ਦਿੱਲੀ
ਦਿੱਲੀ (ਹਿੰਦੀ: दिल्ली; ਉਰਦੂ: دیللی) ਭਾਰਤ ਦੀ ਰਾਜਧਾਨੀ ਹੈ। ਇੱਕ ਕਰੋੜ 73 ਲੱਖ ਦੀ ਆਬਾਦੀ ਨਾਲ ਇਹ ਭਾਰਤ ਦਾ ਦੂਜਾ ਤੇ ਸੰਸਾਰ ਦਾ 8ਵਾਂ ਸਭ ਤੋਂ ਵੱਡਾ ਸ਼ਹਿਰ ਹੈ। ਜਮਨਾ ਦਰਿਆ ਦੇ ਕਿਨਾਰੇ ਆਬਾਦ ਇਹ ਸ਼ਹਿਰ 6ਵੀਂ ਸਦੀ ਈਸਵੀ ਪੂਰਵ ਤੋਂ ਆਬਾਦ ਹੈ। ਦਿੱਲੀ ਸਲਤਨਤ ਦੇ ਉਰੂਜ ਦੇ ਦੌਰ ਵਿੱਚ ਇਹ ਸ਼ਹਿਰ ਇੱਕ ਸੱਭਿਆਚਾਰਕ ਤੇ ਵਪਾਰਕ ਕੇਂਦਰ ਦੇ ਤੌਰ 'ਤੇ ਉਭਰਿਆ।
National Capital Territory of Delhi राष्ट्रीय राजधानी क्षेत्र ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ दिल्ली | |
---|---|
Union territory | |
From top clockwise: Lotus temple, Humayun's Tomb, Connaught Place, Akshardham temple and India Gate. | |
Location of Delhi in India | |
ਦੇਸ਼ | ![]() |
Region | North india |
Settled | 6th century B.C., 3000 B.C. (from legend) |
Incorporated | 1857 |
Capital formation | 1911 |
Union territory | 1956 |
Established | 1 ਫਰਵਰੀ 1992 |
Capital | New Delhi |
Districts | 11 |
ਸਰਕਾਰ | |
• Lt. Governor | ਅਨਿਲ ਬੈਜਲ |
• Chief Minister | ਅਰਵਿੰਦ ਕੇਜਰੀਵਾਲ |
• High Court | ਦਿੱਲੀ ਹਾਈਕੋਰਟ |
• Police commissioner | ਆਵੋਕ ਵਰਮਾ[1] |
Area | |
• Union territory | 1,484.0 km2 (573.0 sq mi) |
• Water | 18 km2 (6.9 sq mi) |
• Metro | 46,208 km2 (17,841 sq mi) |
Area rank | 31st |
ਉਚਾਈ | 200−250 m (650−820 ft) |
ਅਬਾਦੀ (2011)[2] | |
• Union territory | 1,63,14,838 |
• ਰੈਂਕ | 2nd |
• ਘਣਤਾ | 11,297.01/km2 (29,259.12/sq mi) |
ਵਸਨੀਕੀ ਨਾਂ | ਦਿੱਲੀਵਾਲੇ |
Languages | |
• Official | ਹਿੰਦੀ[3] |
• Second official | ਅੰਗਰੇਜ਼ੀ, ਪੰਜਾਬੀ, ਉਰਦੂ[3] |
