ਦ ਲੈਂਡ ਆਫ ਗਰੀਨ ਪਲਮਸ
ਦ ਅਪਾਇੰਟਮੈਂਟ
ਦ ਹੰਗਰ ਏਂਜਲ
ਪ੍ਰਮੁੱਖ ਅਵਾਰਡਰੋਸਵਿਥਾ ਪੁਰਸਕਾਰ (1990)
ਕਲੇਸਤ ਪੁਰਸਕਾਰ (1994)
ਅਰਿਸਤੀਅਨ ਪੁਰਸਕਾਰ (1995)
ਇੰਟਰਨੈਸ਼ਨਲ ਇਮਪੈਕ ਡਬਲਿਨ ਲਿਟਰੇਰੀ ਅਵਾਰਡ (1998)
ਕਾਰਲ ਜੁਕਮੇਅਰ ਮੈਡਲ (2002)
ਫਰਾਂਜ਼ ਵੇਰਫੇਲ ਮਨੁੱਖੀ ਅਧਿਕਾਰ ਪੁਰਸਕਾਰ (2009)
ਸਾਹਿਤ ਲਈ ਨੋਬਲ ਇਨਾਮ
2009

ਹਾਫ਼ਮੈਨ ਵਾਨ ਫਾਲਰਸਲੇਬੇਨ ਪੁਰਸਕਾਰ (2010)

ਜੀਵਨੀ

ਸੋਧੋ

ਹੇਰਤਾ ਮੁਲਰ ਦਾ ਜਨਮ 1953 ਵਿੱਚ ਰੋਮਾਨੀਆ ਦੇ ਇੱਕ ਜਰਮਨ ਅਲਪ ਸੰਖਿਅਕ ਪਰਿਵਾਰ ਵਿੱਚ ਹੋਇਆ ਸੀ ਅਤੇ ਉਸ ਦੀ ਮਾਂ ਨੂੰ ਦੂਸਰੀ ਸੰਸਾਰ ਜੰਗ ਦੇ ਦੌਰਾਨ ਭੂਤਪੂਰਵ ਸੋਵੀਅਤ ਸੰਘ ਸਥਿਤ ਬੰਦੀ ਕੈਂਪ ਵਿੱਚ ਭੇਜ ਦਿੱਤਾ ਗਿਆ ਸੀ।[4]

1970 ਦੇ ਦਸ਼ਕ ਵਿੱਚ ਰੋਮਾਨੀਆ ਦੇ ਤਤਕਾਲੀਨ ਪ੍ਰਸ਼ਾਸਨ ਦੇ ਨਾਲ ਸਹਿਯੋਗ ਤੋਂ ਮੁਨਕਰ ਹੋਣ ਦੇ ਬਾਅਦ ਹੇਰਤਾ ਮੁਲਰ ਨੂੰ ਆਪਣੀ ਨੌਕਰੀ ਗਵਾਉਣੀ ਪਈ ਅਤੇ 1987 ਵਿੱਚ ਉਹ ਜਰਮਨੀ ਚੱਲੀ ਗਈ। ਉਥੇ ਉਸਦਾ ਜਰਮਨ ਭਾਸ਼ਾ ਵਿੱਚ ਉਸ ਦੀਆਂ ਕਹਾਣੀਆਂ ਦਾ ਪਹਿਲਾ ਸੰਗ੍ਰਿਹ ਛਪਿਆ, ਜਿਸਨੂੰ ਰੋਮਾਨੀਆ ਵਿੱਚ ਸੇਂਸਰ ਕਰ ਦਿੱਤਾ ਗਿਆ ਸੀ।

