ਗੁਰੂ ਨਾਨਕ ਨਿਸ਼ਕਾਮ ਸੇਵਕ ਜੱਥਾ
ਇੰਗਲੈਂਡ,ਬਰਮਿੰਘਮ ਵਿੱਚ ਗੁਰਦੁਆਰਾ
(Guru Nanak Nishkam Sevak Jatha ਤੋਂ ਮੋੜਿਆ ਗਿਆ)
ਗੁਰੂ ਨਾਨਕ ਨਿਸ਼ਕਾਮ ਸੇਵਕ ਜੱਥਾ, 1970 ਦੇ ਅਖੀਰ ਵਿੱਚ ਪੂਰਨ ਸਿੰਘ (ਮੌਤ 1983) ਦੀ ਰੂਹਾਨੀ ਸੇਧ ਦੇ ਨਾਲ ਅਤੇ ਨੋਰੰਗ ਸਿੰਘ (ਮੌਤ 1995) ਦੀ ਅਗਵਾਈ ਚ ਵਿੱਚ ਬਣਾਇਆ ਗਿਆ ਸੀ। ਅਜਕਲ ਮਹਿੰਦਰ ਸਿੰਘ ਦੀ ਰੂਹਾਨੀ ਅਗਵਾਈ ਦੇ ਨਾਲ ਇਸ ਜਥੇ ਦਾ ਸਫਰ ਜਾਰੀ ਹੈ ।
ਇਸ ਗੁਰਦਵਾਰੇ ਦੀਆਂ ਚਾਰ ਮੰਜ਼ਿਲਾਂ ਹਨ ਅਤੇ ਇਹ 25,000 ਵਰਗ ਮੀਟਰ ਚ ਸਮਾਇਆ ਹੈ। ਉਥੇ ਪੰਜ ਮੁੱਖ ਦਰਬਾਰ ਅਤੇ ਤਿੰਨ ਲੰਗਰ ਹਾਲ ਹਨ। ਸੰਗਤਾਂ ਦੇ ਰਹਿਣ ਲਈ ਲਗਭਗ 100 ਕਮਰੇ ਹਨ ਅਤੇ ਨਾਹਣ ਧੌਣ ਦੇ ਸਾਰੇ ਪ੍ਰਬੰਧ ਹਨ।
ਗੁਰੂਦਵਾਰੇ ਦਾ ਮੁੱਖ ਦਰਬਾਰ ਸ਼੍ਰੀ ਅਖੰਡ ਪਾਠ ਲਈ ਵਰਤਿਆ ਜਾਂਦਾ ਹੈ। ਜੇਕਰ ਕੋਈ ਭਾਈਚਾਰਕ ਇਕੱਠ ਨਾ ਹੋਵੇ ਤਾਂ ਹਰ ਸੋਮਵਾਰ, ਬੁਧਵਾਰ ਅਤੇ ਸ਼ੁਕਰਵਾਰ ਸਵੇਰੇ ਇੱਕ ਨਵਾਂ ਪਾਠ ਸ਼ੁਰੂ ਹੁੰਦਾ ਹੈ
ਸਮਾਗਮ ਦੇ ਪ੍ਰੋਗਰਾਮ ਚ ਇੱਕ ਸ਼ਬਦ ਦਾ ਸੰਪਟ ਪਾਠ ਕੀਤਾ ਜਾਂਦਾ ਹੈ।ਗੁਰਬਾਣੀ ਦੀ ਹਰੇਕ ਤੁਕ ਦੇ ਨਾਲ ਸੰਪਟ ਦਾ ਜਾਪ ਹੁੰਦਾ ਹੈ,ਏਹ ਪਾਠ ਆਮ ਤੌਰ 'ਤੇ ਗਿਆਰਾਂ ਦਿਨ ਲਗਾਤਾਰ ਚਲਦਾ ਹੈ ।