ਫਾਟਕ:ਭੌਤਿਕ ਵਿਗਿਆਨ

(Portal:ਭੌਤਿਕ ਵਿਗਿਆਨ ਤੋਂ ਮੋੜਿਆ ਗਿਆ)
ਕੁਆਂਟਮ ਭੌਤਿਕ ਵਿਗਿਆਨ ਕਲਾਸੀਕਲ ਭੌਤਿਕ ਵਿਗਿਆਨ ਬ੍ਰਹਿਮੰਡ ਵਿਗਿਆਨ ਤਾਰਾ ਵਿਗਿਆਨ ਸੂਰਜ ਮੰਡਲ ਗਣਿਤ ਗਰੈਵੀਟੇਸ਼ਨ ਇਲੈਕਟ੍ਰੋਮੈਗਨੇਟਿਜ਼ਮ


ਭੌਤਿਕ ਵਿਗਿਆਨ ਫਾਟਕ

ਭੌਤਿਕ ਵਿਗਿਆਨ ਜਾਂ ਭੌਤਿਕੀ, ਕੁਦਰਤ ਵਿਗਿਆਨ ਦੀ ਇੱਕ ਵਿਸ਼ਾਲ ਸ਼ਾਖਾ ਹੈ। ਭੌਤਿਕੀ ਨੂੰ ਪਰਿਭਾਸ਼ਾ ਕਰਨਾ ਔਖਾ ਹੈ। ਕੁੱਝ ਵਿਦਵਾਨਾਂ ਦੇ ਮਤ ਅਨੁਸਾਰ ਇਹ ਊਰਜਾ ਵਿਸ਼ੇ ਸੰਬੰਧੀ ਵਿਗਿਆਨ ਹੈ ਅਤੇ ਇਸ ਵਿੱਚ ਊਰਜਾ ਦੇ ਰੂਪਾਂਤਰਣ ਅਤੇ ਉਸ ਦੇ ਪਦਾਰਥ ਸਬੰਧਾਂ ਦੀ ਵਿਵੇਚਨਾ ਕੀਤੀ ਜਾਂਦੀ ਹੈ। ਇਸ ਦੇ ਦੁਆਰਾ ਪ੍ਰਾਕ੍ਰਿਤ ਜਗਤ ਅਤੇ ਉਸ ਦੀ ਅੰਦਰਲੀਆਂ ਪਰਕਰਿਆਵਾਂ ਦਾ ਅਧਿਅਨ ਕੀਤਾ ਜਾਂਦਾ ਹੈ। ਸਥਾਨ, ਕਾਲ, ਰਫ਼ਤਾਰ, ਪਦਾਰਥ, ਬਿਜਲਈ, ਪ੍ਰਕਾਸ਼, ਵੱਟ ਅਤੇ ਆਵਾਜ ਇਤਆਦਿ ਅਨੇਕ ਵਿਸ਼ੇ ਇਸ ਦੇ ਘੇਰੇ ਵਿੱਚ ਆਉਂਦੇ ਹਨ। ਇਹ ਵਿਗਿਆਨ ਦਾ ਇੱਕ ਪ੍ਰਮੁੱਖ ਵਿਭਾਗ ਹੈ। ਇਸ ਦੇ ਸਿੱਧਾਂਤ ਸਮੁੱਚੇ ਵਿਗਿਆਨ ਵਿੱਚ ਆਦਰ ਯੋਗ ਹਨ ਅਤੇ ਵਿਗਿਆਨ ਦੇ ਹਰ ਇੱਕ ਅੰਗ ਵਿੱਚ ਲਾਗੂ ਹੁੰਦੇ ਹਨ। ਇਸ ਦਾ ਖੇਤਰ ਵਿਸ਼ਾਲ ਹੈ ਅਤੇ ਇਸ ਦੀ ਸੀਮਾ ਨਿਰਧਾਰਤ ਕਰਨਾ ਅਤਿ ਦੁਸ਼ਕਰ ਹੈ। ਸਾਰੇ ਵਿਗਿਆਨਕ ਵਿਸ਼ੇ ਘੱਟ ਵਧ ਮਾਤਰਾ ਵਿੱਚ ਇਸ ਦੇ ਅੰਤਰਗਤ ਆ ਜਾਂਦੇ ਹਨ। ਵਿਗਿਆਨ ਦੀਆਂ ਹੋਰ ਸ਼ਾਖਾਵਾਂ ਜਾਂ ਤਾਂ ਸਿੱਧੇ ਹੀ ਭੌਤਿਕੀ ਉੱਤੇ ਆਧਾਰਿਤ ਹਨ, ਅਤੇ ਉਨ੍ਹਾਂ ਦੇ ਤਥਾਂ ਨੂੰ ਇਸ ਦੇ ਮੂਲ ਸਿੱਧਾਂਤਾਂ ਨਾਲ ਜੋੜਨ ਦਾ ਜਤਨ ਕੀਤਾ ਜਾਂਦਾ ਹੈ।

