M-ਥਿਊਰੀ ਭੌਤਿਕ ਵਿਗਿਆਨ ਵਿੱਚ ਇੱਕ ਥਿਊਰੀ ਹੈ ਜੋ ਸੁੱਪਰਸਟਰਿੰਗ ਥਿਊਰੀ ਦੇ ਸਾਰੇ ਸਥਿਰ ਰੂਪਾਂ ਨੂੰ ਇਕੱਠਾ ਕਰਦੀ ਹੈ। ਅਜਿਹੀ ਇੱਕ ਥਿਊਰੀ ਦੀ ਹੋਂਦ ਦਾ ਅਨੁਮਾਨ ਸਭ ਤੋਂ ਪਹਿਲਾਂ 1995 ਦੇ ਬਸੰਤ ਮੌਸਮ ਵਿੱਚ ਦੱਖਣੀ ਕੈਲੀਫੋਰਨੀਆ ਦੀ ਯੂਨੀਵਰਸਟੀ ਵਿਖੇ ਇੱਕ ਸਟਰਿੰਗ ਥਿਊਰੀ ਕਾਨਫਰੰਸ ਵਿੱਚ ਐਡਵਰਡ ਵਿੱਟਨ ਦੁਆਰਾ ਲਗਾਇਆ ਗਿਆ। ਵਿੱਟਨ ਨੇ ਐਲਾਨ ਨੇ ਦੂਜੀ ਸੁੱਪਰਸਟਰਿੰਗ ਕ੍ਰਾਂਤੀ ਦੇ ਨਾਮ ਨਾਲ ਜਾਣੇ ਜਾਂਦੇ ਖੋਜ ਕਾਰਜ ਵਿੱਚ ਉਤੇਜਨਾ ਦੀ ਸ਼ੁਰੂਆਤ ਕਰ ਦਿੱਤੀ।

ਕਿਸਮਾਂ ਸੋਧੋ

1990 ਤੋਂ ਪਹਿਲਾਂ, ਸਟਰਿੰਗ ਵਿਗਿਆਨੀਆਂ ਨੇ ਮੰਨਿਆ ਕਿ 5 ਵੱਖਰੀਆਂ ਸੁਪਰਸਟਰਿੰਗ ਥਿਊਰੀਆਂ ਹਨ: type I, type IIA, type IIB, ਅਤੇ ਹੀਟਰੋਟਿਕ ਸਟਰਿੰਗ ਥਿਊਰੀ ਦੇ ਦੋ ਰੂਪ (SO(32) ਅਤੇ E8×E8) ਹਨ| ਸੋਚ ਇਹ ਸੀ ਕਿ ਇਹਨਾਂ 5 ਉਮੀਦਵਾਰ ਥਿਊਰੀਆਂ ਵਿੱਚੋਂ ਸਿਰਫ ਇੱਕ ਸ਼ੁੱਧ ਥਿਊਰੀਔਫਐਵਰਿਥਿੰਗ ਹੈ, ਅਤੇ ਉਹ ਥਿਊਰੀ ਇੱਕ ਉਹ ਸੀ ਜਿਸਦੀ ਨਿਮਰ-ਊਰਜਾ-ਹੱਦ, 10 ਸਪੇਸ ਸਮੇਂ ਦੇ ਅਯਾਮਾਂ ਜੋ 4 ਤੱਕ ਸੁੰਗੇੜੇ ਗਏ ਹਨ, ਸਾਡੇ ਦੇਖੇ ਗਏ ਅੱਜ ਦੇ ਸੰਸਾਰ ਦੀ ਭੌਤਿਕ ਵਿਗਿਆਨ ਨਾਲ ਮੇਲ ਖਾਂਦੇ ਸਨ| ਹੁਣ ਇਹ ਮੰਨਿਆ ਜਾਂਦਾ ਹੈ ਕਿ ਇਹ ਤਸਵੀਰ ਗਲਤ ਸੀ ਤੇ 5- ਸੁਪਰਸਟਰਿੰਗ ਥਿਊਰੀਆਂ ਆਪਸ ਵਿੱਚ ਉੱਪਰ ਦੱਸੇ ਦੋਹਰੇ ਗੁਣਾਂ ਕਾਰਨ ਮੇਲ ਖਾਂਦੀਆਂ ਸਨ| ਇਹਨਾਂ ਦੋਹੇ ਗੁਣਾਂ ਦੀ ਹੋਂਦ ਸੁਝਾਉਂਦੀ ਹੈ ਕਿ 5 ਸਟਰਿੰਗ ਥਿਊਰੀਆਂ ਅਸਲ ਵਿੱਚ ਇੱਕ ਹੋਰ ਮੂਲ M-theory ਦੀਆਂ ਸਪੈਸ਼ਲ ਸ਼੍ਰੇਣੀਆਂ ਹਨ|

