1844 ਦੇ ਆਰਥਿਕ ਅਤੇ ਦਾਰਸ਼ਨਿਕ ਖਰੜੇ

1844 ਦੇ ਆਰਥਿਕ ਅਤੇ ਦਾਰਸ਼ਨਿਕ ਖਰੜੇ (ਪੈਰਿਸ ਵਾਲੇ ਖਰੜੇ ਵੀ ਕਹਿ ਲਿਆ ਜਾਂਦਾ ਹੈ) ਅਪਰੈਲ ਅਤੇ ਅਗਸਤ 1844 ਦੇ ਦਰਮਿਆਨ ਕਾਰਲ ਮਾਰਕਸ ਦੀਆਂ ਲਿਖੀਆਂ ਟਿੱਪਣੀਆਂ ਦੀ ਲੜੀ ਹੈ। ਮਾਰਕਸ ਦੇ ਜੀਵਨਕਾਲ ਦੌਰਾਨ ਉਹ ਇਹ ਛਪਵਾ ਨਹੀਂ ਸਨ ਸਕੇ। ਇਹ ਖਰੜੇ 1927 ਵਿੱਚ ਸੋਵੀਅਤ ਯੂਨੀਅਨ ਦੇ ਇੱਕ ਦਾਰਸ਼ਨਿਕ ਅਦਾਰੇ ਨੇ ਪਹਿਲੀ ਵਾਰ ਪ੍ਰਕਾਸ਼ਿਤ ਕੀਤੇ।

ਪਰਸੰਗ ਸੋਧੋ

ਨੋਟਬੁੱਕਸ, ਅਰਥਸ਼ਾਸਤਰ ਦੇ ਮਾਰਕਸ ਦੇ ਵਿਸ਼ਲੇਸ਼ਣ ਦਾ ਮੁੱਖ ਤੌਰ 'ਤੇ ਐਡਮ ਸਮਿਥ ਦਾ ਇੱਕ ਸ਼ੁਰੂਆਤੀ ਪ੍ਰਗਟਾਵਾ ਅਤੇ ਹੀਗਲ ਦੇ ਫ਼ਲਸਫ਼ੇ ਦੀ ਆਲੋਚਨਾ ਹਨ। ਇਹ ਨਿੱਜੀ ਜਾਇਦਾਦ, ਕਮਿਊਨਿਜ਼ਮ, ਅਤੇ ਮੁਦਰਾ ਸਮੇਤ ਵਿਸ਼ਿਆਂ ਦੀ ਵਿਆਪਕ ਰੇਂਜ ਨੂੰ ਮੁਖਾਤਿਬ ਹੁੰਦੀਆਂ ਹਨ। ਇਹ ਮਾਰਕਸ ਦੀ ਇਸ ਦਲੀਲ ਦੇ ਸ਼ੁਰੂਆਤੀ ਪ੍ਰਗਟਾਵੇ ਲਈ ਮਸ਼ਹੂਰ ਹਨ ਕਿ ਆਧੁਨਿਕ ਉਦਯੋਗਿਕ ਸਮਾਜਾਂ ਦੀਆਂ ਹਾਲਤਾਂ ਦਾ ਨਤੀਜਾ ਉਜਰਤੀ-ਕਾਮਿਆਂ ਦੀ ਉਹਨਾਂ ਦੀ ਜੀਵਨ ਸਰਗਰਮੀ/ਕੰਮ ਨਾਲੋਂ ਅਲਹਿਦਗੀ (ਜਾਂ ਬੇਗਾਨਗੀ) ਵਿੱਚ ਨਿਕਲਦਾ ਹੈ।

ਕਿਉਂਜੋ 1844 ਦੇ ਖਰੜੇ ਮਾਰਕਸ ਦੇ ਵਿੱਚਾਰ ਇਨ੍ਹਾਂ ਦੀ ਉਤਪਤੀ ਦੀ ਸ਼ੁਰੂਆਤ ਸਮੇਂ ਦਿਖਾਉਂਦੇ ਹਨ, ਅੰਗਰੇਜ਼ੀ ਵਿੱਚ 1959 ਤੱਕ ਦੇਰੀ ਨਾਲ ਇਨ੍ਹਾਂ ਦੇ ਪ੍ਰਕਾਸ਼ਨ ਨੇ[1] ਮਾਰਕਸ ਅਤੇ ਮਾਰਕਸਵਾਦ ਬਾਰੇ, ਖਾਸ ਤੌਰ 'ਤੇ ਜਰਮਨ ਵਿੱਚਾਰਵਾਦ ਵਿੱਚ ਅਗੇਤਰੇ ਕੰਮ ਨਾਲ ਮਾਰਕਸਵਾਦ ਦੇ ਸੰਬੰਧ ਦੇ ਬਾਰੇ ਹਾਲੀਆ ਸਕਾਲਰਸ਼ਿਪ ਨੂੰ ਗਹਿਰਾਈ ਤੱਕ ਪ੍ਰਭਾਵਿਤ ਕੀਤਾ ਹੈ।

ਹਵਾਲੇ ਸੋਧੋ

  1. Tedman, Gary. (2004) "Marx's 1844 manuscripts as a work of art: A hypertextual reinterpretation." Rethinking Marxism 16.4: 427-441.