ਭੌਤਿਕੀ ਦਾ ਮਹੱਤਵ ਇਸ ਲਈ ਵੀ ਜਿਆਦਾ ਹੈ ਕਿ ਇੰਜਨੀਅਰਿੰਗ ਅਤੇ ਸ਼ਿਲਪਵਿਗਿਆਨ ਦੀ ਜਨਮਦਾਤੀ ਹੋਣ ਦੇ ਨਾਤੇ ਇਹ ਇਸ ਯੁੱਗ ਦੇ ਸੰਪੂਰਣ ਸਾਮਾਜਕ ਅਤੇ ਆਰਥਕ ਵਿਕਾਸ ਦੀ ਮੂਲ ਪ੍ਰੇਰਕ ਹੈ। ਬਹੁਤ ਪਹਿਲਾਂ ਇਸਨ੍ਹੂੰ ਦਰਸ਼ਨ ਸ਼ਾਸਤਰ ਦਾ ਅੰਗ ਮੰਨ ਕੇ ਨੈਚੁਰਲ ਫਿਲਾਸੋਫੀ ਜਾਂ ਕੁਦਰਤੀ ਦਰਸ਼ਨ ਸ਼ਾਸਤਰ ਕਹਿੰਦੇ ਸਨ, ਪਰ 1870 ਈਸਵੀ ਦੇ ਲੱਗਭੱਗ ਇਸਨ੍ਹੂੰ ਵਰਤਮਾਨ ਨਾਮ ਭੌਤਿਕੀ ਜਾਂ ਫਿਜਿਕਸ ਦੁਆਰਾ ਸੰਬੋਧਿਤ ਕਰਨ ਲੱਗੇ। ਹੌਲੀ - ਹੌਲੀ ਇਹ ਵਿਗਿਆਨ ਉੱਨਤੀ ਕਰਦਾ ਗਿਆ ਅਤੇ ਇਸ ਸਮੇਂ ਤਾਂ ਇਸ ਦੇ ਵਿਕਾਸ ਦੀ ਤੇਜ ਰਫ਼ਤਾਰ ਵੇਖ ਕੇ, ਅਗਰਗਣਨੀ ਭੌਤਿਕ ਵਿਗਿਆਨੀਆਂ ਨੂੰ ਵੀ ਹੈਰਾਨੀ ਹੋ ਰਹੀ ਹੈ। ਹੌਲੀ - ਹੌਲੀ ਇਸਤੋਂ ਅਨੇਕ ਮਹੱਤਵਪੂਰਣ ਸ਼ਾਖਾਵਾਂ ਦੀ ਉਤਪੱਤੀ ਹੋਈ, ਜਿਵੇਂ ਰਾਸਾਇਣਕ ਭੌਤਿਕੀ, ਤਾਰਾ ਭੌਤਿਕੀ, ਜੀਵ ਭੌਤਿਕੀ, ਭੂਭੌਤਿਕੀ, ਨਾਭਿਕੀ ਭੌਤਿਕੀ, ਆਕਾਸ਼ੀ ਭੌਤਿਕੀ ਆਦਿ।

