'ਅਕ਼ਲ ( Arabic: عقل , ਜਿਸਦਾ ਅਰਥ ਹੈ "ਬੁੱਧੀ") ਇੱਕ ਅਰਬੀ ਭਾਸ਼ਾ ਦਾ ਸ਼ਬਦ ਹੈ ਜੋ ਇਸਲਾਮੀ ਦਰਸ਼ਨ ਅਤੇ ਧਰਮ ਸ਼ਾਸਤਰ ਵਿੱਚ ਬੁੱਧੀ ਜਾਂ ਆਤਮਾ ਦੀ ਤਰਕਸ਼ੀਲ ਖ਼ੂਬੀ ਲਈ ਵਰਤਿਆ ਜਾਂਦਾ ਹੈ ਜੋ ਮਨੁੱਖਾਂ ਨੂੰ ਰੱਬ ਨਾਲ ਜੋੜਦੀ ਹੈ। ਇਸਲਾਮੀ ਮਾਨਤਾਵਾਂ ਦੇ ਅਨੁਸਾਰ, 'ਅਕ਼ਲ ਉਹ ਹੈ ਜੋ ਮਨੁੱਖਾਂ ਨੂੰ ਸਹੀ ਮਾਰਗ (ਸੀਰਤ ਅਲ-ਮੁਸਤਕੀਮ ) ਵੱਲ ਸੇਧਿਤ ਕਰਦੀ ਹੈ ਅਤੇ ਉਨ੍ਹਾਂ ਨੂੰ ਭਟਕਣ ਤੋਂ ਰੋਕਦੀ ਹੈ। ਨਿਆਂ ਸ਼ਾਸਤਰ ਵਿੱਚ, ਇਹ ਸ਼ਰੀਆ ਲਈ ਇੱਕ ਸਰੋਤ ਵਜੋਂ ਤਰਕ ਦੀ ਵਰਤੋਂ ਨਾਲ ਜੁੜਿਆ ਹੋਇਆ ਹੈ ਅਤੇ ਇਸਦਾ ਅਨੁਵਾਦ "ਦਵੰਦਵਾਦੀ ਤਰਕ" ਵਜੋਂ ਕੀਤਾ ਜਾਂਦਾ ਹੈ। [1] [2] [3] [4]

ਨਿਰੁਕਤੀ ਸੋਧੋ

ਅਰਬੀ ਵਿੱਚ "ਅਲ-ਅਕ਼ਲ" ਸ਼ਬਦ ਮੂਲ ਸ਼ਬਦ "ਕ਼ਲ" ਤੋਂ ਲਿਆ ਗਿਆ ਹੈ, ਜਿਸਦਾ ਅਰਥ ਹੈ ਬੰਨ੍ਹਣਾ। ਇਸਲਾਮੀ ਵਿਚਾਰ ਵਿੱਚ, ਇਸਦੀ ਵਰਤੋਂ ਉਸ ਖ਼ੂਬੀ ਦਾ ਵਰਣਨ ਕਰਨ ਲਈ ਕੀਤੀ ਜਾਂਦੀ ਹੈ ਜੋ ਵਿਅਕਤੀਆਂ ਨੂੰ ਰੱਬ ਨਾਲ ਜੋੜਦੀ ਹੈ। [5] ਇਸਦਾ ਆਮ ਤੌਰ 'ਤੇ ਅੰਗਰੇਜ਼ੀ ਵਿੱਚ ਅਨੁਵਾਦ intellect, intelligence, reason ਜਾਂ rational faculty ਕੀਤਾ ਜਾਂਦਾ ਹੈ। [6]

ਕੁਰਾਨ ਵਿੱਚ ਸੋਧੋ

ਕੁਰਾਨ ਵਿੱਚ "ਅਕਲ" ਸ਼ਬਦ ਦੀ ਵਰਤੋਂ ਸਿੱਧੇ ਤੌਰ `ਤੇ ਹੋਈ ਨਹੀਂ, ਪਰ ਇਸ ਕਿਰਿਆ ਰੂਪ ਜਿਵੇਂ ਕਿ ਯਕ਼ਲੂਨ 49 ਵਾਰ ਆਇਆ ਹੈ। 'ਅਕ਼ਲ ਮਹੱਤਵਪੂਰਨ ਹੈ ਕਿਉਂਕਿ ਇਹ ਮਨੁੱਖਾਂ ਨੂੰ ਕੁਦਰਤ (2:164, 13:4, 16:12, 23:80) ਅਤੇ ਕੁਰਾਨ ਜਾਂ ਹੋਰ ਧਰਮ ਗ੍ਰੰਥਾਂ (2:44, 3:65, 3:118) ਵਿੱਚ ਰੱਬ ਦੇ ਚਿੰਨ੍ਹਾਂ ਨੂੰ ਸਮਝਣ ਦੀ ਸੂਝ ਦਿੰਦੀ ਹੈ। 10:16, 11:51)। 'ਅਕ਼ਲ ਮਨੁੱਖਾਂ ਨੂੰ ਉਹ ਕੰਮ ਕਰਨ ਤੋਂ ਰੋਕਦੀ ਹੈ ਜੋ ਉਨ੍ਹਾਂ ਨੂੰ ਨਰਕ ਦੀ ਸਜ਼ਾ ਦੇ ਭਾਗੀ ਬਣਾਉਂਦੇ ਹਨ (67:10)। ਇਸ ਤੋਂ ਇਲਾਵਾ, ਇਹ ਵਿਅਕਤੀਆਂ ਨੂੰ ਇਹ ਸਮਝਣ ਦੀ ਇਜਾਜ਼ਤ ਦਿੰਦੀ ਹੈ ਕਿ ਪਰਲੋਕ ਇਸ ਸੰਸਾਰ ਨਾਲ਼ੋਂ ਬਿਹਤਰ ਹੈ (6:32, 7:161, 12:109, 28:60)। ਜਿਨ੍ਹਾਂ ਕੋਲ 'ਅਕ਼ਲ ਦੀ ਘਾਟ ਹੈ, ਉਹ ਰੱਬ ਦੀ ਨਜ਼ਰ ਵਿੱਚ ਸਭ ਤੋਂ ਭੈੜੇ ਪ੍ਰਾਣੀ ਹੁੰਦੇ ਹਨ ("ਯਕੀਨਨ ਹੀ ਰੱਬ ਦੀਆਂ ਨਜ਼ਰਾਂ ਵਿੱਚ ਸਭ ਤੋਂ ਭੈੜੇ ਜਾਨਵਰ ਉਹ ਹਨ ਜੋ ਬੋਲੇ ਅਤੇ ਗੂੰਗੇ ਹਨ ਅਤੇ 'ਅਕ਼ਲਮੰਦ ਨਹੀਂ ") (8:22)। [7] [6] ਹੋਰ ਥਾਂ, ਕੁਰਾਨ ਵਿੱਚ ਆਇਆ ਹੈ: "ਕੀ ਉਨ੍ਹਾਂ ਨੇ ਧਰਤੀ ਵਿੱਚ ਯਾਤਰਾ ਨਹੀਂ ਕੀਤੀ ਹੈ ਕਿ ਉਹਨਾਂ ਕੋਲ ਦਿਲ ਹੋਣ ਜਿਨ੍ਹਾਂ ਨਾਲ 'ਅਕ਼ਲ ਆਵੇ ਅਤੇ ਕੰਨ ਹੋਣ ਜਿਨ੍ਹਾਂ ਨਾਲ ਸੁਣਿਆ ਜਾ ਸਕੇ? ਯਕੀਨਨ ਅੱਖਾਂ ਅੰਨੀਆਂ ਨਹੀਂ ਹੁੰਦੀਆਂ, ਪਰ ਛਾਤੀਆਂ ਵਿੱਚ ਦਿਲ ਅੰਨ੍ਹੇ ਹੁੰਦੇ ਹਨ" (22:46) [6]

ਇਹ ਵੀ ਵੇਖੋ ਸੋਧੋ

  • ਫ਼ਿਤਰਾ
  • ਰੁਹ
  • ਕਲਬ
  • ਨਫ਼ਸ

ਨੋਟ ਸੋਧੋ

ਹਵਾਲੇ ਸੋਧੋ

ਸਰੋਤ ਸੋਧੋ

  1. Esposito, John (2004), The Oxford Dictionary of Islam, Oxford paperback reference, Oxford, UK: Oxford University Press, p. 22, ISBN 0-19-512559-2
  2. Moezzi, Mohammad Ali Amir (1994), The Divine Guide in Early Shiʻism: The Sources of Esotericism in Islam, Albany: State University of New York Press, p. 6, ISBN 0-7914-2121-X
  3. Kitab al-Kafi
  4. Campbell, Anthony (2004), The Assassins of Alamut, p. 84
  5. Hardaker & Sabki 2018.
  6. 6.0 6.1 6.2 Murata, Chittick & Weiming 2020.
  7. Chittick 1986.