ਅਖਾਣਾਂ ਦੀ ਕਿਤਾਬ
ਅਖਾਣਾਂ ਦੀ ਕਿਤਾਬ (ਹਿਬਰੂ: מִשְלֵי,"ਸੁਲੇਮਾਨ ਦੇ ਅਖਾਣ)"), ਹਿਬਰੂ ਬਾਈਬਲ ਦੇ ਤੀਜੇ ਭਾਗ ਦੀ ਦੂਜੀ ਕਿਤਾਬ ਹੈ। ਇਸ ਕਿਤਾਬ ਵਿੱਚ ਸਿਆਣਪ ਅਤੇ ਸਿਆਣੀਆਂ ਅਖਾਣਾਂ ਸ਼ਾਮਿਲ ਹਨ। ਬਹੁਤੀਆਂ ਅਖਾਣਾਂ ਹਜਰਤ ਸੁਲੇਮਾਨ ਨਾਲ ਦੇ ਨਾਮ ਹਨ। ਉਹਨਾਂ ਨਾਲ ਜੁੜੀਆਂ ਅਖਾਣਾਂ ਦੀ ਗਿਣਤੀ 3000 ਅਤੇ ਨੀਤੀ ਬਚਨਾਂ ਦੀ ਗਿਣਤੀ 1005 ਹੈ। ਕਈ ਸਿੱਖਿਆਵਾਂ ਗੀਤਾਂ ਦੀ ਸ਼ਕਲ ਵਿੱਚ ਸੂਚੀਬੱਧ ਹਨ ਅਤੇ ਵਿਸ਼ੇਸ਼ ਮੌਕਿਆਂ ਤੇ ਗਾਈਆਂ ਜਾਂਦੀਆਂ ਹਨ। ਇਸ ਕਿਤਾਬ ਵਿੱਚ ਉਹ ਕਹਾਵਤਾਂ ਸ਼ਾਮਿਲ ਹਨ ਜੋ ਪ੍ਰਾਚੀਨ ਜਮਾਨੇ ਤੋਂ ਹੀ ਲੋਕਾਂ ਵਿੱਚ ਪ੍ਰਚੱਲਤ ਸਨ ਅਤੇ ਹਜਰਤ ਸੁਲੇਮਾਨ ਦੀ ਭਾਸ਼ਾ ਨਾਲ ਹੀ ਲੋਕਾਂ ਤੱਕ ਪਹੁੰਚੀਆਂ। ਇਸ ਕਿਤਾਬ ਵਿੱਚ ਨੀਤੀ ਬਚਨਾਂ ਦੇ ਅੰਤਮ ਦੋ ਅਧਿਆਏ ਆਜੂਰ ਅਤੇ ਲਿੰਮੋਐਲ ਨਾਲ ਸਬੰਧਤ ਹਨ ਜਿਹਨਾਂ ਦੇ ਬਾਰੇ ਕੁੱਝ ਜਿਆਦਾ ਜਾਣਕਾਰੀ ਨਹੀਂ ਹੈ। ਇਹ ਕਿਤਾਬ ਸਿਆਣਪ ਅਤੇ ਸਿਆਣਪ ਭਰੀ ਜਾਣਕਾਰੀ ਦਾ ਖਜਾਨਾ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |