ਉਦਾ ਦੇਵੀ (ਹਿੰਦੀ: ऊदा देवी) 1857 ਦੇ ਭਾਰਤੀ ਵਿਧਰੋਹ ਦੀ ਇਕ ਯੋਧਾ ਸੀ, ਜਿਸ ਨੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਵਿਰੁੱਧ ਲੜਾਈ ਲੜੀ ਸੀ।

ਉਦਾ ਦੇਵੀ
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜੇ ਪੀ ਨੱਡਾ 19 ਅਗਸਤ, 2016 ਨੂੰ ਸਿਕੰਦਰ ਬਾਗ, ਲਖਨਾਊ ਵਿਖੇ ਆਜ਼ਾਦੀ ਘੁਲਾਟੀਏ ਉਦਾ ਦੇਵੀ ਨੂੰ ਮੱਥਾ ਟੇਕਦੇ ਹੋਏ
ਮੌਤਨਵੰਬਰ 1857
ਸਿਕੰਦਰ ਬਾਗ, ਲਖਨਾਊ, ਭਾਰਤ
ਲਈ ਪ੍ਰਸਿੱਧ1857 ਦੇ ਭਾਰਤੀ ਬਾਗੀ

ਆਮ ਤੌਰ 'ਤੇ ਉੱਚ ਜਾਤੀ ਦੇ ਇਤਿਹਾਸ ਵਿਚ ਝਾਂਸੀ ਦੀ ਰਾਣੀ ਵਰਗੀਆਂ ਉੱਚ ਜਾਤੀ ਦੀਆਂ ਨਾਇਕਾਵਾਂ ਦੇ ਪ੍ਰਤੀਰੋਧ ਯੋਗਦਾਨ ਨੂੰ ਉਜਾਗਰ ਕੀਤਾ ਗਿਆ ਹੈ, ਅਸਲ 'ਚ ਬ੍ਰਿਟਿਸ਼ ਬਸਤੀਵਾਦੀ ਰਾਜ ਤੋਂ ਆਜ਼ਾਦੀ ਦੀਆਂ ਲੜਾਈਆਂ ਵਿਚ ਉਦਾ ਦੇਵੀ ਵਰਗੇ ਦਲਿਤ ਪ੍ਰਤੀਰੋਧੀ ਲੜਾਕੂ ਵੀ ਸ਼ਾਮਿਲ ਸਨ।[1] ਦੇਵੀ ਅਤੇ ਹੋਰ ਦਲਿਤ ਔਰਤ ਭਾਗੀਦਾਰਾਂ ਨੂੰ ਅੱਜ 1857 ਦੇ ਭਾਰਤੀ ਬਗਾਵਤ ਦੇ ਯੋਧਾ ਜਾਂ “ਦਲਿਤ ਵੀਰੰਗਨਾਸ” ਵਜੋਂ ਯਾਦ ਕੀਤਾ ਜਾਂਦਾ ਹੈ।[2] ਉਸਦਾ ਵਿਆਹ ਮੱਕਾ ਪਾਸੀ ਨਾਲ ਹੋਇਆ ਸੀ ਜੋ ਹਜ਼ਰਤ ਮਹਿਲ ਦੀ ਸੈਨਾ ਵਿੱਚ ਇੱਕ ਸਿਪਾਹੀ ਸੀ। [3]

