ਹੋਟਲ ਗੈਲਵੇਜ਼

ਸੰਯੁਕਤ ਰਾਜ ਅਮਰੀਕਾ ਇਤਿਹਾਸਕ ਸਥਾਨ

ਹੋਟਲ ਗੈਲਵੇਜ਼, ਅਮਰੀਕਾ ਦੇ ਟੈਕਸਸ ਵਿੱਚ ਗੈਲਵੈਜ਼ਟਨ ਨਾਮ ਦੇ ਸ਼ਹਿਰ ਵਿੱਚ ਇੱਕ ਇਤਿਹਾਸਿਕ ਹੋਟਲ ਹੈ, ਜੋਕਿ ਸਾਲ 1911 ਵਿੱਚ ਸਥਾਪਿਤ ਕੀਤਾ ਗਿਆI[1] ਇਸਦੀ ਇਮਾਰਤ ਦਾ ਨਾਂ ਗੈਲਵਜ਼ ਸੀ, ਜੋਕਿ ਮਹਾਨ ਬਰਨਾਡੋ ਡੇ ਗੈਲਵਜ਼ ਵੇ ਮੈਡਰਿਡ, ਕਾਉਂਟ ਆਫ਼ ਗੈਲਵਜ਼ ਦੇ ਆਦਰ ਵਿੱਚ ਰਖਿਆ ਗਿਆ ਸੀI ਉਹਨਾਂ ਦੇ ਨਾਮ ਤੇ ਇਸ ਸ਼ਹਿਰ ਦਾ ਨਾਮ ਵੀ ਰਖਿਆ ਗਿਆ ਹੈI ਇਮਾਰਤ ਨੂੰ ਇਤਹਾਸਕ ਸਥਾਨਾਂ ਦੇ ਰਾਸ਼ਟਰੀ ਰਜਿਸਟਰ ਵਿੱਚ 4 ਅਪ੍ਰੈਲ 1979 ਨੂੰ ਸ਼ਾਮਿਲ ਕੀਤਾ ਗਿਆ ਹੈI[2] ਹੋਟਲ ਗੈਲਵੇਜ਼ ਅਤੇ ਸਪਾ, ਇੱਕ ਵਯਣਧਾਮ ਗਰੈਂਡ ਹੋਟਲ ਅਮਰੀਕਾ ਦੇ ਇਤਿਹਾਸਿਕ ਹੋਟਲ ਦਾ ਸਦੱਸ ਹੈ, ਜਿਹੜਾ ਕਿ ਨੈਸ਼ਨਲ ਟਰੱਸਟ ਫ਼ਾਰ ਹਿਸਟਾਰਿਕ ਪ੍ਰੀਜ਼ਰਵੇਸ਼ਨ ਦਾ ਇੱਕ ਅਧਿਕਾਰਿਕ ਪ੍ਰੋਗਰਾਮ ਹੈI[3]

ਇਤਿਹਾਸ ਸੋਧੋ

ਗੈਲਵੈਜ਼ਟਨ ਨਾਗਰਿਕ ਆਗੂਆਂ ਨੇ ਆਗ ਦੀ ਵਜਾਹ ਨਾਲ ਗੈਲਵੈਜ਼ਟਨ ਆਈਲੈੰਡ ਤੇ ਇੱਕ ਵੱਡੇ ਹੋਟਲ (ਦਾ ਬੀਚ ਹੋਟਲ) ਦੇ ਤਬਾਹ ਹੋਣ ਤੋਂ ਬਾਅਦ, ਗੈਲਵੈਜ਼ ਹੋਟਲ ਨੂੰ ਸਾਲ 1898 ਵਿੱਚ ਬਣਾਉਣ ਦੀ ਯੋਜਨਾ ਬਣਾਈI ਸਾਲ 1900 ਦੇ ਤੁਫ਼ਾਨ ਤੋਂ ਬਾਅਦ, ਦਵੀਪ ਤੇ ਸੈਲਾਨੀਆਂ ਨੂੰ ਦੁਬਾਰਾ ਅਕਰਸ਼ਿਤ ਕਰਨ ਦੀ ਯੋਜਨਾਵਾਂ ਵਿੱਚ ਤੇਜ਼ੀ ਆਈI ਇਸ ਹੋਟਲ ਨੂੰ ਮੌਰਨ, ਸੇਂਟ ਲੁਇਸ ਦੇ ਰੁਸੈਲ ਤੇ ਕਰੌਵੈਲ, ਮਿਸੂਰੀ ਨੇ ਮਿਸ਼ਨ ਰਿਵਾਇਵਲ ਅਤੇ ਸਪੈਨਿਸ਼ ਰਿਵਾਇਵਲ ਸ਼ੈਲੀਆਂ ਦੇ ਸੁਮੇਲ ਦਾ ਇਸਤੇਮਾਲ ਕਰਕੇ ਡਿਜ਼ਾਈਨ ਕੀਤਾ ਸੀI ਇਸ ਹੋਟਲ ਨੂੰ 1 ਕਰੋੜ ਡਾਲਰ ਦੀ ਲਾਗਤ ਨਾਲ 1911 ਵਿੱਚ ਖੋਲਿਆ ਗਿਆI