ਭੌਤਿਕੀ ਦਾ ਮੁੱਖ ਸਿੱਧਾਂਤ ਉਰਜਾ ਸੰਭਾਲ ਦਾ ਨਿਯਮ ਹੈ। ਇਸ ਦੇ ਅਨੁਸਾਰ ਕਿਸੇ ਵੀ ਪ੍ਤਾਰਥ ਦੀ ਊਰਜਾ ਦੀ ਮਾਤਰਾ ਸਥਿਰ ਹੁੰਦੀ ਹੈ। ਸਮੁਦਾਏ ਦੀਆਂ ਆਂਤਰਿਕ ਪਰਕਰਿਆਵਾਂ ਦੁਆਰਾ ਇਸ ਮਾਤਰਾ ਨੂੰ ਘਟਾਣਾ ਜਾਂ ਵਧਾਣਾ ਸੰਭਵ ਨਹੀਂ। ਊਰਜਾ ਦੇ ਅਨੇਕ ਰੂਪ ਹੁੰਦੇ ਹਨ ਅਤੇ ਉਸ ਦਾ ਰੂਪਾਂਤਰਣ ਹੋ ਸਕਦਾ ਹੈ, ਪਰ ਉਸ ਦੀ ਮਾਤਰਾ ਵਿੱਚ ਕਿਸੇ ਪ੍ਰਕਾਰ ਤਬਦੀਲੀ ਕਰਨਾ ਸੰਭਵ ਨਹੀਂ ਹੋ ਸਕਦਾ। ਆਈਨਸਟਾਈਨ ਦੇ ਸਾਪੇਖਤਾ ਸਿੱਧਾਂਤ ਦੇ ਅਨੁਸਾਰ ਪਦਾਰਥ ਨੂੰ ਵੀ ਉਰਜਾ ਵਿੱਚ ਬਦਲਿਆ ਜਾ ਸਕਦਾ ਹੈ। ਇਸ ਪ੍ਰਕਾਰ ਊਰਜਾ ਸੰਭਾਲ ਅਤੇ ਪਦਾਰਥ ਸੰਭਾਲ ਦੋਨਾਂ ਸਿੱਧਾਂਤਾਂ ਦਾ ਸੰਜੋਗ ਹੋ ਜਾਂਦਾ ਹੈ ਅਤੇ ਇਸ ਸਿੱਧਾਂਤ ਦੇ ਦੁਆਰਾ ਭੌਤਿਕੀ ਅਤੇ ਰਸਾਇਣ ਇੱਕ ਦੂਜੇ ਨਾਲ ਜੁੜ ਜਾਂਦੇ ਹਨ।

ਚੋਣਵਾਂ ਲੇਖ

ਪ੍ਰਕਾਸ਼ ਦੀ ਬਦਲਣਯੋਗ ਸਪੀਡ ਇੱਕ ਪਰਿਕਲਪਨਾ ਹੈ ਜੋ ਇਹ ਬਿਆਨ ਕਰਦੀ ਹੈ ਕਿ ਪ੍ਰਕਾਸ਼ ਦੀ ਸਪੀਡ, ਜਿਸਨੂੰ ਆਮਤੌਰ ਤੇ c ਰਾਹੀਂ ਲਿਖਿਆ ਜਾਂਦਾ ਹੈ, ਸਪੇਸ ਅਤੇ ਵਕਤ ਦਾ ਇੱਕ ਫੰਕਸ਼ਨ ਹੋ ਸਕਦੀ ਹੈ। ਪ੍ਰਕਾਸ਼ ਦੀ ਬਦਲਣਯੋਗ ਸਪੀਡ ਕਲਾਸੀਕਲ ਭੌਤਿਕ ਵਿਗਿਆਨ ਵਿੱਚ ਸਵੀਕ੍ਰਿਤ ਥਿਊਰੀਆਂ ਦੀ ਫਾਰਮੂਲਾ ਵਿਓਂਤਬੰਦੀ ਸਮਾਨ ਕੁੱਝ ਪ੍ਰਸਥਿਤੀਆਂ ਵਿੱਚ ਪਾਈ ਜਾਂਦੀ ਹੈ, ਪਰ ਇਹ ਗਰੈਵੀਟੇਸ਼ਨ ਅਯੇ ਬ੍ਰਹਿਮੰਡ ਵਿਗਿਆਨ ਦੀਆਂ ਬਹੁਤ ਸਾਰੀਆਂ ਬਦਲਵੀਆਂ ਥਿਊਰੀਆਂ ਵਿੱਚ ਵੀ ਪਾਈ ਜਾਂਦੀ ਹੈ, ਜਿਹਨਾਂ ਵਿੱਚੋਂ ਜਿਆਦਾਤਰ ਮੁੱਖ ਧਾਰਾ ਦੀਆਂ ਨਹੀਂ ਹਨ। ਕਲਾਸੀਕਲ ਭੌਤਿਕ ਵਿਗਿਆਨ ਵਿੱਚ, ਰਿੱਫਰੈਕਟਿਵ ਇੰਡੈਕਸ (ਪਰਿਵਰਤਿਕ ਸੂਚਕਾਂਕ) ਦਰਸਾਉਂਦਾ ਹੈ ਕਿ ਕਿਵੇਂ ਪ੍ਰਕਾਸ਼ ਕਿਸੇ ਮਾਧਿਅਮ ਰਾਹੀਂ ਗੁਜ਼ਰਨ ਤੇ ਧੀਮਾ ਹੋ ਜਾਂਦਾ ਹੈ। ਇਸਦੀ ਬਜਾਏ ਪੁਲਾੜ ਵਿੱਚ ਪ੍ਰਕਾਸ਼ ਦੀ ਸਪੀਡ ਨੂੰ ਇੱਕ ਸਥਿਰਾਂਕ ਮੰਨਿਆ ਜਾਂਦਾ ਹੈ, ਅਤੇ ਇਸਨੂੰ ਮਿਆਰੀ ਇਕਾਈ (SI) ਵਿੱਚ 299792458 ਮੀਟਰ/ਸਕਿੰਟ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਜਾਂਦਾ ਹੈ।