ਸਨਮਾਨ

ਸੋਧੋ
  • 1981 ਐਡਮ-ਮੂਲਰ-ਗੁਟੇਨਬਰੂਨ, ਟੇਮਸਵਰ ਲਿਟਰੇਚਰ ਸਰਕਲ ਨੂੰ ਪ੍ਰਯੋਜਿਤ ਪੁਰਸਕਾਰ
  • 1984 ਅਸਪੈਕਟ - ਲਿਟਰੇਟੁਰਪੀਸ
  • 1985 ਰਯੂਰਿਸ ਸਾਹਿਤ ਪੁਰਸਕਾਰ
  • 1985 ਬਰਮਨ ਦਾ ਸਾਹਿਤ ਪੁਰਸਕਾਰ- ਇਨਕਰਜਮੈਂਟ ਪ੍ਰਾਇਜ਼
  • 1987 ਰਿਕਾਰਡਾ-ਹਰਮ ਇਨਾਮ ਡਰਮਸਟੈਡ ਦਾ
  • 1989 ਮੈਰੀਲੀਅਜ਼-ਫਲੇਅਰ-ਪ੍ਰੀਜ ਆਫ ਇੰਗੋਲਸਟੈਡ
  • 1989 ਜਰਮਨ ਭਾਸ਼ਾ ਦਾ ਇਨਾਮ, ਗੇਰਹਾਰਟ ਸੇਸੇਕਾ, ਹੇਲਮਥ ਫਰੇਂਡਰਫਰ, ਕਲਾਸ ਹੇਂਸਲ, ਜੋਹਾਨ ਲਿਪੇਟ, ਵਰਨਰ ਸੈਲਨਰ, ਵਿਲੀਅਮ ਟੋਟੋਕ, ਰਿਚਰਡ ਵੈਗਨਰ
  • 1990 ਬੈਡ ਗੈਂਡਰਸ਼ਾਈਮ ਦੇ ਗਿਆਨ ਦਾ ਰੋਸਵਿਥ ਮੈਡਲ
  • 1991 ਕ੍ਰਨੀਚਸਟੀਨਰ ਸਾਹਿਤ ਪੁਰਸਕਾਰ
  • 1993 ਸਾਹਿਤ ਲਈ ਕ੍ਰਿਟੀਕਲ ਪ੍ਰਾਇਜ਼
  • 1994 ਕਲੇਇਸਟ ਪ੍ਰਾਇਜ਼
  • 1995 ਅਰਿਸਤੋਸਨ ਪ੍ਰਾਇਜ਼
  • 1995/96 ਸਿਟੀ-ਰਾਇਟਰ ਆਫ ਫ੍ਰਾਂਕਫੁਰਟ-ਬਰਜਨ-ਏਂਖੇਇਮ
  • 1997 ਗਰਾਜ਼ ਦਾ ਸਾਹਿਤਕ ਪੁਰਸਕਾਰ
  • 1998 ਇਡਾ-ਦੇਹਮੇਲ ਸਾਹਿਤ ਪੁਰਸਕਾਰ ਅਤੇ ਗ੍ਰੀਨ ਪੱਲਮਜ਼ ਲਈ ਅੰਤਰਰਾਸ਼ਟਰੀ ਡਬਲਿਨ ਸਾਹਿਤਕ ਪੁਰਸਕਾਰ
  • 2001 ਸੀਸੇਰੋ ਸਪੀਕਰ ਪ੍ਰਾਇਜ਼
  • 2002 ਰਹਾਇਨਲੈਂਡ-ਪਲੇਸਤੀਨ ਦਾ ਕਾਰਲ-ਜੁਕਮਾਇਰ-ਮੇਡਲੀ
  • 2003 ਜੋਸਫ਼-ਬ੍ਰੇਟਬੈਚ-ਪਰੇਇਸ( ਕ੍ਰਿਸਟੋਫਰ ਮਾਇਕਲ ਅਤੇ ਹਰਾਲਡ ਵੇਨਰਿਚ ਨਾਲ)
  • 2004 ਕੋਨਾਰਡ-ਐਡੀਨਿਉਰ ਸਟੀਫਤੰਗ ਦਾ ਸਾਹਿਤ ਪੁਰਸਕਾਰ
  • 2005 ਬਰਲਿਨ ਸਾਹਿਤ ਪੁਰਸਕਾਰ
  • 2006 ਯੂਰਪੀ ਸਾਹਿਤ ਲਈ ਵੁਰਥ ਪੁਰਸਕਾਰ ਅਤੇ ਵਾਲਟਰ ਹੇਸਨਕਲੇਵਰ ਸਾਹਿਤ ਪੁਰਸਕਾਰ
  • 2009 ਸਾਹਿਤ ਵਿਚ ਨੋਬਲ ਪੁਰਸਕਾਰ
  • 2009 ਫਰਾਂਜ਼ ਵਰਫਲ ਹਿਊਮਨ ਰਾਇਟ ਅਵਾਰਡ , ਉਸਦੇ ਨਾਵਲ 'ਏਵਰੀਥਿੰਗ ਆਈ ਪੋਸੇਸ ਆਈ ਕੈਰੀ ਵਿਦ ਮੀ' ਲਈ[5]
  • 2010 ਹੋਫ਼ਮਨ ਫਾਲਰਸਲੇਬਨ ਪ੍ਰਾਇਜ਼
  • 2013 ਬੇਸਟ ਟਰਾਂਸਲੇਟਡ ਬੁੱਕ ਅਵਾਰਡ, ਸ਼ੋਰਟਲਿਸਟ, ਦ ਹੰਗਰ ਐਂਜਲ[6]

ਬਾਹਰੀ ਲਿੰਕ

ਸੋਧੋ

ਹਵਾਲੇ

ਸੋਧੋ
  1. "Literary influences of Herta Muller". Archived from the original on 2009-10-13. Retrieved 2014-03-20. {{cite web}}: Unknown parameter |dead-url= ignored (|url-status= suggested) (help) Archived 2009-10-13 at the Wayback Machine.
  2. Literaturnobelpreis geht an Herta Müller | Kultur & Leben | Deutsche Welle | 08.10.2009. Dw-world.de. Retrieved on 2009-10-26.
  3. Goethe.de[ਮੁਰਦਾ ਕੜੀ]
  4. हेर्ता को साहित्य का नोबेल- ਹਿੰਦੀ ਬੀਬੀਸੀ
  5. Zentrum gegen Vertreibungen Archived 2011-06-07 at the Wayback Machine.. Z-g-v.de (2002-01-17). Retrieved on 2009-10-26.
  6. Post, Chad W. (10 April 2013). "2013 Best Translated Book Award: The Fiction Finalists". Three Percent. Retrieved 2013-04-11.