ਹੰਕਾਰ
ਹੰਕਾਰ ਇਨਸਾਨ ਆਪਣੇ ਰਾਜ-ਮਾਲ, ਧਨ-ਦੌਲਤ, ਚਤੁਰਾਈ, ਵਿਦਵਤਾ ਅਤੇ ਆਪਣੇ ਤਨ ਦੀ ਸੁੰਦਰਤਾ 'ਤੇ ਜੋ ਅਭਿਮਾਨ, ਘਮੰਡ ਕਰਦਾ ਹੈ ਉਹ ਹੰਕਾਰ ਹੈ। ਹੰਕਾਰੀ ਮਨੁੱਖ ਚੰਗਿਆਂ ਨਾਲ ਵੈਰ ਕਰਦਾ ਹੈ ਅਤੇ ਮਾੜੇ ਮਨੁੱਖ ਨਾਲ ਦੋਸਤੀ ਕਰਦਾ ਹੈ। ਹੰਕਾਰੀ ਮਨੁੱਖ ਜਦੋਂ ਆਪਣੇ ਤੋਂ ਨੀਵੇਂ ਮਨੁੱਖ ਨੂੰ ਦੇਖਦਾ ਹੈ ਤਾਂ ਉਸ ਦੇ ਵਿੱਚ ਘਮੰਡ ਅਤੇ ਜਦੋਂ ਆਪਣੇ ਤੋਂ ਉੱਚੇ ਮਨੁੱਖ ਨੂੰ ਦੇਖਦਾ ਹੈ ਤਾਂ ਈਰਖਾ, ਦੁਸ਼ਮਣੀ ਕਰਦਾ ਹੈ। ਵੱਡੇ ਵੱਡੇ ਹੰਕਾਰੀ ਮਨੁੱਖ ਹੰਕਾਰ ਵਿੱਚ ਹੀ ਗਰਕ ਹੋ ਜਾਂਦਾ ਹੈ।
- ਸੁਖੀ ਬਸੈ ਮਸਕੀਨੀਆ ਆਪੁ ਨਿਵਾਰਿ ਤਲੇ।।
- ਬਡੇ ਵਡੇ ਅਹੰਕਾਰੀਆ ਨਾਨਕ ਗਰਬਿ ਗਲੇ।। ਗੁਰੂ ਗਰੰਥ ਸਾਹਿਬ ਅੰਗ 278
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |