ਅਜਮੇਰ ਸਿੱਧੂ
ਅਜਮੇਰ ਸਿੱਧੂ ਪੰਜਾਬੀ ਕਹਾਣੀਕਾਰ, ਲੇਖਕ ਅਤੇ ਪੰਜਾਬੀ ਪਤਰਿਕਾ, ਵਿਗਿਆਨ ਜੋਤ ਦਾ ਸੰਪਾਦਕ ਹੈ।। ਉਨ੍ਹਾਂ ਦੀਆਂ ਕਹਾਣੀਆਂ ਦਾ ਵਿਸ਼ਾ ਵਸਤੂ ਪੰਜਾਬ ਦੇ ਸਮਾਜਕ ਯਥਾਰਥ ਤੋਂ ਲੈ ਕੇ ਬ੍ਰਹਿਮੰਡੀ ਵਿਗਿਆਨ ਤੱਕ ਫੈਲਿਆ ਹੋਇਆ ਹੈ। ਉਨ੍ਹਾਂ ਨੇ ਹਾਸ਼ੀਏ ਤੇ ਧੱਕੇ ਦਲਿਤਾਂ ਅਤੇ ਦਮਿਤਾਂ ਦੀ ਬਾਤ ਪਾਈ ਹੈ। ਉਨ੍ਹਾਂ ਦੀਆਂ ਕਹਾਣੀਆਂ ਵਿੱਚ ਵਿਗਿਆਨਕ ਸੋਚ, ਯਥਾਰਥਵਾਦੀ ਸੋਝੀ, ਮਾਨਵੀ ਸੰਵੇਦਨਾ, ਬੌਧਿਕ ਕਲਪਨਾ ਅਤੇ ਕ੍ਰਾਂਤੀਕਾਰੀ ਚੇਤਨਾ ਇਕੋ ਵੇਲੇ ਨਾਲੋ ਨਾਲ ਮੌਜੂਦ ਰਹਿੰਦੀਆਂ ਹਨ। ਉਨ੍ਹਾਂ ਨਾ ਕੇਵਲ ਪੰਜਾਬੀ ਦੀ ਪ੍ਰਗਤੀਵਾਦੀ ਯਥਾਰਥਵਾਦੀ ਸ਼ੈਲੀ ਦੀ ਕਹਾਣੀ ਵਿੱਚ ਹੀ ਨਵੇਂ ਪ੍ਰਯੋਗ ਕੀਤੇ ਸਗੋਂ ਅਸਲੋ ਨਵੀਂ ਸ਼ੈਲੀ ਦੀ ਵਿਗਿਆਨਕ ਗਲਪ ਵੀ ਲਿਖੀ। ਉਨ੍ਹਾਂ ਦੀ ਵਾਰਤਕ ਸ਼ੈਲੀ ਕਮਾਲ ਹੈ, ਜਿਸ ਵਿੱਚ ਤੱਥਗਗੱਤ ਜਾਣਕਾਰੀ, ਇਤਿਹਾਸਕ ਬੋਧ ਅਤੇ ਸੁੰਦਰ ਸ਼ਬਦ ਚੋਣ ਹੁੰਦੀ ਹੈ।
ਅਜਮੇਰ ਸਿੱਧੂ | |
---|---|
ਜਨਮ | ਅਜਮੇਰ ਸਿੱਧੂ 17 ਮਈ 1970 ਸ਼ਹੀਦ ਭਗਤ ਸਿੰਘ ਨਗਰ,ਪਿੰਡ ਜਾਫਰਪੁਰ, ਪੰਜਾਬ, ਭਾਰਤ |
ਕਿੱਤਾ | ਅਧਿਆਪਨ, ਲੇਖਕ |
ਭਾਸ਼ਾ | ਪੰਜਾਬੀ, ਅੰਗਰੇਜ਼ੀ |
ਰਾਸ਼ਟਰੀਅਤਾ | ਭਾਰਤੀ |
ਸਿੱਖਿਆ | ਐਮ. ਏ. ਪੰਜਾਬੀ, ਬੀ. ਐਡ., ਬੀ. ਐਸ ਸੀ. |
ਸ਼ੈਲੀ | ਕਹਾਣੀ, ਵਾਰਤਕ |
ਸਰਗਰਮੀ ਦੇ ਸਾਲ | 20ਵੀਂ ਸਦੀ ਦੇ ਆਖਰੀ ਦਹਾਕੇ ਤੋਂ |
ਜੀਵਨ ਸਾਥੀ | ਸਾਰਾ ਸਿੱਧੂ |
ਬੱਚੇ | ਪੁੱਤਰੀ ਨਵਰੂਪ ਕੌਰ ਪੁੱਤਰ ਨਵਰਾਜ ਸਿੰਘ |
ਰਿਸ਼ਤੇਦਾਰ | ਪਿਤਾ ਸ. ਬੂਝਾ ਸਿੰਘ ਮਾਤਾ ਸ੍ਰੀਮਤੀ ਦਰੋਪਤੀ |
ਕਿਤਾਬਾਂ
ਸੋਧੋਕਹਾਣੀ ਸੰਗ੍ਰਹਿ
ਸੋਧੋ- ''ਨਚੀਕੇਤਾ ਦੀ ਮੌਤ'' -1998
- ''ਖੂਹ ਗਿੜਦਾ ਹੈ'' -2004
