ਅਜਮੇਰ
ਅਜਮੇਰ ਜਿਸਨੂੰ ਇਹਤਰਾਮ ਨਾਲ ਅਜਮੇਰ ਸ਼ਰੀਫ਼ ਆਖਿਆ ਜਾਂਦਾ ਏ। ਭਾਰਤ ਦੀ ਰਿਆਸਤ ਰਾਜਸਥਾਨ ਦਾ ਸ਼ਹਿਰ ਤੇ ਜਿਲ੍ਹਾ ਅਜਮੇਰ ਦਾ ਸਦਰ ਮੁਕਾਮ ਹੈ । ਸੰਨ ੨੦੦੦ ਦੇ ਅੰਕੜਿਆਂ ਮੂਜਬ ਉਸਦੀ ਆਬਾਦੀ ੫ ਲੱਖ ਸੀ। ਭਾਰਤ ਦੀ ਆਜ਼ਾਦੀ ਤੋਂ ਪਹਿਲੀ ਨਵੰਬਰ ੧੯੫੬ ਤੱਕ ਇਹ ਰਿਆਸਤ ਅਜਮੇਰ ਦਾ ਹਿੱਸਾ ਸੀ ਪਰ ਬਾਦ ਵਿੱਚ ਸੂਬਾ ਰਾਜਸਥਾਨ ਚ ਸ਼ਾਮਿਲ ਕਰ ਦਿੱਤਾ ਗਿਆ। ਅਜਮੇਰ ਇੱਕ ਅਹਿਮ ਰੇਲਵੇ ਜੰਕਸ਼ਨ ਹੈ ਤੇ ਕੱਪੜੇ ਦੀ ਸਨਅਤ ਦਾ ਇੱਕ ਅਹਿਮ ਮਰਕਜ਼ ਹੈ ।
ਇਤਿਹਾਸ
ਸੋਧੋਅਜਮੇਰ ਦੀ ਨੀਂਹ ਦਸਵੀਂ ਸਦੀ ਈਸਵੀ ਚ ਰਾਜਾ ਅਜੈ ਪਾਲ ਚੌਹਾਨ ਨੇ ਰੱਖੀ। ੧੧੯੩ ਵਿੱਚ ਸ਼ਹਾਬ ਉੱਦ ਦੀਨ ਗੋਰੀ ਨੇ ਅਜਮੇਰ ਫ਼ਤਿਹ ਕੀਤਾ ਤੇ ਸਲਤਨਤ ਦਿੱਲੀ ਦੀ ਬੁਨਿਆਦ ਰੱਖੀ। ਮੁਹੰਮਦ ਗ਼ੋਰੀ ਨੇ ਤਾਵਾਨ ਦੀ ਅਦਾਇਗੀ ਤੇ ਅਜਮੇਰ ਦੇ ਅੰਦਰੂਨੀ ਮੁਆਮਲਾਤ ਮੁੜ ਚੌਹਾਨ ਹੁਕਮਰਾਨਾਂ ਦੇ ਸਪੁਰਦ ਕਰ ਦਿੱਤੇ। ੧੩੬੫ ਤੱਕ ਇਹ ਸਲਤਨਤ ਦਿੱਲੀ ਦਾ ਹਿੱਸਾ ਰਹੀ ਜਦੋਂ ਉਸਨੂੰ ਮੇਵਾੜ ਦੇ ਹੁਕਮਰਾਨਾਂ ਨੇ ਫਤਿਹ ਕਰ ਲਿਆ। ੧੫੦੯ ਚ ਇਹ ਇਲਾਕਾ ਮੇਵਾੜ ਦੇ ਮਰਹੱਟਿਆਂ ਤੇ ਮੇਵਾੜ ਦੇ ਹੁਕਮਰਾਨਾਂ ਵਿਚਕਾਰ ਕਸ਼ੀਦਗੀ ਦੀ ਵਜ੍ਹਾ ਰਿਹਾ ਤੇ ਆਖ਼ਰਕਾਰ ਮੇਵਾੜ ਦੇ ਹੁਕਮਰਾਨਾਂ ਨੇ ੧੫੩੨ ਚ ਉਸਦਾ ਮੁੜ ਮੁਕੰਮਲ ਕੰਟਰੋਲ ਲੈ ਲਿਆ। ੧੫੫੯ ਚ ਸ਼ਹਿਨਸ਼ਾਹ ਅਕਬਰ ਨੇ ਇਹ ਇਲਾਕਾ ਫ਼ਤਿਹ ਕਰ ਲਿਆ ਤੇ ੧੭੭੦ ਚ ਮਰਹੱਟਿਆਂ ਨੇ ਫਿਰ ਉਸਨੂੰ ਕਾਬੂ ਕਰ ਲਿਆ। ੧੮੧੮ ਚ ਮਰਹੱਟਿਆਂ ਨੇ ੫੦ ਹਜ਼ਾਰ ਰੁਪਏਆਂ ਚ ਅਜਮੇਰ ਨੂੰ ਬਰਤਾਨਵੀ ਹਕੂਮਤ ਨੂੰ ਵੇਚ ਦਿੱਤਾ ਤੇ ਇਹ ਬਰਤਾਨਵੀ ਹਿੰਦ ਦਾ ਹਿੱਸਾ ਬਣ ਗਿਆ।