ਹੜ੍ਹ ਆਮ ਤੌਰ 'ਤੇ ਸੁੱਕੀ ਰਹਿਣ ਵਾਲੀ ਭੋਂ ਦੇ ਪਾਣੀ ਦੀ ਵੱਡੀ ਮਾਤਰਾ ਹੇਠ ਡੁੱਬ ਜਾਣ ਨੂੰ ਕਹਿੰਦੇ ਹਨ।[1] ਯੂਰਪੀ ਸੰਘ ਦੇ ਹੜ੍ਹ ਅਦੇਸ਼ਾਂ ਮੁਤਾਬਕ ਹੜ੍ਹ ਆਮ ਤੌਰ 'ਤੇ ਸੁੱਕੇ ਰਹਿਣ ਵਾਲੇ ਇਲਾਕਿਆਂ ਦਾ ਪਾਣੀ ਦੀ ਤਹਿ ਨਾਲ਼ ਢਕੇ ਜਾਣਾ ਹੁੰਦਾ ਹੈ।[2] "ਵਗਦੇ ਪਾਣੀ" ਦੇ ਪ੍ਰਸੰਗ ਵਿੱਚ ਹੜ੍ਹ ਜਵਾਰਭਾਟਾ ਦੇ ਅੰਦਰ ਆਉਣ ਲਈ ਵੀ ਵਰਤਿਆ ਜਾਂਦਾ ਹੈ। ਇਹ ਕਿਸੇ ਜਲ-ਪਿੰਡ, ਜਿਵੇਂ ਕਿ ਦਰਿਆ ਜਾਂ ਝੀਲ, ਦੇ ਪਾਣੀ ਦਾ ਵਹਾਅ ਵਧਣ ਕਰਕੇ ਆਉਂਦੇ ਹਨ ਜਦੋਂ ਪਾਣੀ ਸਧਾਰਨ ਬੰਨ੍ਹਾਂ ਨੂੰ ਤੋੜ ਕੇ ਨੀਵੇਂ ਇਲਾਕਿਆਂ ਵਿੱਚ ਆ ਵੜਦਾ ਹੈ।[3] ਕਈ ਵਾਰ ਹੜ੍ਹ ਕਿਸੇ ਇਲਾਕੇ ਵਿੱਚ ਪੂਰੀ ਤਰ੍ਹਾਂ ਨਾਲ਼ ਭਿੱਜੀ ਹੋਈ ਧਰਤੀ 'ਤੇ ਮੀਂਹ ਦਾ ਪਾਣੀ ਇਕੱਠਾ ਹੋਣ ਕਰਕੇ ਵੀ ਆ ਸਕਦੇ ਹਨ।

ਡਾਰਵਿਨ, ਉੱਤਰੀ ਰਾਜਖੇਤਰ, ਆਸਟਰੇਲੀਆ ਵਿੱਚ ਮਾਨਸੂਨੀ ਮੀਹਾਂ ਅਤੇ ਜਵਾਰਭਾਟਾ ਕਰਕੇ ਇੱਕ ਖਾੜੀ ਵਿੱਚ ਆਇਆ ਹੜ੍ਹ।
ਸਾਊਦੀ ਅਰਬ ਦੀ ਸੁਲਤਾਨ ਅਬਦੁੱਲਾ ਗਲੀ ਵਿੱਚ ਆਇਆ ਜੱਦਾ ਸ਼ਹਿਰ ਦਾ ਹੜ੍ਹ।
ਕੀ ਵੈਸਟ, ਫ਼ਲੋਰਿਡਾ, ਸੰਯੁਕਤ ਰਾਜ ਵਿੱਚ ਅਕਤੂਬਰ ੨੦੦੫ ਵਿੱਚ ਵਿਲਮਾ ਤੂਫ਼ਾਨ ਕਰਕੇ ਆਇਆ ਹੜ੍ਹ
ਨਾਤਾਲ, ਰਿਓ ਗਰਾਂਦੇ ਦੇ ਨੋਰਤੇ, ਬ੍ਰਾਜ਼ੀਲ ਵਿੱਚ ਅਪ੍ਰੈਲ ੨੦੧੩ ਵਿੱਚ ਆਇਆ ਹੜ੍ਹ।
ਬਹੁਤ ਘੱਟ ਵਕਤ ਵਿੱਚ ਭਾਰੀ ਵਰਖਾ ਹੋਣ ਕਰਕੇ ਆਇਆ ਹੜ੍ਹ

ਬਾਹਰੀ ਕੜੀਆਂਸੋਧੋ

ਹਵਾਲੇਸੋਧੋ

  1. MSN Encarta Dictionary. Flood. Retrieved on 2006-12-28. Archived 2009-10-31.
  2. Directive 2007/60/EC Chapter 1 Article2. eur-lex.europa.eu. Retrieved on 2012-06-12.
  3. Glossary of Meteorology (June 2000). Flood. Retrieved on 2009-01-09.