ਬ੍ਰਿਟਿਸ਼ ਪ੍ਰਸ਼ਾਸਨ ਨਾਲ ਭਾਰਤੀ ਲੋਕਾਂ ਦੇ ਵੱਧ ਰਹੇ ਕ੍ਰੋਧ ਨੂੰ ਵੇਖਦਿਆਂ, ਉਦਾ ਦੇਵੀ ਉਸ ਜ਼ਿਲੇ ਦੀ ਰਾਣੀ, ਬੇਗਮ ਹਜ਼ਰਤ ਮਹਿਲ ਕੋਲ ਲੜਨ ਲਈ ਦਾਖਲ ਹੋਣ ਲਈ ਪਹੁੰਚ ਗਈ। ਚੱਲਦੀ ਲੜਾਈ ਦੀ ਹੋਰ ਤਿਆਰੀ ਲਈ ਬੇਗਮ ਨੇ ਉਸਦੀ ਅਗਵਾਈ ਹੇਠ ਔਰਤ ਬਟਾਲੀਅਨ ਬਣਾਉਣ ਵਿਚ ਸਹਾਇਤਾ ਕੀਤੀ।[4] ਜਦੋਂ ਅੰਗਰੇਜ਼ਾਂ ਨੇ ਅਵਧ ਉੱਤੇ ਹਮਲਾ ਕੀਤਾ ਤਾਂ ਉਦਾ ਦੇਵੀ ਅਤੇ ਉਸਦੇ ਪਤੀ ਦੋਵੇਂ ਹਥਿਆਰਬੰਦ ਵਿਰੋਧ ਦਾ ਹਿੱਸਾ ਸਨ। ਜਦੋਂ ਉਸਨੇ ਸੁਣਿਆ ਕਿ ਇਸ ਲੜਾਈ ਵਿੱਚ ਉਸਦੇ ਪਤੀ ਦੀ ਮੌਤ ਹੋ ਗਈ ਹੈ, ਤਾਂ ਉਸਨੇ ਆਪਣੀ ਅੰਤਮ ਮੁਹਿੰਮ ਨੂੰ ਪੂਰੀ ਤਾਕਤ ਨਾਲ ਜਾਰੀ ਰੱਖਿਆ।[5]

ਸਿਕੰਦਰ ਬਾਗ ਦੀ ਲੜਾਈ

ਸੋਧੋ

ਉਦਾ ਦੇਵੀ ਨੇ ਨਵੰਬਰ 1857 ਵਿਚ ਸਿਕੰਦਰ ਬਾਗ ਦੀ ਲੜਾਈ ਵਿਚ ਹਿੱਸਾ ਲਿਆ ਸੀ। ਆਪਣੀ ਬਟਾਲੀਅਨ ਨੂੰ ਨਿਰਦੇਸ਼ ਜਾਰੀ ਕਰਨ ਤੋਂ ਬਾਅਦ ਉਹ ਪਿੱਪਲ ਦੇ ਦਰੱਖਤ 'ਤੇ ਚੜ੍ਹ ਗਈ ਅਤੇ ਬ੍ਰਿਟਿਸ਼ ਫੌਜੀਆਂ ਦੇ ਅੱਗੇ ਵੱਧਣ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਕ ਬ੍ਰਿਟਿਸ਼ ਅਧਿਕਾਰੀ ਨੇ ਨੋਟ ਕੀਤਾ ਕਿ ਬਹੁਤ ਸਾਰੀਆਂ ਮੌਤਾਂ ਵਿਚ ਬੁਲੇਟ ਦੇ ਜ਼ਖ਼ਮ ਉੱਪਰ ਤੋਂ ਹੇਠਾਂ ਵੱਲ ਸਨ।[6] ਉਸਨੇ ਕਿਸੇ ਲੁਕਵੇਂ ਵਿਰੋਧੀ 'ਤੇ ਸ਼ੱਕ ਜਤਾਉਂਦਿਆਂ, ਆਪਣੇ ਅਧਿਕਾਰੀਆਂ ਨੂੰ ਦਰੱਖਤਾਂ ਤੇ ਗੋਲੀ ਚਲਾਉਣ ਦੇ ਹੁਕਮ ਦਿੱਤੇ ਅਤੇ ਇੱਕ ਬਾਗ਼ੀ ਨੂੰ ਨਕਾਮ ਕਰ ਦਿੱਤਾ ਜੋ ਮਰ ਕੇ ਜ਼ਮੀਨ 'ਤੇ ਡਿੱਗਿਆ। ਜਾਂਚ ਕਰਨ 'ਤੇ, ਉਸ ਬਾਗੀ ਦਾ ਉਦਾ ਦੇਵੀ ਦੇ ਤੌਰ 'ਤੇ ਖੁਲਾਸਾ ਕੀਤਾ ਗਿਆ। ਵਿਲੀਅਮ ਫੋਰਬਸ-ਮਿਸ਼ੇਲ, ਮਹਾਨ ਵਿਦਰੋਹ ਦੀ ਯਾਦ ਵਿਚ, ਉਦਾ ਦੇਵੀ ਬਾਰੇ ਲਿਖਦੀ ਹੈ: “ਉਹ ਭਾਰੀ ਜੋੜੀ ਵਾਲੀ ਕੈਵੈਲਰੀ ਪਿਸਤੌਲ ਦੀ ਇਕ ਜੋੜੀ ਨਾਲ ਲੈਸ ਸੀ, ਜਿਸ ਵਿਚੋਂ ਇਕ ਅਜੇ ਵੀ ਉਸ ਦੀ ਪੇਟੀ ਵਿਚ ਲੱਗੀ ਹੋਈ ਸੀ ਅਤੇ ਉਸ ਦਾ ਥੈਲਾ ਅਜੇ ਵੀ ਗੋਲਾ-ਬਾਰੂਦ ਦਾ ਤਕਰੀਬਨ ਅੱਧਾ ਭਰਿਆ ਹੋਇਆ ਸੀ, ਜਦੋਂ ਕਿ ਉਸ ਦੇ ਦਰੱਖਤ ਦੇ ਬਸੇਰੇ ਤੋਂ, ਜੋ ਕਿ ਹਮਲੇ ਤੋਂ ਪਹਿਲਾਂ ਸਾਵਧਾਨੀ ਨਾਲ ਤਿਆਰ ਕੀਤਾ ਗਿਆ ਸੀ, ਉਸਨੇ ਅੱਧੀ ਦਰਜਨ ਤੋਂ ਵੱਧ ਬੰਦਿਆਂ ਨੂੰ ਮਾਰ ਦਿੱਤਾ ਸੀ।"[7]

