ਅਜਮੇਰ ਸਿੱਧੂ

ਪੰਜਾਬੀ ਲੇਖਕ
(ਅਜਮੇਰ ਸਿਧੂ ਤੋਂ ਮੋੜਿਆ ਗਿਆ)

ਅਜਮੇਰ ਸਿੱਧੂ ਪੰਜਾਬੀ ਕਹਾਣੀਕਾਰ, ਲੇਖਕ ਅਤੇ ਪੰਜਾਬੀ ਪਤਰਿਕਾ, ਵਿਗਿਆਨ ਜੋਤ ਦਾ ਸੰਪਾਦਕ ਹੈ।। ਉਨ੍ਹਾਂ ਦੀਆਂ ਕਹਾਣੀਆਂ ਦਾ ਵਿਸ਼ਾ ਵਸਤੂ ਪੰਜਾਬ ਦੇ ਸਮਾਜਕ ਯਥਾਰਥ ਤੋਂ ਲੈ ਕੇ ਬ੍ਰਹਿਮੰਡੀ ਵਿਗਿਆਨ ਤੱਕ ਫੈਲਿਆ ਹੋਇਆ ਹੈ। ਉਨ੍ਹਾਂ ਨੇ ਹਾਸ਼ੀਏ ਤੇ ਧੱਕੇ ਦਲਿਤਾਂ ਅਤੇ ਦਮਿਤਾਂ ਦੀ ਬਾਤ ਪਾਈ ਹੈ। ਉਨ੍ਹਾਂ ਦੀਆਂ ਕਹਾਣੀਆਂ ਵਿੱਚ ਵਿਗਿਆਨਕ ਸੋਚ, ਯਥਾਰਥਵਾਦੀ ਸੋਝੀ, ਮਾਨਵੀ ਸੰਵੇਦਨਾ, ਬੌਧਿਕ ਕਲਪਨਾ ਅਤੇ ਕ੍ਰਾਂਤੀਕਾਰੀ ਚੇਤਨਾ ਇਕੋ ਵੇਲੇ ਨਾਲੋ ਨਾਲ ਮੌਜੂਦ ਰਹਿੰਦੀਆਂ ਹਨ। ਉਨ੍ਹਾਂ ਨਾ ਕੇਵਲ ਪੰਜਾਬੀ ਦੀ ਪ੍ਰਗਤੀਵਾਦੀ ਯਥਾਰਥਵਾਦੀ ਸ਼ੈਲੀ ਦੀ ਕਹਾਣੀ ਵਿੱਚ ਹੀ ਨਵੇਂ ਪ੍ਰਯੋਗ ਕੀਤੇ ਸਗੋਂ ਅਸਲੋ ਨਵੀਂ ਸ਼ੈਲੀ ਦੀ ਵਿਗਿਆਨਕ ਗਲਪ ਵੀ ਲਿਖੀ। ਉਨ੍ਹਾਂ ਦੀ ਵਾਰਤਕ ਸ਼ੈਲੀ ਕਮਾਲ ਹੈ, ਜਿਸ ਵਿੱਚ ਤੱਥਗਗੱਤ ਜਾਣਕਾਰੀ, ਇਤਿਹਾਸਕ ਬੋਧ ਅਤੇ ਸੁੰਦਰ ਸ਼ਬਦ ਚੋਣ ਹੁੰਦੀ ਹੈ।

ਅਜਮੇਰ ਸਿੱਧੂ
ਜਨਮਅਜਮੇਰ ਸਿੱਧੂ
(1970-05-17) 17 ਮਈ 1970 (ਉਮਰ 54)
ਸ਼ਹੀਦ ਭਗਤ ਸਿੰਘ ਨਗਰ,ਪਿੰਡ ਜਾਫਰਪੁਰ, ਪੰਜਾਬ, ਭਾਰਤ
ਕਿੱਤਾਅਧਿਆਪਨ, ਲੇਖਕ
ਭਾਸ਼ਾਪੰਜਾਬੀ, ਅੰਗਰੇਜ਼ੀ
ਰਾਸ਼ਟਰੀਅਤਾਭਾਰਤੀ
ਸਿੱਖਿਆਐਮ. ਏ. ਪੰਜਾਬੀ, ਬੀ. ਐਡ., ਬੀ. ਐਸ ਸੀ.
ਸ਼ੈਲੀਕਹਾਣੀ, ਵਾਰਤਕ
ਸਰਗਰਮੀ ਦੇ ਸਾਲ20ਵੀਂ ਸਦੀ ਦੇ ਆਖਰੀ ਦਹਾਕੇ ਤੋਂ
ਜੀਵਨ ਸਾਥੀਸਾਰਾ ਸਿੱਧੂ
ਬੱਚੇਪੁੱਤਰੀ ਨਵਰੂਪ ਕੌਰ
ਪੁੱਤਰ ਨਵਰਾਜ ਸਿੰਘ
ਰਿਸ਼ਤੇਦਾਰਪਿਤਾ ਸ. ਬੂਝਾ ਸਿੰਘ
ਮਾਤਾ ਸ੍ਰੀਮਤੀ ਦਰੋਪਤੀ

ਕਿਤਾਬਾਂ

ਸੋਧੋ

ਕਹਾਣੀ ਸੰਗ੍ਰਹਿ

ਸੋਧੋ

ਵਾਰਤਕ

ਸੋਧੋ

ਸੰਪਾਦਨਾ

ਸੋਧੋ

ਸਨਮਾਨ

ਸੋਧੋ
  • ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਭਾਈ ਵੀਰ ਸਿੰਘ ਗਲਪ ਪੁਰਸਕਾਰ - ਕਹਾਣੀ ਸੰਗ੍ਰਹਿ 'ਨਚੀਕੇਤਾ ਦੀ ਮੌਤ' ਲਈ (2000)
  • ਪੰਜਾਬੀ ਸਾਹਿਤ ਅਕਾਦਮੀਂ ਲੁਧਿਆਣਾ ਵੱਲੋਂ 'ਕਰਤਾਰ ਸਿੰਘ ਧਾਲੀਵਾਲ ਨਵ-ਪ੍ਰਤਿਭਾ ਪੁਰਸਕਾਰ (2003)
  • ਭਾਰਤੀ ਭਾਸ਼ਾ ਪ੍ਰੀਸ਼ਦ ਕਲਕੱਤਾ ਵੱਲੋਂ 'ਯੁਵਾ ਪੁਰਸਕਾਰ' (2005-06)

ਬਾਹਰੀ ਲਿੰਕ

ਸੋਧੋ