ਹੋਣੀ ਮਨੁੱਖੀ ਸਭਿਅਤਾ ਦੀ

ਹੋਣੀ ਮਨੁੱਖੀ ਸਭਿਅਤਾ ਦੀ ਨਾਵਲ ਦੇ ਵਿਸ਼ੇ ਅਧੀਨ ਕੇਵਲ ਕਲੋਟੀ ਨੇ ਪੁਰਾਤਨ ਮਨੁੱਖੀ ਸਭਿਅਤਾ ਅਤੇ ਆਧੁਨਿਕ ਮਨੁੱਖੀ ਸਭਿਅਤਾ ਨੂੰ ਵੱਖ-ਵੱਖ ਪ੍ਰਤੀਬਿੰਬਾਂ ਰਾਹੀਂ ਚਿੱਤਰ ਕੇ ਇਸ ਦੇ ਕੁਝ ਸਾਂਝੇ ਆਧਰਾਂ ਨੂੰ ਪਾਠਕਾਂ ਦੇ ਸਾਹਮਣੇ ਦ੍ਰਿਸ਼ਟੀਗੋਚਰ ਕਰਦਾ ਹੈ। ਨਾਵਲਕਾਰ ਨੇ ਨਾਵਲ ਵਿੱਚ ਦੱਸਿਆ ਹੈ ਕਿ ਮਾਨਵੀ ਵਿਕਾਸ ਅਤੇ ਸਭਿਅਤਾ ਦੇ ਸਮਾਜਿਕ ਸਰੋਕਾਰਾਂ, ਰਾਜਨੀਤਿਕ ਏਜੰਸੀਆਂ, ਆਰਥਿਕ ਸਾਧਨਾਂ ਦੇ ਵੱਖ-ਵੱਖ ਉਡਾਣਾਂ ਨੂੰ ਸਮਝਣ ਹਿਤ ਮਨੁੱਖ ਹੀ ਯਤਨਸ਼ੀਲ ਰਿਹਾ ਹੈ। [ਨਾਵਲ ਦਾ ਮੁੱਖ ਪਾਤਰ ਜਿੱਥੇ ਆਪਣੀ ਨਿੱਕੀ ਜਿਹੀ ਜ਼ਿੰਦਗੀ ਦਾ ਚੌਖਟਾ ਪਾਠਕਾਂ ਦੇ ਸਨਮੁੱਖ ਕਰਦਾ ਹੈ ਉੱਥੇ ਉਸ ਜ਼ਿੰਦਗੀ ਰਾਹੀਂ ਪਾਠਕ ਨੂੰ ਸਮੁੱਚੀ ਮਨੁੱਖੀ ਜ਼ਿੰਦਗੀ ਦੇ ਪੈਦਾਇਸ਼ ਤੋਂ ਸੰਘਰਸ਼,ਸੰਘਰਸ਼ ਤੋਂ ਸਥਾਪਤੀ ਤੱਕ ਦੇ ਸਫ਼ਰ ਨੂੰ ਆਪਣੇ ਵਸੀਅਤਨਾਮੇ ਦੇ ਰੂਪ ਵਿੱਚ ਪੇਸ਼ ਕਰਦਾ ਹੈ।][1]

ਹਵਾਲੇ

ਸੋਧੋ
  1. ਪ੍ਰੀਤੀ ਬਾਤਿਸ਼, ਥੀਸਿਸ- ਨਾਵਲਕਾਰ ਕੇਵਲ ਕਲੋਟੀ ਦੀ ਨਾਵਲ ਕਲਾ, ਪੰਜਾਬੀ ਯੂਨੀਵਰਸਿਟੀ ਪਟਿਆਲਾ,ਪੰਨਾ 141