ਇਸ ਲਈ ਆਮ ਤੌਰ ਤੇ ਬਦਲਵੀਆਂ ਥਿਊਰੀਆਂ ਮੀਟਰ ਅਤੇ ਸਕਿੰਟਾਂ ਦੀਆਂ ਪਰਿਭਾਸ਼ਾਵਾਂ ਨੂੰ ਸੋਧਦੀਆਂ ਹਨ। ਪ੍ਰਕਾਸ਼ ਦੀ ਬਦਲਣਯੋਗ ਸਪੀਡ ਨੂੰ ਪ੍ਰਕਾਸ਼ ਤੋਂ ਤੇਜ਼ ਥਿਊਰੀਆਂ ਨਹੀਂ ਸਮਝਣਾ ਚਾਹੀਦਾ। 1911[1] ਵਿੱਚ ਆਈਨਸਟਾਈਨ ਦੁਆਰਾ, 1957 ਵਿੱਚ ਰੌਬਰਟ ਡਿਕੀ ਦੁਆਰਾ, ਅਤੇ 1980ਵੇਂ ਦਹਾਕੇ ਦੇ ਅੰਤ ਤੋਂ ਸ਼ੁਰੂ ਹੋਣ ਸਮੇਂ ਤੋਂ ਕਈ ਖੋਜੀਆਂ ਦੁਆਰਾ, ਮਹੱਤਵਪੂਰਨ ਪ੍ਰਕਾਸ਼ ਦੀ ਬਦਲਣਯੋਗ ਸਪੀਡ ਬਾਰੇ ਯਤਨ ਕੀਤੇ ਗਏ ਸਨ। ਕਿਉਂਕਿ ਉਹਨਾਂ ਵਿੱਚੋਂ ਕੁੱਝ ਸਥਾਪਿਤ ਸੰਕਲਪਾਂ ਦੇ ਵਿਰੁੱਧ ਸਨ, ਇਸਲਈ ਪ੍ਰਕਾਸ਼ ਦੀਆਂ ਬਦਲਣਯੋਗ ਸਪੀਡ ਥਿਊਰੀਆਂ ਬਹਿਸ ਦਾ ਵਿਸ਼ਾ ਰਹੀਆਂ ਹਨ।

ਚੋਣਵੀਂ_ਤਸਵੀਰ

An arc lamp or arc light is a lamp that produces light by an electric arc (also called a voltaic arc). The carbon arc light, which consists of an arc between carbon electrodes in air, invented by Humphry Davy in the early 1800s, was the first practical electric light. It was widely used starting in the 1870s for street and large building lighting until it was superseded by the incandescent light in the early 20th century. It continued in use in more specialized applications where a high intensity point light source was needed, such as searchlights and movie projectors until after World War II.

The 15 kW xenon short-arc lamp used in the IMAX projection system.
A mercury arc lamp from a fluorescence microscope.
A krypton arc lamp during operation.
An electric arc, demonstrating the “arch” effect.

ਕੀ ਤੁਸੀਂ ਜਾਣਦੇ ਹੋ...

