ਅਗੁਆਡਾ ਕਿਲ੍ਹਾ
ਅਗੁਆਡਾ ਕਿਲਾ ਅਤੇ ਇਸਦਾ ਪ੍ਰਕਾਸ਼-ਚੁਬਾਰਾ ਭਾਰਤ ਦੇ ਗੋਆ ਰਾਜ ਵਿੱਚ ਪੂਰੀ ਸਲਾਮਤੀ ਨਾਲ ਸਾਂਭੀ ਹੋਈ ਪੁਰਤਗਾਲੀ ਰਾਜ ਸਮੇਂ ਦੀ ਇਤਿਹਾਸਕ ਇਮਾਰਤ ਹੈ। ਇਹ ਕਿਲ੍ਹਾ ਗੋਆ ਦੀ ਸਿੰਕੂਏਰਿਮ ਬੀਚ ਦੇ ਕਿਨਾਰੇ ਸਥਿਤ ਹੈ ਜਿਥੋਂ ਅਰਬ ਸਾਗਰ ਵਿਖਾਈ ਦਿੰਦਾ ਹੈ।
ਅਗੁਆਡਾ ਕਿਲਾ | |
---|---|
ਸਥਿਤੀ | ਗੋਆ , ਭਾਰਤ |
ਬਣਾਇਆ | 1612 |
ਇਤਿਹਾਸ
ਸੋਧੋਇਹ ਕਿਲ੍ਹਾ 1612 ਵਿੱਚ ਡੱਚਾਂ ਅਤੇ ਮਰਹੱਟਿਆਂ 'ਤੇ ਨਿਗਰਾਨੀ ਰੱਖਣ ਲਈ ਬਣਾਇਆ ਗਿਆ ਸੀ।[1] ਇਹ ਪੁਰਤਗਾਲੀ ਕਿਲ੍ਹਾ ਕੰਡੋਲਿਮ ਬੀਚ ਦੇ ਦੱਖਣ ਵਿੱਚ ਮੰਡੋਵੀਂ ਨਦੀ ਦੇ ਕਿਨਾਰੇ ਸਥਿਤ ਹੈ। ਇਹ ਕਿਲ੍ਹਾ ਸਮੁੰਦਰੀ ਜਹਾਜ਼ਾਂ ਨੂੰ ਪਾਣੀ ਭੇਜਣ (ਸਪਲਾਈ ਕਰਨ) ਦਾ ਮੰਤਵ ਵੀ ਪੂਰਾ ਕਰਦਾ ਸੀ ਅਤੇ ਇਥੋਂ ਗੁਜ਼ਰਨ ਵਾਲੇ ਜਹਾਜ਼ਾਂ ਇੱਥੇ ਰੁਕ ਕੇ ਪਾਣੀ ਭਰਦੇ ਸਨ। ਇਸ ਦੇ ਪਾਣੀ ਟੈਂਕਰ ਵਿੱਚ 2,376,000 ਗੈਲਣ ਪਾਣੀ ਜਮਾਂ ਕਰਨ ਦੀ ਸਮਰੱਥਾ ਸੀ ਜੋ ਉਸ ਸਮੇ ਪੂਰੇ ਏਸ਼ੀਆ ਵਿੱਚ ਸਭ ਤੋਂ ਵੱਧ ਸੀ। ਇਸ ਕਿਲ੍ਹੇ ਦਾ ਨਾਮ ਅਗੁਆਡਾ ਵੀ ਇਸੇ ਕਰਕੇ ਪਿਆ ਹੈ ਕਿਉਂਕਿ ਪੁਰਤਗਾਲੀ ਵਿੱਚ ਅਗੁਆਡਾ ਪਾਣੀ ਨੂੰ ਕਿਹਾ ਜਾਂਦਾ ਹੈ। ਇਸ ਕਿਲ੍ਹੇ ਵਿੱਚ ਇੱਕ ਚਾਰ-ਮੰਜ਼ਿਲਾ ਪ੍ਰਕਾਸ਼-ਚੁਬਾਰਾ ਵੀ ਹੈ ਜੋ 1864 ਵਿੱਚ ਬਣਾਇਆ ਗਿਆ ਸੀ ਅਤੇ ਰੌਸ਼ਨੀ ਕਰਨ ਲਈ ਵਰਤਿਆ Archived 2019-02-26 at the Wayback Machine. ਜਾਂਦਾ ਸੀ। ਕਿਸੇ ਵੇਲੇ ਇਸ ਕਿਲ੍ਹੇ ਵਿੱਚ 79 ਤੋਪਾਂ ਹੁੰਦੀਆਂ ਸਨ।
ਤਸਵੀਰਾਂ
ਸੋਧੋ-
Fort Aguada lighthouse
-
Information Plaque
-
Fortification wall of Auguda Fortress (Lower)
-
Fortification wall of Auguda Fortress (Lower)
-
Auguda Fortress (Upper)
-
Auguda Fortress (Upper)
-
Auguda Fortress (Upper)
-
Auguda Fortress (Upper)
-
Auguda Fortress (Upper)
ਬਾਹਰੀ ਕੜੀਆਂ
ਸੋਧੋ- Fort Aguada Archived 2020-10-24 at the Wayback Machine. - spherical panorama 360°.
- Fort Agauda & nearby attractions Archived 2014-03-30 at the Wayback Machine.
ਹਵਾਲੇ
ਸੋਧੋ2. Tour packages Archived 2019-02-26 at the Wayback Machine.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |