ਹੱਥੀ
ਹਲ ਦੇ ਮੁੰਨੇ ਉਪਰ ਜੋ ਛੋਟੀ ਜਿਹੀ ਲੱਕੜ ਲੱਗੀ ਹੁੰਦੀ ਹੈ, ਜਿਸ ਲੱਕੜ ਨੂੰ ਫੜ ਕੇ ਹਾਲੀ ਹਲ ਚਲਾਉਂਦਾ ਹੈ, ਹਲ ਨੂੰ ਕੰਟਰੋਲ ਕਰਦਾ ਹੈ, ਉਸ ਲੱਕੜ ਨੂੰ ਹੱਥੀ ਕਹਿੰਦੇ ਹਨ। ਕਈ ਇਲਾਕਿਆਂ ਵਿਚ ਜੰਘੀ ਕਹਿੰਦੇ ਹਨ। ਕਈਆਂ ਵਿਚ ਥੀਲੀ ਕਹਿੰਦੇ ਹਨ। ਹੱਥੀ ਇਕ ਕੁ ਫੁੱਟ ਦੀ ਗੁਲਾਈਦਾਰ ਲੱਕੜ ਹੁੰਦੀ ਹੈ ਜਿਸ ਦੇ ਇਕ ਸਿਰੇ ਵਿਚ ਚੂਲ ਪਾਈ ਹੁੰਦੀ ਹੈ। ਮੁੰਨੇ ਦੇ ਉਪਰਲੇ ਹਿੱਸੇ ਵਿਚ ਸੱਲ/ਛੇਕ ਪਾਇਆ ਹੁੰਦਾ ਹੈ। ਮੁੰਨੇ ਦੇ ਛੇਕ ਵਿਚ ਹੱਥੀ ਦੀ ਚੂਲ ਵਾਲਾ ਹਿੱਸਾ ਫਿੱਟ ਕਰ ਦਿੱਤਾ ਜਾਂਦਾ ਹੈ। ਬੱਸ, ਬਣ ਗਈ ਹੱਥੀ। ਹੁਣ ਬਲਦਾਂ ਨਾਲ ਕੋਈ ਕੋਈ ਜਿਮੀਂਦਾਰ ਹੀ ਹਲ ਚਲਾਉਂਦਾ ਹੈ। ਇਸ ਲਈ ਅੱਜ ਦੀ ਪੀੜ੍ਹੀ ਦੇ ਬਹੁਤੇ ਲੋਕਾਂ ਨੂੰ ਹੱਥੀ ਹਲ ਦਾ ਕਿਹੜਾ ਹਿੱਸਾ ਹੁੰਦੀ ਹੈ, ਕੋਈ ਗਿਆਨ ਨਹੀਂ ਹੈ।[1]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |