ਤਰੀਕਤ (Arabic: طريقة ṭarīqah, ਬਹੁਵਚਨ طرق ṭuruq, طريق “ਤਰੀਕਾ” ਤੋਂ; Persian: طريقت tariqat, ਤੁਰਕੀ: [tarikat] Error: {{Lang}}: text has italic markup (help)) ਸੂਫ਼ੀਆਂ ਲਈ ਸ਼ਰੀਅਤ ਤੋਂ ਅਗਲਾ ਦਰਜਾ ਹੈ ਜਿਸ ਵਿੱਚ ਸਾਲਿਕ ਆਪਣੇ ਜ਼ਾਹਰ ਦੇ ਨਾਲ ਨਾਲ ਆਪਣੇ ਬਾਤਨ ਤੇ ਖ਼ਾਸ ਧਿਆਨ ਦਿੰਦਾ ਹੈ। ਹਕੀਕਤ ਦੀ ਤਲਾਸ਼ ਲਈ ਉਸਨੂੰ ਕਿਸੇ ਉਸਤਾਦ ਦੀ ਜ਼ਰੂਰਤ ਹੁੰਦੀ ਹੈ ਜਿਸ ਨੂੰ ਸ਼ੇਖ਼, ਮੁਰਸ਼ਦ ਜਾਂ ਪੀਰ ਕਿਹਾ ਜਾਂਦਾ ਹੈ। ਇਸ ਸ਼ੇਖ਼ ਦੀ ਤਲਾਸ਼ ਇਸ ਕਰਕੇ ਵੀ ਜ਼ਰੂਰੀ ਹੈ ਕਿ ਜਦ ਤੱਕ ਇਨਸਾਨ ਇਕੱਲਾ ਹੁੰਦਾ ਹੈ ਉਹ ਸ਼ੈਤਾਨ ਲਈ ਇੱਕ ਆਸਾਨ ਸ਼ਿਕਾਰ ਹੁੰਦਾ ਹੈ ਮਗਰ ਜਦ ਉਹ ਕਿਸੇ ਸ਼ੇਖ਼ ਕੀ ਬੈਤ ਇਖ਼ਤਿਆਰ ਕਰਕੇ ਉਸਦੇ ਮੁਰੀਦਾਂ ਵਿੱਚ ਸ਼ਾਮਿਲ ਹੋ ਜਾਂਦਾ ਹੈ ਤਾਂ ਉਹ ਸ਼ੈਤਾਨ ਦੇ ਕਾਫ਼ੀ ਹੱਦ ਤੱਕ ਬਚ ਜਾਂਦਾ ਹੈ। ਫਿਰ ਸ਼ੇਖ਼ ਦੀ ਤਾਲੀਮ ਦੇ ਮੁਤਾਬਿਕ ਉਹ ਆਪਣੇ ਨਫ਼ਸ ਨੂੰ ਅਯੂਬ ਤੋਂ ਪਾਕ ਕਰਦਾ ਜਾਂਦਾ ਹੈ, ਉਸ ਹੱਦ ਤੱਕ ਕਿ ਉਸਨੂੰ ਅੱਲ੍ਹਾ ਦਾ ਫ਼ਰਬ ਹਾਸਲ ਹੋ ਜਾਂਦਾ ਹੈ। ਇਸ ਸਭ ਅਮਲ ਨੂੰ ਜਾਂ ਇਸ ਰਸਤੇ ਤੇ ਚੱਲਣ ਨੂੰ ਤਰੀਕਤ ਕਹਿੰਦੇ ਹਨ।