ਹੋਟਲ ਲੇ ਰੋਯਲ ਇੱਕ ਪੰਜ ਸਿਤਾਰਾ ਲਗਜ਼ਰੀ ਬੁਟੀਕ ਹੋਟਲ ਹੈ, ਜੋਕਿ ਫ਼ਿਨੋਮ, ਪੈਨ੍ਹ, ਕਮਬੋਡਿਆ ਵਿੱਚ ਸਥਿਤ ਹੈ. ਇਹ ਹੋਟਲ 92 ਰੁਕਹੱਕ ਵਿਥਈ ਦਾਉਣ ਪੈਨ੍ਹ, ਸੰਗਕੱਤ ਵਾੱਟ ਫ਼ਿਨੋਮ, ਦਾਉਣ ਪੈਨ੍ਹ ਡਿਸਟ੍ਰਿਕਟ ਤੇ ਸਥਿਤ ਹੈ.I ਇਹ ਸਭ ਤੋਂ ਪਹਿਲਾਂ ਸਾਲ 1929 ਵਿੱਚ ਸਥਾਪਿਤ ਹੋਇਆ ਸੀ, ਅਤੇ ਇਸਨੇ ਆਪਣੇ ਸ਼ੁਰੂਆਤੀ ਉਮੰਗ ਦੇ ਦਿਨਾਂ ਵਿੱਚ ਅਤੰਰਰਾਸ਼੍ਟ੍ਰੀਯ ਗਾਹਕਾਂ ਦਾ ਆਨੰਦ ਮਾਣਿਆ ਹੈ, ਜਿਸ ਵਿੱਚ ਗਲੋਬਟ੍ਰੋਟਰਸ ਅਤੇ ਐਡਵੈਂਚਰ੍ਰਸ, ਲੇਖਕ ਅਤੇ ਪਤੱਰਕਾਰ, ਸ਼ਾਹੀ ਅਤੇ ਪਤਵੰਤੇ ਸ਼ਾਮਲ ਹਨ. ਇਹ ਮੌਜੂਦਾ ਸਮੇਂ ਵਿੱਚ ਰੈਫ਼ਲਸ ਹੋਟਲਸ ਅਤੇ ਰਿਜ਼ਾਰਟਸ ਦੁਆਰਾ ਸੰਚਾਲਿਤ ਕੀਤਾ ਜਾਂਦਾ ਹੈ I

ਇਤਿਹਾਸ

ਸੋਧੋ

ਇਹ ਹੋਟਲ ਸਾਲ 1929 ਵਿੱਚ ‘ਲੇ ਰੋਯਲ’ ਦੇ ਨਾਂ ਤੇ ਖੋਲਿਆ ਗਿਆ ਅਤੇ ਸਾਲ 1975 ਵਿੱਚ ਖ਼ੈਮਰਸ ਰੌਗ਼ਸ ਦੇ ਕੰਮਬੋਡਿਆ ਸਿਵਲ ਦੀ ਜੰਗ ਜਿੱਤਣ ਤੋਂ ਬਾਅਦ ਬੰਦ ਕਰ ਦਿੱਤਾ ਗਿਆ.I ਇਸ ਹੋਟਲ ਦੀ ਸਾਲ 1997 ਵਿੱਚ, ਰੈਫ਼ਲਸ ਹੋਟਲਸ ਅਤੇ ਰਿਜ਼ਾਰਟਸ ਦੁਆਰਾ ਸਾਵਧਾਨੀ ਨਾਲ ਬਹਾਲੀ ਅਤੇ ਨਵੀਕਰਨ ਕਰਵਉਣ ਤੋਂ ਬਾਅਦ ਦੁਬਾਰਾ ਖੋਲਿਆ ਗਿਆ ਇਸ ਇਤਿਹਾਸਿਕ ਹੋਟਲ ਨੂੰ ਅੱਪਗ੍ਰੇਡ ਕੀਤਾ ਗਿਆ ਤਾਂਕਿ ਇਹ ਅਧੁਨਿਕ ਸੰਸਾਰਿਕ ਪਧੱਰ ਦੇ ਹੋਟਲਾਂ ਦੀ ਲੋੜਾਂ ਨੂੰ ਆਪਣੀ ਸਹੁਲਤਾਂ ਅਤੇ ਸੁਵਿਧਾਜਨਕ ਹੋਣ ਨਾਲ ਪੂਰਾ ਕਰ ਸਕੇ, ਪਰ ਨਾਲ ਹੀ ਇਸਦੀ ਸ਼ੈਲੀ ਅਤੇ ਸਜਾਵਟ ਪੁਰਾਣੇ ਵਕਤ ਦੀ ਸੁਹਜ ਨੂੰ ਬਰਕਰਾਰ ਰਖਿਆ ਜਾਵੇ I[1] ਦੁਬਾਰਾ ਖੋਲੇ ਗਏ ਹੋਟਲ ਦਾ ਨਾਂ ‘ਹੋਟਲ ਲੇ ਰੋਯਲ’ ਰਖਿਆ ਗਿਆ. I

