ਹੋਲੀ ਹੰਟ (ਫੀਲਡ ਹਾਕੀ)
ਹੋਲੀ ਐਲਿਜ਼ਾਬੈਥ ਹੰਟ (ਜਨਮ 15 ਮਾਰਚ 1997) ਇੱਕ ਇੰਗਲਿਸ਼ ਫੀਲਡ ਹਾਕੀ ਖਿਡਾਰੀ ਹੈ। ਜੋ ਹੈਂਪਸਟੇਡ ਅਤੇ ਵੈਸਟਮਿੰਸਟਰ ਅਤੇ ਇੰਗਲੈਂਡ ਅਤੇ ਗ੍ਰੇਟ ਬ੍ਰਿਟੇਨ ਦੀਆਂ ਰਾਸ਼ਟਰੀ ਟੀਮਾਂ ਲਈ ਇੱਕ ਮਿਡਫੀਲਡਰ ਜਾਂ ਫਾਰਵਰਡ ਵਜੋਂ ਖੇਡਦੀ ਹੈ।
ਹੰਟ ਨੇ ਇੰਗਲੈਂਡ ਦੀ ਹਾਕੀ ਟੀਮ ਨਾਲ ਅਗਸਤ 2022 ਵਿੱਚ ਬਰਮਿੰਘਮ ਵਿੱਚ ਰਾਸ਼ਟਰਮੰਡਲ ਸੋਨ ਤਗਮਾ ਜਿੱਤਿਆ। ਉਸਨੇ ਫਾਇਨਲ ਵਿੱਚ ਆਸਟਰੇਲੀਆ ਖ਼ਿਲਾਫ਼ 2-1 ਦੀ ਜਿੱਤ ਵਿੱਚ ਪਹਿਲਾ ਗੋਲ ਕੀਤਾ। ਇਹ ਇਤਿਹਾਸ ਵਿੱਚ ਪਹਿਲੀ ਵਾਰ ਸੀ ਕਿ ਇੰਗਲੈਂਡ ਨੇ ਰਾਸ਼ਟਰਮੰਡਲ ਸੋਨ ਤਮਗਾ ਜਿੱਤਿਆ।
ਉਸਨੇ ਸਟਾਕਪੋਰਟ ਗ੍ਰਾਮਰ ਸਕੂਲ, ਸਟਾਕਪੋਰਟ, ਇੰਗਲੈਂਡ ਤੋਂ ਸਿੱਖਿਆ ਪ੍ਰਾਪਤ ਕੀਤੀ ਸੀ। [1]
ਅਪ੍ਰੈਲ 2021 ਵਿੱਚ ਹੰਟ ਪੈਂਗਬੋਰਨ ਕਾਲਜ, ਪੈਂਗਬੋਰਨ, ਬਰਕਸ਼ਾਇਰ ਵਿੱਚ ਹਾਕੀ ਕੋਚਿੰਗ ਸਟਾਫ਼ ਵਿੱਚ ਸ਼ਾਮਲ ਹੋ ਗਈ। [2]
ਕਲੱਬ ਕੈਰੀਅਰ
ਸੋਧੋਉਹ ਹੈਂਪਸਟੇਡ ਅਤੇ ਵੈਸਟਮਿੰਸਟਰ ਲਈ ਮਹਿਲਾ ਇੰਗਲੈਂਡ ਹਾਕੀ ਲੀਗ ਪ੍ਰੀਮੀਅਰ ਡਿਵੀਜ਼ਨ ਵਿੱਚ ਕਲੱਬ ਹਾਕੀ ਖੇਡਦੀ ਹੈ।
ਹੰਟ ਬਰਮਿੰਘਮ ਯੂਨੀਵਰਸਿਟੀ ਅਤੇ ਬੋਡਨ ਹਾਈਟਾਉਨ ਲਈ ਵੀ ਖੇਡ ਚੁੱਕੀ ਹੈ। [3]
ਹਵਾਲੇ
ਸੋਧੋ- ↑ "Holly's GB hockey success". 15 February 2019. Archived from the original on 13 ਜੂਨ 2021. Retrieved 6 ਮਾਰਚ 2023.
- ↑ "Holly Hunt joins Pangbourne hockey coaching staff". April 2021.
- ↑ "New faces to join senior GB teams in 2018 - GB Hockey". Greatbritainhockey.co.uk. Archived from the original on 2 ਫ਼ਰਵਰੀ 2019. Retrieved 1 February 2019.