ਫ਼ਿਤਨਾ (ਅਰਬੀ ਸ਼ਬਦ, ਬਹੁਵਚਨ ਫ਼ਿਤਨ; Arabic: فتنة, فتن: "ਦੰਗਾ ਫ਼ਸਾਦ, ਆਜ਼ਮਾਇਸ਼; ਵਿਦਰੋਹ, ਘਰੇਲੂ ਪੰਗਾ ਖੜਾ ਕਰਨਾ"[1]) ਦਾ ਮੂਲ ਫ਼ਤਨ ਹੈ ਅਤੇ ਇਸ ਦਾ ਮੂਲ ਮਤਲਬ ਹੈ ਸੋਨੇ ਨੂੰ ਅੱਗ ਵਿੱਚ ਤਪਾ ਕੇ ਖਰਾ ਖੋਟਾ ਪਤਾ ਕਰਨਾ (ਰਾਗ਼ਬ ਅਸਫ਼ਹਾਨੀ)। ਫਿਰ ਫ਼ਿਤਨਾ ਦਾ ਅਰਥ ਆਜ਼ਮਾਇਸ਼ ਹੋ ਗਿਆ ਯਾਨੀ ਆਜ਼ਮਾਇਸ਼ ਰਾਹੀਂ ਖਰੇ ਖੋਟੇ ਦੀ ਪਰਖ ਕਰਨਾ। ਇਨ੍ਹਾਂ ਸਭਨਾਂ ਲਈ ਕੁਰਆਨ ਹਦੀਸ ਵਿੱਚ ਫ਼ਿਤਨਾ ਅਤੇ ਇਸ ਤੋਂ ਬਣੇ ਸ਼ਬਦ ਇਸਤੇਮਾਲ ਕੀਤੇ ਗਏ ਹਨ। ਇਸ ਲਈ ਫ਼ਿਤਨਾ ਮਤਲਬ ਹੈ ਆਜ਼ਮਾਇਸ਼, ਆਫ਼ਤ, ਦੰਗਾ ਫ਼ਸਾਦ, ਹੰਗਾਮਾ, ਦੁੱਖ ਦੇਣਾ ਔਰ ਤਖ਼ਤਾ-ਓ-ਮਸ਼ਕ ਬਨਾਣਾ ਵਗ਼ੈਰਾ।

ਹਵਾਲੇ

ਸੋਧੋ
  1. Wehr (1976), p. 696.