ਇਹ ਹੋਟਲ ਅਕਸਰ ਮਹਾਨ ਯਾਤਰੀਆਂ ਅਤੇ ਲੇਖਕਾਂ ਜਿਵੇਂ ਚਾਰਲੀ ਚੈਪਲਿਨ, ਜੈਕੀ ਓ, ਐਂਡ੍ਰੇ ਮੈਲਰੌਕਸ ਅਤੇ ਡਬਲਿਊ. ਸੋਮਰਸੈਟ ਮੌਘਮ ਲਈ ਰੁਕਣ ਦੀ ਥਾਂ ਬਣ ਗਈ, ਫਿਰ ਬਾਅਦ ਵਿੱਚ, ਪਤਰਕਾਰ ਸਿਡਨੀ ਸ਼ੈਨਬਰਗ ਅਤੇ ਜੋਨਸਵੈਨ ਨੇ ਜਿਨੇ ਸਮੇਂ ਕੰਮਬੋਡਿਆ ਦੀ ਸਿਵਲ ਜੰਗ ਦੀ ਖਬਰਾਂ ਨੂੰ ਕਵਰ ਕਰਨ ਦੇ ਦੌਰਾਨ ਇਸਹੀ ਹੋਟਲ ਵਿੱਚ ਰੁਕੇ I[1]

ਸਾਲ 1970 ਅਤੇ 1975 ਵਿਚਕਾਰ, ਜਿਆਦਾਤਰ ਪਤਰਕਾਰ ਜੋ ਫ਼ਿਨੋਮ ਪੈਨ੍ਹ ਵਿੱਚ ਕੰਮ ਕਰ ਰਹੇ ਸੀ, ਇਸਹੀ ਹੋਟਲ ਵਿੱਚ ਰੁੱਕੇ, ਅਤੇ ‘ਦਾ ਕਿਲਿੰਗ ਫਿਲਡਸ’ ਫ਼ਿਲਮ ਦੇ ਕੁਝ ਹਿੱਸੇ ਲਈ ਸੈਟ ਇਸਹੀ ਹੋਟਲ ਵਿੱਚ ਲਗਾਇਆ ਗਿਆ I ਇਹ ਫ਼ਿਲਮ ਵਿੱਚ ਅਜਿਹਾ ਦਿਖਾਇਆ ਗਿਆ ਹੈ ਕਿ ਖ਼ੇਮਰ ਰੌਗਸ ਦੁਆਰਾ ਸਾਰੇ ਵਿਦੇਸ਼ੀ ਨਾਗਰਿਕਾਂ ਨੂੰ ਫ਼੍ਰੈਂਚ ਅਮਬੈਸੀ ਲਈ ਮਜ਼ਬੂਰ ਕਰਨ ਤੋਂ ਪਹਿਲਾਂ, ਇਹ ਥਾਂ ਵਿਦੇਸ਼ੀ ਪਤਰਕਾਰਾਂ ਲਈ ਪਨਾਹ ਦੀ ਆਖ਼ਰੀ ਥਾਂ ਹੈ.I

ਖਾਸ ਚੀਜ਼ਾਂ

ਸੋਧੋ

ਇਸ ਹੋਟਲ ਵਿੱਚ ਪੰਜ ਵਿਲੱਖਣ ਰੈਸਟੋਰੈਂਟ ਅਤੇ ਬਾਰ ਹਨ. ਰੈਸਟੋਰੈਂਟ ਲੇ ਰੋਯਲ ਕਮਲ ਦੀ ਛੱਤ ਹੇਠ ਅਤੇ ਐਸਾਸੈਕ ਚਿਤੱਰਕਾਰ ਦੁਆਰਾ ਬਣਾਈ ਗਈ ਹਨੀਸਕਲ ਪੇਂਟਿੰਗ (ਜੋਕਿ ਉਸਦੇ ਮੈਜੈਸਟੀ ਰਾਜਾ ਸਿਹਨੌਕ ਦੇ ਹੁਕਮ ਤੇ ਬਣਾਈ ਸੀ) ਦੇ ਤਹਿਤ ਰਵਾਇਤੀ ਖੇਮਰ ਪਕਵਾਨਾਂ ਦੀ ਪੇਸ਼ਕਸ਼ ਕਰਦਾ ਹੈ. I[2]

