ਹੱਮਾਲ ਓ ਮਾਹਗੰਜ (ਬਲੋਚੀ:همل ءُ مهگنج, ਮਤਲਬ: ਹੱਮਾਲ ਅਤੇ ਮਾਹਗੰਜ) 1976 ਵਿੱਚ ਰਿਲੀਜ਼ ਹੋਈ ਇੱਕ ਪਾਕਿਸਤਾਨੀ ਬਲੋਚੀ ਭਾਸ਼ਾ ਫ਼ਿਲਮ ਹੈ। ਇਹ ਪਹਿਲੀ ਬਲੋਚੀ ਭਾਸ਼ਾ ਫ਼ਿਲਮ ਵਜੋਂ ਜਾਣੀ ਜਾਂਦੀ ਹੈ। ਸਿਆਸੀ ਦਬਾਅ ਕਾਰਨ ਇਹ ਫ਼ਿਲਮ ਸਿਨੇਮਾਘਰਾਂ ਤੱਕ ਨਹੀਂ ਪਹੁੰਚ ਸਕੀ ਸੀ। [1][2] ਇਹ ਫ਼ਿਲਮ ਅਨਵਰ ਇਕਬਾਲ ਦੁਆਰਾ ਬਣਾਈ ਗਈ ਸੀ ਜਿਸ ਨੇ ਨਾਦਿਰ ਸ਼ਾਹ ਆਦਿਲ, ਅਨੀਤਾ ਗੁਲ, ਸਾਕੀ ਅਤੇ ਨੂਰ ਮੁਹੰਮਦ ਲਾਸ਼ਾਰੀ ਦੇ ਨਾਲ ਫ਼ਿਲਮ ਵਿੱਚ ਮੁੱਖ ਭੂਮਿਕਾ ਨਿਭਾਈ ਸੀ।[3] ਫ਼ਿਲਮ ਦੀ ਕਹਾਣੀ 15 ਵੀਂ ਸਦੀ ਦੀ ਹੈ ਜਦੋਂ ਪੁਰਤਗਾਲੀ ਨੇ ਭਾਰਤੀ ਉਪ ਮਹਾਂਦੀਪ ਦੀ ਖੋਜ ਕੀਤੀ, ਕਹਾਣੀ ਇੱਕ ਅਜਿਹੇ ਵਿਅਕਤੀ ਦੇ ਦੁਆਲੇ ਘੁੰਮਦੀ ਹੈ ਜੋ ਆਪਣੀ ਮਾਤ ਭੂਮੀ ਦੇ ਸਨਮਾਨ ਲਈ ਪੁਰਤਗਾਲੀਆਂ ਦੇ ਵਿਰੁੱਧ ਖੜ੍ਹਾ ਹੁੰਦਾ ਹੈ। ਇਹ ਫ਼ਿਲਮ 2017 ਵਿੱਚ 28 ਫਰਵਰੀ, ਬਲੋਚ ਸੱਭਿਆਚਾਰ ਦਿਵਸ 'ਤੇ ਪ੍ਰਦਰਸ਼ਿਤ ਕੀਤੀ ਗਈ ਸੀ।[4]

ਹੱਮਾਲ ਓ ਮਾਹਗੰਜ
ਬਲੋਚੀ همل ءُ مهگنج
ਰਿਲੀਜ਼ ਮਿਤੀ
1976
ਦੇਸ਼ਪਾਕਿਸਤਾਨ
ਭਾਸ਼ਾਬਲੋਚੀ

ਹਵਾਲੇ ਸੋਧੋ

  1. Zeeshan Nasir (1 March 2019). "Remembering the tragedy and legend of Hammal-o-Mahganj". Daily Times (in ਅੰਗਰੇਜ਼ੀ). Retrieved 8 December 2021.
  2. "Baloch film industry". nation com.pk (in ਅੰਗਰੇਜ਼ੀ). 2 November 2018. Retrieved 16 December 2021.
  3. ਖ਼ਾਨ, ਵੁਸਤੁੱਲਾਹ (22 ਨਵੰਬਰ 2017). "ਬਲਾਗ: ਜੇ ਅਕਬਰ ਦੇ ਜ਼ਮਾਨੇ ਵਿੱਚ ਕਰਣੀ ਸੈਨਾ ਹੁੰਦੀ..." ਬੀਬੀਸੀ ਪੰਜਾਬੀ. ਪਾਕਿਸਤਾਨ. Retrieved 26 September 2023.
  4. "Pakistan's first Balochi film will be screened on Baloch Culture Day". Dawn Images (in ਅੰਗਰੇਜ਼ੀ). 2017-02-07.