3 ਅਕਤੂਬਰ 1940 ਨੂੰ, ਗੈਲਵੈਜ਼ ਹੋਟਲ ਨੂੰ ਵਿਲਿਯਮ ਲੂਇਸ ਮੂਡੀ, ਜੂਨਿਯਰ ਵੱਲੋਂ ਦੂਜੇ ਵਿਸ਼ਵ ਯੁੱਧਦੇ ਦੌਰਾਨ ਹਾਸਲ ਕਰ ਲਿਆ ਗਿਆ ਸੀ, ਹੋਟਲ ਵਿੱਚ ਦੋ ਸਾਲ ਤੱਕ ਸੰਯੁਕਤ ਰਾਸ਼ਟਰ ਕੋਸਟ ਗਾਰਡ ਦੁਆਰਾ ਕਬਜ਼ਾ ਕਰ ਲਿਆ ਗਿਆ ਸੀ ਅਤੇ ਸੈਲਾਨੀਆਂ ਨੂੰ ਕਰਾਏ ਤੇ ਕਮਰੇ ਨਹੀਂ ਦਿੱਤੇ ਜਾਂਦੇ ਸੀI ਗੈਲਵੈਜ਼ ਦਾ ਮਹੱਤਵ ਇਥੇਂ ਦੀ ਸਥਾਨਕ ਆਰਥਿਕਤਾ ਨੂੰ ਯੁੱਧ ਦੇ ਬਾਅਦ ਬਹਾਲ ਕੀਤਾ ਗਿਆ ਸੀ, ਖਾਸਤੌਰ ਤੇ 1940 ਦੇ ਦਸ਼ਕ ਅਤੇ 1950 ਦੇ ਦਸ਼ਕ ਦੇ ਦੌਰਾਨ, ਜਦੋਂ ਨਜੈਜ਼ ਜੂਆ ਉਦਯੋਗ ਗੈਲਵੈਜ਼ਟਨ ਵਿੱਚ ਬਹੁਤ ਮਸ਼ਹੂਰ ਸੀI ਪਰ, ਜਦੋਂ ਨਜੈਜ਼ ਜੂਏ ਉਦਯੋਗ ਨੂੰ ਟੇਕ੍ਸਾਸ ਰੇਂਜਰਸ ਦੁਆਰਾ ਮੱਧ 1950 ਦੇ ਦਸ਼ਕ ਵਿੱਚ ਬੰਦ ਕਰ ਦਿੱਤਾ ਗਿਆ, ਤਾਂ ਸਥਾਨਕ ਆਰਥਿਕਤਾ ਘੱਟ ਗਈ ਅਤੇ ਗੈਲਵੈਜ਼ ਖਰਾਬ ਹੋ ਗਈI[4]

ਸਾਲ 1965 ਵਿੱਚ ਇਸ ਹੋਟਲ ਦੀ ਪ੍ਰਮੁੱਖ ਮੁਰੰਮਤ ਹੋਈI ਸਾਲ 1971 ਵਿੱਚ, ਇਸ ਹੋਟਲ ਨੂੰ ਹਾਰਵੇਅ ਓ ਮੈਕਕੈਰਿਥੇ ਅਤੇ ਡਾ. ਲਿਓਨ ਬਰੋਮਬਰਗ ਦੁਆਰਾ ਹਾਸਲ ਕਰ ਲਿੱਤਾ ਗਿਆI ਸਾਲ 1979 ਵਿੱਚ, ਹੋਟਲ ਦੀ ਇੱਕ ਹੋਰ ਪ੍ਰਮੁੱਖ ਮੁਰੰਮਤ ਦੀ ਸ਼ੁਰੂਆਤ ਡੈਂਟਨ ਕੂਲੇਅ ਨੇ ਕੀਤੀ, ਜਿਸਨੇ ਹੋਟਲ 1978 ਵਿੱਚ ਖਰੀਦੇਆ ਅਤੇ ਇਹ ਹੋਟਲ 1989 ਵਿੱਚ ਇੱਕ ਮੈਰਿਅਟ ਫ਼ਰੈਂਚਾਈਜ਼ੀ ਬਣ ਗਿਆI ਹੋਟਲ ਗੈਲਵੈਜ਼ ਨੂੰ ਗੈਲਵੈਜ਼ਟਨ ਦੇਸ਼ੀ ਅਤੇ ਰਿਯਲ ਇਸਟੇਟ ਡਵੈਲਪਰ ਜਾਰਜ ਪੀ ਮਿਸ਼ੈਲ ਨੇ ਅਪ੍ਰੈਲ 1995 ਵਿੱਚ ਖਰੀਦੇਆ ਸੀI ਮਿਸ਼ੈਲ ਨੇ ਗੈਲਵੈਜ਼ ਹੋਟਲ ਨੂੰ ਉਸਦੇ 1911 ਦੇ ਇਤਿਹਾਸਿਕ ਰੂਪ ਵਿੱਚ ਮੁੜ ਬਹਾਲ ਕੀਤਾI ਮਿਸ਼ੈਲ ਦੀ ਇਤਿਹਾਸਿਕ ਪ੍ਰਾਪਰਟੀਆਂ ਦੀ ਮਾਲਕੀ ਦੁਆਰਾ, 1996 ਦੇ ਪ੍ਰਬੰਧਨ ਦੇ ਸਮਝੌਤੇ ਅਨੁਸਾਰ ਰੋਜ਼ਾਨਾ ਦੇ ਸੰਚਾਲਨ ਦਾ ਅਧਿਕਾਰ ਵਿਨਡਮ ਹੋਟਲਸ ਅਤੇ ਰਿਜ਼ਾਰਟ ਨੂੰ ਹੋਟਲ ਗੈਲਵੇਜ਼ ਤੇ ਨਾਂ ਹੇਠਾਂ ਦੇ ਦਿੱਤਾ ਗਿਆI ਹੋਟਲ ਵਿੱਚ 226 ਕਮਰੇ ਅਤੇ ਸੂੱਟ ਹਨI

ਸਾਲ 2008 ਦੇ ਤੁਫ਼ਾਨ ਦੀ ਤਰ੍ਹਾਂ, ਹੋਟਲ ਦੀ ਛੱਤ ਤੋਂ ਮਿੱਟੀ ਦੀ ਟਾਇਲਾਂ ਟੁੱਟ ਗਈਆਂ ਅਤੇ ਹੋਟਲ ਦੇ ਹੇਠਲੇ ਪਧੱਰ ਤੇ, ਜਿੱਥੇ ਸਪਾ, ਹੈਲਥ ਕਲੱਬ, ਵਪਾਰਿਕ ਦਫ਼ਤਰ ਅਤੇ ਲਾਂਡਰੀ ਸਥਿਤ ਸੀ, ਉਸ ਵਿੱਚ ਹੱੜ ਦਾ ਪਾਣੀ ਭਰ ਗਿਆI[5] ਤੁਫ਼ਾਨ, ਜਿਸ ਨਾਲ ਬਹੁਤ ਤਬਾਹੀ ਹੋਈ ਸੀ ਅਤੇ ਜਿਸ ਵਿੱਚ ਗੈਲਵੈਜ਼ਟਨ ਟਾਪੂ ਦੇ 6000 ਵਸਨੀਕ ਮਾਰੇ ਗਏ ਸੀ, ਦੇ ਗਿਆਰਾਂ ਸਾਲਾਂ ਬਾਅਦ ਹੋਟਲ 1911 ਵਿੱਚ ਬਣਾਇਆ ਗਿਆ ਸੀI

ਹਵਾਲੇ ਸੋਧੋ

  1. "Historic Hotels of Texas: A Traveler's Guide by Liz Carmack". historictexashotels.com. Archived from the original on 10 ਮਾਰਚ 2009. Retrieved 7 January 2016. {{cite web}}: Unknown parameter |dead-url= ignored (|url-status= suggested) (help) Archived 10 March 2009[Date mismatch] at the Wayback Machine.
  2. "Hotel Galvez & Spa, A Wyndham Grand Hotel Overview". cleartrip.com. Retrieved 7 January 2016.
  3. "Hotel Galvez & Spa, A Wyndham Grand Hotel". historichotels.org. Retrieved 7 January 2016.
  4. "Details for Galvez Hotel". Texas Historic Sites. Retrieved 7 January 2016.
  5. "Hotel Galvez Reopens After Hurricane Ike". savingplaces.org. Retrieved 7 January 2016.