ਇਸਦੀ ਕਲਾਕਾਰੀ ਫ਼ਿਨੋਮ ਪੈਨ੍ਹ ਵਿੱਚ ਰੋਯਲ ਪੈਲੇਸ ਦੇ ਡਾਂਸ ਪੈਵਿਲਿਯਨ ਦੀ ਛੱਤ ਤੇ ਅਧਾਰਿਤ ਹੈ. ਕੈਫ਼ੇ ਮੌਨੀਵੋਂਗ ਇੱਕ ਰਵਾਇਤੀ ਫ਼੍ਰੈਂਚ ਕੈਫ਼ੇ ਹੈ.I ਐਲੀਫੈਂਟ ਬਾਰ ਦੀ ਪਾਣੀ ਦੀ ਮੋਰੀ ਵਾਲੀ ਛੱਤ ਤੇ ਇਸਦਾ ਨਾਂ ਹੈ I ਮਹਿਮਾਨ ਫ਼ੈਮ ਫੈਟੇਲ ਮੰਗਵਾ ਸਕਦੇ ਹਨ, ਇਸ ਕਾਕਟੇਲ ਦਾ ਨਾਂ ਜੈਕਲਿਨ ਕੈਨੇਡੀ ਦੇ ਸਨਮਾਨ ਵਿੱਚ ਰੱਖਿਆ ਗਿਆ ਹੈ, ‘ਦਾ ਐਰੀਵਾਟਾ’, ਇਸ ਕੋਕਟੇਲ ਨੂੰ ਗੁਪਤ ਸਮਗਰੀ ਵਾਲਾ ਕੋਕਟੇਲ ਜਾਂ ‘ਦਾ ਮਿਲਿਯਨ ਡੌਲਰ’ ਕੋਕਟੇਲ ਵੀ ਕਿਹਾ ਜਾਂਦਾ ਹੈ ਇਸਨੂੰ ਸੋਮਰਸੇਟ ਮੌਘਮ ਬਿਸਾਇਡ ਟੇਲ, ਦ ਲੈਟਰ ਕਾਰਨ ਬਦਨਾਮੀ ਮਿਲੀ ਸੀ. ਰਾਇਟਰਸ ਬਾਰ ਇੱਕ ਅਰਾਮਦਾਇਕ ਲੇਡ ਬੈਕ ਬਾਰ ਹੈ I ਲੇ ਫ਼ਿਨੋਮ ਡੈਲੀ ਇੱਕ ਅਜਿਹੀ ਡੈਲੀ ਹੈ ਜੋਕਿ ਕੰਮਬੋਡਿਅਨ ਪਕਵਾਨਾਂ ਦੀ ਪੇਸ਼ਕਸ਼ ਕਰਦੀ ਹੈ I[3] ਹੋਰ ਵਿਲੱਖਣ ਖਾਸੀਅਤ ਹੈ, ਇਸਦੀ ਚਾਰ ਪਰਸਨੈਲਿਟੀ ਸਿਉਟ ਜੋਕਿ ਅਜਿਹੇ ਲੋਕਾਂ ਵਾਸਤੇ ਹਨ ਜਿਹਨਾਂ ਦੇ ਹੋਟਲ ਨਾਲ ਕਰੀਬੀ ਲਿੰਕ ਹਨ.I ਮਸ਼ਹੂਰ ਲੋਕਾਂ ਦੀਆਂ ਕੀਮਤੀ ਯਾਦਗਾਰਾਂ ਅਤੇ ਅਸਲੀ ਕਲਾਕ੍ਰਿਤੀਆਂ ਵੀ ਇਹਨਾਂ ਕਮਰਿਆਂ ਵਿੱਚ ਪਾਈਆਂ ਜਾ ਸਕਦੀਆਂ ਹਨ. I

ਹਵਾਲੇ –

ਸੋਧੋ
  1. "Hotel Le Royal: Luxury Travel Magazine" Archived 2016-03-04 at the Wayback Machine. Retrieved 24 March 2008
  2. "Le Royal Park". cleartrip.com. Retrieved 8 October 2016.
  3. "Raffles Hotel Le Royal" Archived 2008-04-06 at the Wayback Machine. Retrieved 24 March 2008