ਹੌਕਆਈ (2021 ਟੀਵੀ ਲੜ੍ਹੀ)
ਹੌਕਆਈ ਇੱਕ ਅਮਰੀਕੀ ਟੈਲੀਵਿਜ਼ਨ ਦੀ ਛੋਟੀ ਲੜ੍ਹੀ ਹੈ ਜਿਸ ਨੂੰ ਜੌਨੈਥਨ ਇਗਲਾ ਨੇ ਡਿਜ਼ਨੀ+ ਸਟ੍ਰੀਮਿੰਗ ਸੇਵਾ ਵਾਸਤੇ ਬਣਾਇਆ ਹੈ, ਜਿਹੜੀ ਕਿ ਮਾਰਵਲ ਕੌਮਿਕਸ ਦੇ ਕਿਰਦਾਰਾ ਕਲਿੰਟ ਬਾਰਟਨ / ਹੌਕਆਈ ਅਤੇ ਕੇਟ ਬਿਸ਼ਪ / ਹੌਕਆਈ 'ਤੇ ਅਧਾਰਤ ਹੈ। ਇਹ ਮਾਰਵਲ ਸਿਨੇਮੈਟਿਕ ਯੁਨੀਵਰਸ ਦੀ ਪੰਜਵੀਂ ਟੈਲੀਵਿਜ਼ਨ ਲੜ੍ਹੀ ਹੈ, ਜਿਸ ਨੂੰ ਮਾਰਵਲ ਸਟੂਡੀਓਜ਼ ਨੇ ਸਿਰਜਿਆ ਹੈ, ਲੜ੍ਹੀ ਦੀ ਕਹਾਣੀ ਅਵੈਂਜਰਜ਼: ਐਂਡਗੇਮ (2019) ਦੀਆਂ ਵਾਰਦਾਤਾਂ ਤੋਂ ਬਾਅਦ ਦੀ ਹੈ। ਲੜ੍ਹੀ ਵਿੱਚ ਕਲਿੰਟ ਬਾਰਟਨ, ਕੇਟ ਬਿਸ਼ਪ ਨਾਲ਼ ਰਲ਼ਦਾ ਹੈ ਤਾਂ ਕਿ ਉਹ ਆਪਣੇ ਕੁੱਝ ਅਤੀਤ ਦੇ ਵੈਰੀਆਂ ਨਾਲ਼ ਲੜ ਸਕੇ ਅਤੇ ਆਪਣੇ ਟੱਬਰ ਕੋਲ਼ ਕ੍ਰਿਸਮਸ ਤੋਂ ਪਹਿਲਾਂ ਪੁੱਜ ਸਕੇ। ਇਗਲਾ ਲੜ੍ਹੀ ਦੇ ਮੁੱਖ ਲੇਖਕ ਸਨ ਅਤੇ ਰ੍ਹਾਇਸ ਥੌਮਸ ਨਿਰਦੇਸ਼ਕੀ ਟੋਲੇ ਦੇ ਮੁੱਖੀ।
ਹੌਕਆਈ | |
---|---|
ਸ਼ੈਲੀ |
|
ਦੁਆਰਾ ਬਣਾਇਆ | ਜੌਨੈਥਨ ਇਗਲਾ |
'ਤੇ ਆਧਾਰਿਤ | ਮਾਰਵਲ ਕੌਮਿਕਸ |
ਸਟਾਰਿੰਗ |
|
ਕੰਪੋਜ਼ਰ |
|
ਮੂਲ ਦੇਸ਼ | ਸੰਯੁਕਤ ਰਾਜ ਅਮਰੀਕਾ |
ਮੂਲ ਭਾਸ਼ਾ | ਅੰਗਰੇਜ਼ੀ |
No. of episodes | 6 |
ਨਿਰਮਾਤਾ ਟੀਮ | |
ਲੰਬਾਈ (ਸਮਾਂ) | 40–62 ਮਿੰਟ |
Production company | ਮਾਰਵਲ ਸਟੂਡੀਓਜ਼ |
Distributor | ਡਿਜ਼ਨੀ ਪਲੈਟਫੌਰਮ ਡਿਸਟ੍ਰੀਬਿਊਸ਼ਨ |
ਰਿਲੀਜ਼ | |
Original network | ਡਿਜ਼ਨੀ+ |
