ਅਕਾਬਾ ਦੀ ਖਾੜੀ
ਅਕਾਬਾ ਦੀ ਖਾੜੀ (Arabic: خليج العقبة; ਲਿਪਾਂਤਰਨ: ਖ਼ਲੀਜ ਅਲ-'ਅਕ਼ਾਬਾਹ) ਲਾਲ ਸਾਗਰ ਦੇ ਸਿਰੇ ਉੱਤੇ ਸਥਿਤ ਇੱਕ ਵਿਸ਼ਾਲ ਖਾੜੀ ਹੈ ਜੋ ਸਿਨਾਈ ਪਰਾਇਦੀਪ ਦੇ ਪੂਰਬ ਅਤੇ ਅਰਬ ਪਰਾਇਦੀਪ ਦੇ ਪੱਛਮ ਵੱਲ ਸਥਿਤ ਹੈ। ਇਸ ਦੀ ਤਟਰੇਖਾ ਚਾਰ ਦੇਸ਼ਾਂ - ਮਿਸਰ, ਇਜ਼ਰਾਇਲ, ਜਾਰਡਨ ਅਤੇ ਸਾਊਦੀ ਅਰਬ - ਵਿੱਚ ਵੰਡੀ ਹੋਈ ਹੈ। ਇਜ਼ਰਾਇਲ ਵਿੱਚ ਵਧੇਰੇ ਕਰ ਕੇ ਇਸਨੂੰ ਐਲਾਤ ਦੀ ਖਾੜੀ ਕਿਹਾ ਜਾਂਦਾ ਹੈ;[1] ਇਹ ਨਾਂ ਐਲਾਤ, ਇਸ ਖਾੜੀ ਦੇ ਉੱਤਰੀ ਸਿਰੇ ਉੱਤੇ ਸਥਿਤ ਇੱਕ ਪ੍ਰਮੁੱਖ ਇਜ਼ਰਾਇਲੀ ਸ਼ਹਿਰ, ਮਗਰੋਂ ਪਿਆ ਹੈ (ਹਿਬਰੂ: מפרץ אילת, ਲਿਪਾਂਤਰਤ: ਮਿਫ਼ਰਤਜ਼ ਐਲਾਤ)।
ਅਕਾਬਾ ਦੀ ਖਾੜੀ | |
---|---|
ਸਥਿਤੀ | ਦੱਖਣ-ਪੱਛਮੀ ਏਸ਼ੀਆ ਅਤੇ ਉੱਤਰ-ਪੂਰਬੀ ਅਫ਼ਰੀਕਾ |
Type | ਖਾੜੀ |
Primary inflows | ਲਾਲ ਸਾਗਰ |
Basin countries | ਮਿਸਰ, ਇਜ਼ਰਾਇਲ, ਜਾਰਡਨ ਅਤੇ ਸਾਊਦੀ ਅਰਬ |
ਵੱਧ ਤੋਂ ਵੱਧ ਚੌੜਾਈ | 24 |
ਹਵਾਲੇ
ਸੋਧੋ- ↑ "ਪੁਰਾਲੇਖ ਕੀਤੀ ਕਾਪੀ". Archived from the original on 2007-05-20. Retrieved 2007-05-20.
{{cite web}}
: Unknown parameter|dead-url=
ignored (|url-status=
suggested) (help)