  • ...ਕੀ ਗਲੈਕਸੀ ਐਂਡ੍ਰੋਮੀਡਾ ਇੰਨੀ ਚਮਕੀਲੀ ਹੈ ਕਿ ਨੰਗੀ ਅੱਖ ਨਾਲ ਸਾਡੇ ਚੰਦਰਮੇ ਤੋਂ ਵੀ ਛੇ ਗੁਣਾ ਜਿਆਦਾ ਵੱਡੀ ਦਿਸਦੀ ਹੈ।
ਛਿਪ ਰਹੇ ਸੂਰਜ ਦਾ ਭੁਲੇਖਾ


ਕੋਈ ਤੱਥ ਸੁਝਾਓ

ਦਸੰਬਰ ਐਨੀਵਰਸਟੀਆਂ

ਕੰਮ ਜੋ ਤੁਸੀਂ ਕਰ ਸਕਦੇ ਹੋ

ਸੰਖੇਪ ਸਾਰਾਂਸ਼

Whether you are an expert or a novice, be bold, improve an article by editing it. Practice in the sandbox if you must. But hurry back to fix that glaring error that has been bothering you.

ਵਿਕੀਪੀਡੀਆ ਦੇ ਨਵੇਂ ਮਾਹਿਰਾਂ ਅਤੇ ਨੌਸਿਖਿਆਂ ਨੂੰ ਚੈੱਕ ਕਰੋ

Whether you are an expert or a novice, be bold, improve an article by editing it. Practice in the sandbox if you must. But hurry back to fix that glaring error that has been bothering you.

ਵਿਕੀਪੀਡੀਆ ਪ੍ਰਤਿ ਮਾਹਿਰਾਂ ਅਤੇ ਨੌਸਿਖਿਆਂ ਲਈ ਗਤੀਵਿਧੀਆਂ

ਸਬੰਧਤ ਫਾਟਕ

ਫਾਟਕ:ਤਾਰਾ ਵਿਗਿਆਨ
ਫਾਟਕ:ਇਲੈਕਟ੍ਰੋਮੈਗਨੇਟਿਜ਼ਮ
ਫਾਟਕ:ਬ੍ਰਹਿਮੰਡ ਵਿਗਿਆਨ
ਫਾਟਕ:ਗਰੈਵੀਟੇਸ਼ਨ
ਤਾਰਾ ਵਿਗਿਆਨ ਇਲੈਕਟ੍ਰੋਮੈਗਨੇਟਿਜ਼ਮ ਬ੍ਰਹਿਮੰਡ ਵਿਗਿਆਨ ਗਰੈਵੀਟੇਸ਼ਨ

Science
History of science    Philosophy of science    Systems science    Mathematics   
Biology    Chemistry    Physics    Earth sciences    Technology   

Associated Wikimedia

ਇਹਨਾਂ ਵਿਕੀਮੀਡੀਆ ਪ੍ਰ੍ਜੈਕਟਾਂ ਵਿੱਚ ਇਸ ਸਬਜੈਕਟ ਬਾਰੇ ਹੋਰ ਜ਼ਿਕਰ ਹੈ।
ਵਿਕੀਬੁਕਸ  ਵਿਕੀਮੀਡੀਆ ਕੌਮਨਜ਼ ਵਿਕੀਨਿਊਜ਼  ਵਿਕੀਕੁਓਟ  ਵਿਕੀਸੋਰਸ  ਵਿਕੀਵਰ੍ਸਟੀ  ਵਿਕੀਵੋਇਜ  ਵਿਕਸ਼ਨੇਰੀ  ਵਿਕੀਡਾਟਾ 
ਕਿਤਾਬਾਂ ਮੀਡੀਆ ਖ਼ਬਰਾਂ ਕੁਓਟ ਟੈਕਸਟ ਸਬਕ ਵਸੀਲੇ ਸਫ਼ਰ ਰਹਿਨੁਮਾਈ ਡੈਫ਼ੀਨਿਸ਼ਨਾਂ ਡਾਟਾਬੇਸ

ਸਰਵਰ ਕੈਸ਼ ਛਾਂਟੋ

ਫਾਟਕ:ਤਾਰਾ ਵਿਗਿਆਨ
ਫਾਟਕ:ਇਲੈਕਟ੍ਰੋਮੈਗਨੇਟਿਜ਼ਮ
ਫਾਟਕ:ਬ੍ਰਹਿਮੰਡ ਵਿਗਿਆਨ
ਫਾਟਕ:ਗਰੈਵੀਟੇਸ਼ਨ
ਤਾਰਾ ਵਿਗਿਆਨ ਇਲੈਕਟ੍ਰੋਮੈਗਨੇਟਿਜ਼ਮ ਬ੍ਰਹਿਮੰਡ ਵਿਗਿਆਨ ਗਰੈਵੀਟੇਸ਼ਨ