1989 ਦੇ ਭਾਗਲਪੁਰ ਦੰਗੇ ਭਾਰਤ ਵਿੱਚ ਬਿਹਾਰ ਰਾਜ ਦੇ ਭਾਗਲਪੁਰ ਜ਼ਿਲ੍ਹੇ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਵਿੱਚਕਾਰ ਹਿੰਸਾ ਦਾ ਹਵਾਲਾ ਹੈ। ਇਹ ਦੰਗੇ 24 ਅਕਤੂਬਰ 1989 ਨੂੰ ਸ਼ੁਰੂ ਹੋਏ, ਅਤੇ ਹਿੰਸਕ ਘਟਨਾਵਾਂ ਕਰੀਬ 2 ਮਹੀਨੇ ਚਲਦੀਆਂ ਰਹੀਆਂ। ਹਿੰਸਾ ਤੋਂ ਭਾਗਲਪੁਰ ਸ਼ਹਿਰ ਅਤੇ ਇਸ ਦੇ ਆਲੇ-ਦੁਆਲੇ 250 ਪਿੰਡ ਪ੍ਰਭਾਵਿਤ ਹੋਏ। 1000 ਤੋਂ ਵੱਧ ਲੋਕ ਮਾਰੇ ਗਏ (ਜਿਸ ਵਿੱਚੋਂ ਲਗਪਗ 900 ਮੁਸਲਮਾਨ ਸਨ)[1]) ਅਤੇ ਹੋਰ 50,000 ਲੋਕ ਹਿੰਸਾ ਦੇ ਨਤੀਜੇ ਦੇ ਤੌਰ 'ਤੇ ਉੱਜੜ ਗਏ ਸਨ।[2] ਇਹ ਆਜ਼ਾਦ ਭਾਰਤ ਵਿੱਚ ਸਭ ਤੋਂ ਭਿਅੰਕਰ ਹਿੰਦੂ-ਮੁਸਲਿਮ ਹਿੰਸਾ ਸੀ, ਜਿਸ ਨੇ 1969 ਦੇ ਗੁਜਰਾਤ ਦੰਗਿਆਂ ਨੂੰ ਵੀ ਮਾਤ ਪਾ ਦਿੱਤਾ ਸੀ।
1989 ਦੇ ਭਾਗਲਪੁਰ ਦੰਗੇ |
---|
|
ਭਾਰਤ ਵਿੱਚ ਬਿਹਾਰ ਰਾਜ ਦੇ ਭਾਗਲਪੁਰ ਜ਼ਿਲ੍ਹੇ ਦੀ ਸਥਿਤੀ |
ਤਾਰੀਖ | ਅਕਤੂਬਰ–ਨਵੰਬਰ 1989 |
---|
ਸਥਾਨ | ਭਾਗਲਪੁਰ ਜ਼ਿਲ੍ਹਾ, ਬਿਹਾਰ, ਭਾਰਤ |
---|
ਢੰਗ | ਹੱਤਿਆਵਾਂ ਅਤੇ ਲੁੱਟਮਾਰ |
---|
|
|
|
ਅਗਿਆਤ (1000 ਤੋਂ ਵੱਧ ਲੋਕ ਮਾਰੇ ਗਏ ਜਿਸ ਵਿੱਚ ਲਗਪਗ 900 ਮੁਸਲਮਾਨ ਸਨ; ਕੁਝ ਲੋਕਾਂ ਦੀ ਧਾਰਮਿਕ ਪਛਾਣ ਸੰਭਵ ਨਹੀਂ ਸੀ) |
|
|