ਅਕੋਲਾ
ਅਕੋਲਾ ਮਹਾਰਾਸ਼ਟਰ ਦਾ ਇੱਕ ਸ਼ਹਿਰ ਹੈ। ਇਹ, ਪੱਛਮੀ ਭਾਰਤ ਵਿੱਚ ਕੇਂਦਰੀ ਮਹਾਰਾਸ਼ਟਰ ਦੇ ਵਿਦਰਭ ਖੇਤਰ ਵਿੱਚ, ਮੁਰਨਾ ਨਦੀ ਦੇ ਕੰਢੇ ਸਥਿਤ ਹੈ।
ਉਦਯੋਗ ਅਤੇ ਵਪਾਰ
ਸੋਧੋਤਾਪਤੀ ਨਦੀ ਘਾਟੀ ਖੇਤਰ ਵਿੱਚ ਸਥਿਤ ਅਤੇ ਮਹੱਤਵਪੂਰਣ ਸੜਕ ਅਤੇ ਰੇਲ ਜੰਕਸ਼ਨ ਵਾਲਾ ਅਕੋਲਾ ਇੱਕ ਵਪਾਰਕ ਕੇਂਦਰ ਹੈ। ਜਿੱਥੇ ਮੁੱਖ ਤੌਰ ਤੇ ਕਪਾਹ ਦਾ ਵਪਾਰ ਹੁੰਦਾ ਹੈ। ਇੱਥੇ ਬਸਤਰ ਅਤੇ ਬਨਸਪਤੀ ਤੇਲ ਉਦਯੋਗ ਵੀ ਸਥਾਪਤ ਹਨ।
ਆਵਾਜਾਈ
ਸੋਧੋਰੇਲ ਮਾਰਗ
ਅਕੋਲਾ ਸ਼ਹਿਰ ਵਿਚ ਇੱਕ ਰੇਲਵੇ ਸਟੇਸ਼ਨ ਅਕੋਲਾ ਜੰਕਸ਼ਨ ਰੇਲਵੇ ਸਟੇਸ਼ਨ ਹੈ। ਜਿਹੜਾ ਅਕੋਲਾ ਅਤੇ ਇਲਾਕੇ ਦੀ ਸੇਵਾ ਕਰਦਾ ਹੈ।
ਖੇਤੀਬਾੜੀ ਅਤੇ ਖਣਿਜ
ਸੋਧੋਕਪਾਹ, ਜਵਾਰ ਅਤੇ ਮੂੰਗਫਲੀ ਆਸਪਾਸ ਦੇ ਖੇਤਰਾਂ ਵਿੱਚ ਉਗਾਈਆਂ ਜਾਣ ਵਾਲੀਆਂ ਪ੍ਰਮੁੱਖ ਫਸਲਾਂ ਹਨ। ਇਸ ਖੇਤਰ ਦੇ ਉਦਯੋਗ ਖੇਤੀਬਾੜੀ ਆਧਾਰਿਤ ਹਨ ਜਿਹਨਾਂ ਵਿੱਚ ਕਪਾਹ ਵੇਲਣਾਅਤੇ ਗੱਠਾਂ ਬਣਾਉਣਾ, ਤੇਲ ਕਢਣਾ ਅਤੇ ਬੀੜੀ ਨਿਰਮਾਣ ਉਦਯੋਗ ਮਹੱਤਵਪੂਰਣ ਹਨ। ਪਾਰਸ ਵਿੱਚ ਇੱਕ ਤਾਪਬਿਜਲਈ ਘਰ ਵੀ ਹੈ।
ਵਿਦਿਅਕ ਸੰਸਥਾਵਾਂ
ਸੋਧੋਅਕੋਲਾ ਇੱਕ ਮਹੱਤਵਪੂਰਣ ਵਿਦਿਅਕ ਕੇਂਦਰ ਹੈ ਅਤੇ ਇੱਥੇ ਅਮਰਾਵਤੀ ਯੂਨੀਵਰਸਿਟੀ ਨਾਲ ਜੁੜੇ ਕਈ ਕਾਲਜ ਹਨ, ਜਿਹਨਾਂ ਵਿੱਚ ਅਕੋਲਾ ਕਾਲਜ ਆਫ ਐਗਰੀਕਲਚਰ ਇੰਜੀਨਿਅਰਿੰਗ ਐਂਡ ਟੈਕਨੋਲਾਜੀ, ਅਕੋਲਾ ਇੰਜੀਨਿਅਰਿੰਗ ਕਾਲਜ ਅਤੇ ਰਾਧਾ ਦੇਵੀ ਗੋਇਨਕਾ ਕਾਲਜ ਸ਼ਾਮਿਲ ਹਨ। ਡਾਕਟਰ ਪੰਜਾਬ ਰਾਉ ਦੇਸ਼ਮੁਖ ਕ੍ਰਿਸ਼ੀ ਵਿਦਿਆਪੀਠ ਖੇਤੀਬਾੜੀ ਯੂਨੀਵਰਸਿਟੀ ਵੀ ਇੱਥੇ ਸਥਿਤ ਹੈ।
ਜਨਸੰਖਿਆ
ਸੋਧੋਅਕੋਲਾ ਜਿਲ੍ਹੇ ਦੀ ਕੁਲ ਜਨਸੰਖਿਆ 2011 ਦੀ ਜਨਗਣਨਾ ਦੇ ਅਨੁਸਾਰ 1,818,617 ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |