"ਛੱਬੀ ਆਦਮੀ ਅਤੇ ਇੱਕ ਕੁੜੀ" (ਰੂਸੀ: Двадцать шесть и одна) ਰੂਸੀ ਲੇਖਕ ਮੈਕਸਿਮ ਗੋਰਕੀ ਦੀ 1899 ਵਿੱਚ ਲਿਖੀ ਉਸਦੀਆਂ ਸਭ ਤੋਂ ਮਸ਼ਹੂਰ ਕਹਾਣੀਆਂ ਵਿੱਚੋਂ ਇੱਕ ਹੈ।
ਇਹ ਸਮਾਜਕ ਯਥਾਰਥਵਾਦ ਦੀ ਮੁਢਲੀ ਰਚਨਾ ਸਮਝੀ ਜਾਂਦੀ ਹੈ (ਸੋਵੀਅਤ ਸਮਾਜਵਾਦੀ ਯਥਾਰਥਵਾਦ ਬਾਅਦ ਦੀ ਗੱਲ ਹੈ) ਅਤੇ ਗੁਆਚੇ ਆਦਰਸਾਂ ਦੀ ਕਹਾਣੀ।
ਛੱਬੀ ਮਜ਼ਦੂਰ, ਜਿਉਂਦੀਆਂ ਮਸ਼ੀਨਾਂ ਇੱਕ ਮਕਾਨ ਵਿੱਚ ਕੈਦ. . .ਸੁਬ੍ਹਾ ਤੋਂ ਲੈ ਕੇ ਸ਼ਾਮ ਤੱਕ ਕਿੰਗਲ ਬਣਾਉਂਦੇ ਹਨ। ਆਲੇ ਦੁਆਲੇ ਦੇ ਸਭ ਲੋਕ, ਦੂਸਰੇ ਮਜ਼ਦੂਰ ਉਨ੍ਹਾਂ ਨੂੰ ਨਫਰਤ ਕਰਦੇ ਹਨ। ਉਨ੍ਹਾਂ ਲਈ ਬਸ ਇੱਕੋ ਢਾਰਸ ਜਾਪਦੀ ਹੈ 16 ਸਾਲਾਂ ਦੀ ਕੁੜੀ ਤਾਨੀਆ, ਜੋ ਹਰ ਰੋਜ਼ ਉਨ੍ਹਾਂ ਦੇ ਸਾਹਮਣੇ ਵਾਲੀ ਦੀਵਾਰ ਦੀ ਛੋਟੀ ਖਿੜਕੀ ਦੇ ਪਾਸ ਆਉਂਦੀ ਅਤੇ ਸਲਾਖਾਂ ਦੇ ਨਾਲ ਆਪਣਾ ਚਿਹਰਾ ਲੱਗਾ ਕੇ ਸੁਰੀਲੀ ਆਵਾਜ਼ ਵਿੱਚ ਕਿੰਗਲ ਮੰਗਦੀ।
"ਛੱਬੀ ਆਦਮੀ ਅਤੇ ਇੱਕ ਕੁੜੀ" |
---|
|
ਦੇਸ਼ | ਰੂਸ |
---|
ਭਾਸ਼ਾ | ਰੂਸੀ |
---|
ਵੰਨਗੀ | ਨਿੱਕੀ ਕਹਾਣੀ |
---|
ਪ੍ਰਕਾਸ਼ਨ | 1899 |
---|
ਪ੍ਰਕਾਸ਼ਨ ਕਿਸਮ | ਪ੍ਰਿੰਟ |
---|