ਪੀਲੀਭੀਤ ਦੇ ਪਾਸੀ, ਵਿਸ਼ੇਸ਼ ਤੌਰ 'ਤੇ, ਹਰ ਸਾਲ 16 ਨਵੰਬਰ ਨੂੰ ਉਦਾ ਦੇਵੀ ਦੀ ਸ਼ਹਾਦਤ ਦੀ ਯਾਦ ਦਿਵਾਉਣ ਲਈ ਇਕੱਠੇ ਹੁੰਦੇ ਹਨ।[8]


ਹਵਾਲੇ

ਸੋਧੋ
  1. Bates, Crispin; Carter, Marina (2 ਜਨਵਰੀ 2017). Mutiny at the Margins: New Perspectives on the Indian Uprising of 1857: Documents of the Indian Uprising. SAGE Publications India. ISBN 9789385985751. Archived from the original on 9 ਅਕਤੂਬਰ 2017.
  2. Gupta, Charu (18 ਅਪਰੈਲ 2016). The Gender of Caste: Representing Dalits in Print. University of Washington Press. ISBN 9780295806563. Archived from the original on 9 ਅਕਤੂਬਰ 2017.
  3. Narayan, Badri (2006). Women Heroes and Dalit Assertion in North India: Culture, Identity and Politics (in ਅੰਗਰੇਜ਼ੀ). SAGE Publications. ISBN 978-0-7619-3537-7.
  4. Gupta, Charu (2007). "Dalit 'Viranganas' and Reinvention of 1857". Economic and Political Weekly. 42 (19): 1739–1745. JSTOR 4419579.
  5. Narayan, Badri (7 ਨਵੰਬਰ 2006). Women Heroes and Dalit Assertion in North India: Culture, Identity and Politics. SAGE Publications India. ISBN 9788132102809. Archived from the original on 9 ਅਕਤੂਬਰ 2017.
  6. Verma, R.D (1996). Virangana Uda Devi. Mahindra Printing Press.
  7. Safvi, Rana (7 ਅਪਰੈਲ 2016). "The Forgotten Women of 1857". The Wire-GB. Archived from the original on 11 ਅਗਸਤ 2016. Retrieved 19 ਜੂਨ 2016.
  8. "Dalit group recalls its 1857 martyr Uda Devi". The Times of India-GB. 16 ਨਵੰਬਰ 2015. Archived from the original on 24 ਮਈ 2017. Retrieved 15 ਅਪਰੈਲ 2017.