Original release | ਦਸੰਬਰ 22, 2021 |
ਹੌਕਆਈ ਦੇ ਪਹਿਲੇ ਦੋ ਐਪੀਸੋਡਜ਼ 24 ਨਵੰਬਰ, 2021 ਨੂੰ ਜਾਰੀ ਹੋਏ ਅਤੇ ਇਸਦੇ ਬਾਕੀ ਦੇ 4 ਐਪੀਸੋਡਜ਼ 22 ਦਸੰਬਰ ਤੱਕ ਹਫ਼ਤੇ ਵਿੱਚ ਇੱਕ-ਇੱਕ ਕਰਕੇ ਜਾਰੀ ਹੋਏ। ਇਹ ਮਾਰਵਲ ਸਿਨੇਮੈਟਿਕ ਯੁਨੀਵਰਸ ਦੇ ਚੌਥੇ ਪੜਾਅ ਦਾ ਹਿੱਸਾ ਹੈ।
ਸਾਰ
ਸੋਧੋਅਵੈਂਜਰਜ਼: ਐਂਡਗੇਮ (2019) ਦੀਆਂ ਵਾਰਦਾਤਾਂ ਤੋਂ ਇੱਕ ਵਰ੍ਹੇ ਬਾਅਦ, ਕਲਿੰਟ ਬਾਰਟਨ, ਕੇਟ ਬਿਸ਼ਪ ਨਾਲ਼ ਰਲ਼ਦਾ ਹੈ ਤਾਂ ਕਿ ਉਹ ਰੋਨਿਨ ਦੇ ਰੂਪ ਵਿੱਚ ਆਪਣੇ ਕੁੱਝ ਪੁਰਾਣੇ ਵੈਰੀਆਂ ਦਾ ਸਾਹਮਣਾ ਕਰ ਸਕੇ ਅਤੇ ਸਮੇਂ ਸਿਰ ਕ੍ਰਿਸਮਸ ਲਈ ਆਪਣੇ ਟੱਬਰ ਕੋਲ਼ ਮੁੜ੍ਹ ਸਕੇ।
ਅਦਾਕਾਰ ਅਤੇ ਕਿਰਦਾਰ
ਸੋਧੋ- ਜੈਰੇਮੀ ਰੈੱਨਰ - ਕਲਿੰਟ ਬਾਰਟਨ / ਹੌਕਆਈ
- ਹੇਲੀ ਸਟਾਇਨਫ਼ੀਲਡ - ਕੇਟ ਬਿਸ਼ਪ
- ਟੋਨੀ ਡਾਲਟਨ - ਜੈਕ ਡੁਕੁਏਸਨ
- ਫ਼੍ਰਾ ਫ਼ੀ - ਕਾਜ਼ੀਮੀਰਜ਼ "ਕਾਜ਼ੀ" ਕਾਜ਼ੀਮੀਰਸਜ਼ਾਕ
- ਬ੍ਰਾਇਨ ਡ'ਆਰਸੀ ਜੇਮਜ਼ - ਡੈਰੈਕ ਬਿਸ਼ਪ
- ਐਲੈਕਸ ਪੌਨੋਵਿਚ - ਇਵਾਨ ਬਾਨਿਓਨਿਸ
- ਪਿਓਤਰ ਐਡਮਚਜ਼ਾਇਕ - ਟੋਮਸ ਡੈੱਲਗਾਡੋ
- ਲਿੰਡਾ ਕਾਰਡੈੱਲਿਨੀ - ਲੌਰਾ ਬਾਰਟਨ
- ਸਾਇਮਨ ਕੈਲੋ - ਆਰਮੰਡ ਡੁਕੁਏਸਨ III
- ਵੀਰਾ ਫ਼ਾਰਮਿਗਾ - ਐਲੇਨੌਰ ਬਿਸ਼ਪ
- ਐਲੈਕੁਆ ਕੌਕਸ - ਮਾਯਾ ਲੋਪੇਜ਼
- ਫਲੋਰੈਂਸ ਪਿਊਹ - ਯੇਲੇਨਾ ਬਿਲੋਵਾ / ਬਲੈਕ ਵਿਡੋ
- ਵਿਨਸੈਂਟ ਡ'ਔਨੋਫ਼੍ਰੀਓ - ਵਿਲਸਨ ਫ਼ਿਸਕ / ਕਿੰਗਪਿਨ