ਸਪੇਸ ਸਮਾਂ ਅਯਾਮਾਂ ਦੇ ਮੁਤਾਬਕ ਸਟਰਿੰਗ ਥਿਊਰੀ ਦੀਆਂ ਕਿਸਮਾਂ ਸੋਧੋ

ਕਿਸਮ – Bosonic ਸੋਧੋ

  • ਅਯਾਮ- 26
  • ਵਿਵਰਣ -ਸਿਰਫ bosons, ਕੋਈ fermions ਨਹੀਂ, ਸਿਰਫ ਬਲਾਂ ਤੱਕ ਮਤਲਬ ਹੈ, ਪਦਾਰਥ ਨਾਲ ਨਹੀਂ, ਖੁੱਲੇ ਤੇ ਬੰਦ ਸਟਰਿੰਗ ;
  • ਮੁੱਖ ਦੋਸ਼ : ਇੱਕ ਕਾਲਪਨਿਕ ਕਣ ਜਿਸਨੂੰ, tachyon, ਕਹਿੰਦੇ ਹਨ ਜੋ ਥਿਊਰੀ ਵਿੱਚ ਅਸਥਿਰਤਾ ਪੈਦਾ ਕਰਦਾ ਹੈ|

ਕਿਸਮ-I ਸੋਧੋ

  • ਅਯਾਮ- 10
  • ਵਿਵਰਣ- ਬਲਾਂ ਤੇ ਪਦਾਰਥ ਵਿੱਚ ਸੁਪਰਸਮਰੂਪਤਾ Supersymmetry, ਖੁੱਲੇ ਤੇ ਬੰਦ ਸਟਰਿੰਗ;
  • ਕੋਈ ਟੈੱਕਨ ਨਹੀਂ ;
  • ਸਮੂਹ ਸਮਰੂਪਤਾ SO(32) ਹੈ|

ਕਿਸਮ-IIA ਸੋਧੋ

  • ਅਯਾਮ- 10
  • ਵਿਵਰਣ- ਬਲਾਂ ਤੇ ਪਦਾਰਥ ਵਿੱਚ ਸੁਪਰ ਸਮਰੂਪਤਾ, ਸਿਰਫ ਬੰਦ ਸਟਰਿੰਗ ਹੀ D-branes ਨਾਲ ਬੰਨੇ ਹੁੰਦੇ ਹਨ ;
  • ਕੋਈ ਟੈੱਕਨ ਨਹੀਂ; ਪੁੰਜਹੀਣ fermions ਆਪਣੇ ਅਕਸ ਨਾਲ ਮਿਲਦੇ ਨਹੀਂ ਹੁੰਦੇ|

ਕਿਸਮ- IIB ਸੋਧੋ

  • ਅਯਾਮ- 10
  • ਵਿਵਰਣ- ਬਲਾਂ ਤੇ ਪਦਾਰਥ ਵਿੱਚ ਸੁਪਰਸਮਰੂਪਤਾ, ਸਿਰਫ ਬੰਦ ਸਟਰਿੰਗ ਹੀ D-branes ਨਾਲ ਬੰਨੇ ਹੁੰਦੇ ਹਨ;
  • ਕੋਈ ਟੈੱਕਨ ਨਹੀਂ;
  • ਪੁੰਜਹੀਣ fermions ਆਪਣੇ ਅਕਸ ਨਾਲ ਮਿਲਦੇ ਹਨ|

ਕਿਸਮ- HO ਸੋਧੋ

  • ਅਯਾਮ-10
  • ਵਿਵਰਣ- ਬਲਾਂ ਤੇ ਪਦਾਰਥ ਵਿੱਚ ਸੁਪਰਸਮਰੂਪਤਾ, ਸਿਰਫ ਬੰਦ ਸਟਰਿੰਗ ਹੀ D-branes ਨਾਲ ਬੰਨੇ ਹੁੰਦੇ ਹਨ;
  • ਕੋਈ ਟੈੱਕਨ ਨਹੀਂ;
  • heterotic, ਯਾਨਿ ਕਿ ਸੱਜੇ ਤੇ ਖੱਬੇ ਗਤੀਸ਼ੀਲ ਸਟਰਿੰਗ ਵੱਖਰੇ ਹੁੰਦੇ ਹਨ;
  • ਸਮੂਹ ਸਮਰੂਪਤਾ SO(32) ਹੈ|

ਨੋਟਸ ਸੋਧੋ

ਹਵਾਲੇ ਸੋਧੋ

ਕਿਸਮ- HE ਸੋਧੋ

  • ਅਯਾਮ- 10
  • ਵਿਵਰਣ- ਬਲਾਂ ਤੇ ਪਦਾਰਥ ਵਿੱਚ ਸੁਪਰਸਮਰੂਪਤਾ, ਸਿਰਫ ਬੰਦ ਸਟਰਿੰਗ ਹੀ ਹੁੰਦੇ ਹਨ;
  • ਕੋਈ ਟੈੱਕਨ ਨਹੀਂ; heterotic,
  • ਯਾਨਿ ਕਿ ਸੱਜੇ ਤੇ ਖੱਬੇ ਗਤੀਸ਼ੀਲ ਸਟਰਿੰਗ ਵੱਖਰੇ ਹੁੰਦੇ ਹਨ;
  • ਸਮੂਹ ਸਮਰੂਪਤਾ E8×E8 ਹੁੰਦੀ ਹੈ|

ਗ੍ਰੰਥ-ਸੂਚੀ ਸੋਧੋ

ਲੋਕ-ਪ੍ਰਿਯਤਾ ਸੋਧੋ

ਬਾਹਰੀ ਲਿੰਕ ਸੋਧੋ

  • Superstringtheory.com—The "Official String Theory Web Site", created by Patricia Schwarz. References on string theory and M-theory for the layperson and expert.
  • Not Even WrongPeter Woit's blog on physics in general, and string theory in particular.