ਟਾਈਮ ਜ਼ੋਨ | Indian Standard Time (UTC+5.30) |
Pincode(s) | 110 XXX |
ਏਰੀਆ ਕੋਡ | +91 11 |
ISO 3166 ਕੋਡ | IN-DL |
ਵੈੱਬਸਾਈਟ | Delhi.gov.in |
ਸ਼ਹਿਰ ਚ ਜ਼ਮਾਨਾ ਕਦੀਮ ਤੇ ਕਰੂੰ ਵਸਤੀ ਦੀਆਂ ਕਈ ਇਮਾਰਤਾਂ, ਯਾਦਗਾਰਾਂ ਦੇ ਆਸਾਰ ਕਦੀਮਾ ਮੌਜੂਦ ਹਨ। ਦਿੱਲੀ ਸਲਤਨਤ ਦੇ ਜ਼ਮਾਨੇ ਦਾ ਕੁਤਬ ਮੀਨਾਰ ਤੇ ਮਸਜਿਦ ਕੁੱਵਤ ਇਸਲਾਮ ਹਿੰਦੁਸਤਾਨ ਚ ਇਸਲਾਮ ਦੀ ਸ਼ਾਨ ਵ ਸ਼ੌਕਤ ਦੀਆਂ ਉਲੀਨ ਨਿਸ਼ਾਨੀਆਂ ਹਨ। ਮੁਗ਼ਲੀਆ ਸਲਤਨਤ ਦੇ ਜ਼ਮਾਨੇ ਚ ਜਲਾਲ ਉੱਦੀਨ ਅਕਬਰ (ਅਕਬਰ) ਨੇ ਰਾਜਘਰ ਆਗਰਾ ਤੋਂ ਦਿੱਲੀ ਮਨਤਕਲ ਕੀਤਾ ਜਦੋਂ ਕਿ 1639ਈ. ਚ ਸ਼ਾਹਜਹਾਂ ਨੇ ਦਿੱਲੀ ਚ ਇੱਕ ਨਵਾਂ ਸ਼ਹਿਰ ਆਬਾਦ ਕੀਤਾ ਜਿਹੜਾ ਕਿ 1649ਈ. ਤੋਂ 1857ਈ. ਤੱਕ ਮੁਗ਼ਲੀਆ ਸਲਤਨਤ ਦਾ ਦਾਰੁਲ ਹਕੂਮਤ ਰਿਹਾ। ਇਹ ਸ਼ਹਿਰ ਸ਼ਾਹਜਹਾਂ ਆਬਾਦ ਕਹਿਲਾਂਦਾ ਸੀ ਤੇ ਹੁਣ ਇਸ ਨੂੰ ਪੁਰਾਣੀ ਦਿੱਲੀ ਕਹਿੰਦੇ ਹਨ।
1857ਈ. ਦੀ ਕ੍ਰਾਂਤੀ ਤੋਂ ਪਹਿਲੇ ਈਸਟ ਇੰਡੀਆ ਕੰਪਨੀ ਹਿੰਦੁਸਤਾਨ ਦੇ ਜ਼ਿਆਦਾਤਰ ਇਲਾਕਿਆਂ ਤੇ ਕਬਜ਼ਾ ਕਰ ਚੁਕੀ ਸੀ ਤੇ ਬਰਤਾਨਵੀ ਰਾਜ ਦੇ ਦੌਰਾਨ ਕਲਕੱਤਾ ਨੂੰ ਰਾਜਘਰ ਦੀ ਹਸੀਤ ਹਾਸਲ ਸੀ। ਬਾਲਆਖ਼ਰ ਜਾਰਜ ਪਨਜਮ ਨੇ 1911ਈ. ਚ ਰਾਜਘਰ ਦਿੱਲੀ ਮਨਤਕਲ ਕਰਨ ਦਾ ਐਲਾਨ ਕੀਤਾ ਤੇ 1920ਈ. ਦੀ ਦੁਹਾਈ ਚ ਪੁਰਾਣੇ ਸ਼ਹਿਰ ਦੇ ਜਨੂਬ ਚ ਇੱਕ ਨਵਾਂ ਸ਼ਹਿਰ ਨਵੀਂ ਦਿੱਲੀ ਵਸਾਈਆ ਗਿਆ। 1947ਈ. ਚ ਆਜ਼ਾਦੀ ਹਿੰਦ ਦੇ ਬਾਅਦ ਨਵੀਂ ਦਿਲੀ ਨੂੰ ਭਾਰਤ ਦਾ ਰਾਜਘਰ ਕਰਾਰ ਦਿੱਤਾ ਗਿਆ। ਸ਼ਹਿਰ ਚ ਭਾਰਤੀ ਪਾਰਲੀਆਮੇਂਟ ਸਮੇਤ ਵਫ਼ਾਕੀ ਹਕੂਮਤ ਦੇ ਅਹਿਮ ਦਫ਼ਾਤਰ ਮੌਜੂਦ ਹਨ। ਅੱਜ ਦਿੱਲੀ ਭਾਰਤ ਦਾ ਸਕਾਫ਼ਤੀ, ਸਿਆਸੀ ਤੇ ਤਜਾਰਤੀ ਮਰਕਜ਼ ਹੈ।
ਜਨਾਤ ਦਾ ਸ਼ਹਿਰਸੋਧੋ
ਜਨਾਤ ਦਾ ਸ਼ਹਿਰ ਦਿੱਲੀ ਤੇ ਲਿਖੀ ਗਈ ਵਲੀਮ ਟੇਲਰ ਮਿਲ ਦੀ ਕਿਤਾਬ ਹੈ, ਜਿਹੜੀ ਕਿ ਭਾਰਤ ਦੀ ਰਾਜਧਾਨੀ ਦੀ ਤਰੀਖ਼ੀ ਅਹਿਮੀਅਤ ਦਾ ਅਹਾਤਾ ਕਰਦੀ ਹੈ। ਦਿੱਲੀ ਅਜ਼ੀਮ ਮਾਜ਼ੀ ਰੱਖਣ ਵਾਲਾ ਇੱਕ ਅਜ਼ੀਮ ਸ਼ਹਿਰ ਹੈ। ਜਿਹੜਾ ਏਨੇ ਜ਼ਿਆਦਾ ਹਿੰਦੁਸਤਾਨੀ ਹੁਕਮਰਾਨਾਂ ਦੀ ਰਾਜਧਾਨੀ ਰਿਹਾ ਹੈ ਕਿ ਹੁਣ ਉਸ ਦਾ ਚੱਪਾ ਚੱਪਾ ਇਨ੍ਹਾਂ ਦੀਆਂ ਦਾਸਤਾਨਾਂ ਸੁਣਾਉਂਦਾ ਹੈ ’ਤੇ ਹਿੰਦੁਸਤਾਨ ਦੇ ਅਜ਼ੀਮ ਮਾਜ਼ੀ ਦੀ ਤਰਜਮਾਨੀ ਕਰਦਾ ਹੈ।