- ''ਖੁਸ਼ਕ ਅੱਖ ਦਾ ਖਾਬ'' - 2013
- ''ਸ਼ਾਇਦ ਰੰਮੀ ਮੰਨ ਜਾਏ ਤੇ ਹੋਰ ਕਹਾਣੀਆਂ''( ਪਹਿਲੇ ਤਿੰਨ ਸੰਗ੍ਰਹਿਆਂ ਦੀਆਂ ਕੁੱਲ ਕਹਾਣੀਆਂ ) 2016
- ''ਰੰਗ ਦੀ ਬਾਜ਼ੀ'' 2018
ਵਾਰਤਕ
ਸੋਧੋ- 'ਚਮਤਕਾਰਾਂ ਦੀ ਦੁਨੀਆਂ'' - 2000
- ''ਤੁਰਦੇ ਪੈਰਾਂ ਦੀ ਦਾਸਤਾਨ'' - 2003
- ''ਬਾਬਾ ਬੂਝਾ ਸਿੰਘ - ਗਦਰ ਤੋਂ ਨਕਸਲਵਾੜੀ ਤੱਕ'' - 2008)
- Baba Bujha Singh - Gadar ton Naxalwari Tak - 2013 (English Version)
- ''ਖੁਸ਼ਕ ਆਖ਼ ਕਾ ਖ਼ਾਬ , 2019 ( ਹਿੰਦੀ ਵਿਚ ਕਹਾਣੀ ਸੰਗ੍ਰਹਿ )'' - 2019)
- '' ਗ਼ਦਰੀ ਬਾਬਾ ਬੂਝਾ ਸਿੰਘ( ਬੰਗਲਾ ਵਿੱਚ ਗ਼ਦਰੀ ਦੇਸ ਭਗਤ ਦੀ ਜੀਵਨੀ )'' -2023)
ਸੰਪਾਦਨਾ
ਸੋਧੋ- ''ਨਰਕ ਕੁੰਡ'' (ਕਹਾਣੀ ਸੰਗ੍ਰਹਿ - 1997)
- ''ਜੈਮਲ ਸਿੰਘ ਪੱਡਾ'' (ਜੀਵਨ ਤੇ ਚੋਣਵੀਂ ਕਵਿਤਾ - 2005)
- ''ਪਾਸ਼ ਦੀ ਚੋਣਵੀ ਕਵਿਤਾ'' (2010)
- ''ਸੰਤ ਰਾਮ ਉਦਾਸੀ ( ਸ਼ਖ਼ਸੀਅਤ ਅਤੇ ਸਮੁੱਚੀ ਰਚਨਾ )'' (2014)
- ''ਕ੍ਰਾਂਤੀ ਲਈ ਬਲਦਾ ਕਣ-ਕਣ : ਸੰਤ ਰਾਮ ਉਦਾਸੀ (ਜੀਵਨੀ) '' (2018)
- ਇਸ ਤੋਂ ਇਲਾਵਾ ਅਜਮੇਰ ਸਿੱਧੂ ਦੋ ਮਾਸਿਕ ਵਿਗਿਆਨ ਮੈਗਜ਼ੀਨ ਵਿਗਿਆਨ ਜੋਤ ਦਾ 21 ਸਾਲ ਅਤੇ ਰਾਗ ( ਚੋ - ਮਾਸਿਕ ਸਾਹਿਤਿਕ ਮੈਗਜ਼ੀਨ ) ਦਾ 4 ਸਾਲ ਸੰਪਾਦਕ ਰਿਹਾ ।
ਸਨਮਾਨ
ਸੋਧੋ- ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਭਾਈ ਵੀਰ ਸਿੰਘ ਗਲਪ ਪੁਰਸਕਾਰ - ਕਹਾਣੀ ਸੰਗ੍ਰਹਿ 'ਨਚੀਕੇਤਾ ਦੀ ਮੌਤ' ਲਈ (2000)
- ਪੰਜਾਬੀ ਸਾਹਿਤ ਅਕਾਦਮੀਂ ਲੁਧਿਆਣਾ ਵੱਲੋਂ 'ਕਰਤਾਰ ਸਿੰਘ ਧਾਲੀਵਾਲ ਨਵ-ਪ੍ਰਤਿਭਾ ਪੁਰਸਕਾਰ (2003)
- ਭਾਰਤੀ ਭਾਸ਼ਾ ਪ੍ਰੀਸ਼ਦ ਕਲਕੱਤਾ ਵੱਲੋਂ 'ਯੁਵਾ ਪੁਰਸਕਾਰ' (2005-06)