ਸੱਭਿਆਚਾਰਸੋਧੋ
ਦਿਲੀ ਵਿੱਚ ਪ੍ਰਦਰਸ਼ਿਤ ਕਰਨ ਲਈ ਪਾਰੰਪਰਕ ਮਿੱਟੀ ਦਿੱਲੀ ਦੀ ਸੱਭਿਆਚਾਰ ਇਸਦੇ ਲੰਬੇ ਇਤਿਹਾਸ ਅਤੇ ਭਾਰਤ ਦੀ ਰਾਜਧਾਨੀ ਵਜੋਂ ਇਤਿਹਾਸਿਕ ਸਬੰਧ ਦੁਆਰਾ ਪ੍ਰਭਾਵਿਤ ਹੈ। ਹਾਲਾਂਕਿ ਇੱਕ ਮਜ਼ਬੂਤ ਪੰਜਾਬੀ ਪ੍ਰਭਾਵ ਭਾਸ਼ਾ, ਪਹਿਰਾਵਾ ਅਤੇ ਭੋਜਨ ਵਿੱਚ ਦੇਖਿਆ ਜਾ ਸਕਦਾ ਹੈ ਜੋ ਸ਼ਰਨਾਰਥੀਆਂ ਦੀ ਵੱਡੀ ਗਿਣਤੀ ਦੁਆਰਾ ਲਿਆਂਦਾ ਗਿਆ ਹੈ ਜੋ 1947 ਵਿੱਚ ਵੰਡ ਤੋਂ ਬਾਅਦ ਆਇਆ ਸੀ। ਭਾਰਤ ਦੇ ਹੋਰ ਹਿੱਸਿਆਂ ਨੇ ਇਸਨੂੰ ਪਿਘਲਣ ਵਾਲਾ ਪੋਟ ਬਣਾ ਦਿੱਤਾ ਹੈ।
ਬਾਹਰੀ ਜੋੜਸੋਧੋ
ਹਵਾਲੇਸੋਧੋ
- ↑ "Alok Verma Takes Charge As Delhi's New Police Commissioner". Retrieved 29 February 2016.
- ↑ "Cities with population of 1 Lakh and Above" (PDF). censusindia.gov.in. Retrieved 30 January 2014.
- ↑ 3.0 3.1 "Official Language Act 2000" (PDF). Government of Delhi. 2 July 2003. Retrieved 17 July 2015.
- ↑ "Press Information Bureau: Government of India news site, PIB Mumbai website, PIB Mumbai, Press Information Bureau, PIB, India's Official media agency, Government of India press releases, PIB photographs, PIB photos, Press Conferences in Mumbai, Union Minister Press Conference, Marathi press releases, PIB features, Bharat Nirman Public Information Campaign, Public Information Campaign, Bharat Nirman Campaign, Public Information Campaign, Indian Government press releases, PIB Western Region". pibmumbai.gov.in. Retrieved 7 September 2015.