ਅਜੀਤ ਪਾਲ ਸਿੰਘ

(ਅਜੀਤਪਾਲ ਸਿੰਘ ਤੋਂ ਮੋੜਿਆ ਗਿਆ)

ਅਜੀਤ ਪਾਲ ਸਿੰਘ (ਜਨਮ 1 ਅਪਰੈਲ 1947[2]) ਭਾਰਤ ਦਾ ਹਾਕੀ ਖਿਡਾਰੀ ਰਿਹਾ ਹੈ। ਉਹ ਹਾਕੀ ਦੀ ਨਰਸਰੀ ਜਾਣੇ ਜਾਂਦੇ ਪਿੰਡ ਸੰਸਾਰਪੁਰ ਜ਼ਿਲ੍ਹਾ ਜਲੰਧਰ ਦਾ ਜੰਮਪਲ ਹੈ। ਸੈਂਟਰ ਹਾਫ ਪੋਜੀਸ਼ਨ ਉੱਤੇ ਖੇਡਦਾ ਸੀ। ਸਾਲ 1975 ਦੇ ਹਾਕੀ ਵਿਸ਼ਵ ਕੱਪ ਜੇਤੂ ਟੀਮ ਦੇ ਕਪਤਾਨ ਰਹੇ ਅਜੀਤ ਪਾਲ ਨੂੰ ਭਾਰਤ ਸਰਕਾਰ ਨੇ 1992 ਵਿੱਚ ਪਦਮਸ਼ਰੀ ਪੁਰੂਸਕਾਰ ਨਾਲ ਸਨਮਾਨਿਤ ਕੀਤਾ। ਉਹਨਾਂ ਨੇ 1968 ਤੋਂ 1976 ਦੇ ਦੌਰਾਨ ਤਿੰਨ ਓਲੰਪਿਕਾਂ( 1968,72 ਤੇ 76)[3] ਵਿੱਚ ਭਾਰਤ ਦੀ ਸੈਂਟਰ ਹਾਫ਼ ਵਜੋਂ ਤਰਜਮਾਨੀ ਕੀਤੀ, ਇਨ੍ਹਾਂ ਵਿੱਚੋਂ ਦੋ ਓਲੰਪਿਕ ਵਿੱਚ ਭਾਰਤ ਨੇ ਕਾਂਸੀ ਪਦਕ ਪ੍ਰਾਪਤ ਕੀਤਾ।[4] 1971,73 ਤੇ 75 ਵਿੱਚ ਉਹ ਵਰਲਡ ਕੱਪ ਤੇ 1970,74 ਵਿੱਚ ਉਹ ਏਸ਼ੀਅਨ ਗੇਮਜ਼ ਲਈ ਖੇਲਿਆ।[3]ਭਾਰਤੀ ਓਲੰਪਿਕ ਸੰਘ (ਆਈਓਏ) ਨੇ 2012 ਵਿੱਚ ਕੈਪਟਨ ਅਜੀਤ ਪਾਲ ਸਿੰਘ ਨੂੰ ਲੰਦਨ ਓਲੰਪਿਕ ਲਈ ਭਾਰਤੀ ਦਲ ਦਾ ਪ੍ਰਮੁੱਖ ਨਿਯੁਕਤ ਕੀਤਾ। ਇਹ ਪਹਿਲੀ ਵਾਰ ਸੀ, ਜਦੋਂ ਕਿਸੇ ਸਾਬਕਾ ਖਿਡਾਰੀ ਨੂੰ ਓਲੰਪਿਕ ਖੇਡਾਂ ਵਿੱਚ ਦਲ ਦਾ ਮੁਖੀ ਬਣਾਇਆ ਗਿਆ ਹੋਵੇ। ਇਸ ਤੋਂ ਪਹਿਲਾਂ ਜਾਂ ਤਾਂ ਸਿਆਸਤਦਾਨਾਂ ਨੂੰ ਜਾਂ ਖੇਡ ਪ੍ਰਬੰਧਕਾਂ ਨੂੰ ਇਸ ਅਹੁਦੇ ਲਈ ਵਿੱਚਾਰਿਆ ਜਾਂਦਾ ਸੀ।[5]

ਅਜੀਤਪਾਲ ਸਿੰਘ
ਨਿੱਜੀ ਜਾਣਕਾਰੀ
ਪੂਰਾ ਨਾਮ ਅਜੀਤਪਾਲ ਸਿੰਘ
ਜਨਮ ਫਰਮਾ:Birthdate and age
ਸੰਸਾਰਪੁਰ, ਪੰਜਾਬ, ਭਾਰਤ
ਕੱਦ 5 ft 10 in (1.78 m)[1]
ਖੇਡਣ ਦੀ ਸਥਿਤੀ Halfback
ਮੈਡਲ ਰਿਕਾਰਡ
ਪੁਰਸ਼ਾਂ ਦੀ ਫ਼ੀਲਡ ਹਾਕੀ
 ਭਾਰਤ ਦਾ/ਦੀ ਖਿਡਾਰੀ
ਹਾਕੀ ਵਿਸ਼ਵ ਕੱਪ
ਕਾਂਸੀ ਦਾ ਤਮਗ਼ਾ – ਤੀਜਾ ਸਥਾਨ 1971 Barcelona ਟੀਮ
ਚਾਂਦੀ ਦਾ ਤਮਗ਼ਾ – ਦੂਜਾ ਸਥਾਨ 1973 Amsterdam ਟੀਮ
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 1975 ਕੁਆਲਾਲੰਪੁਰ ਟੀਮ
Olympic Games
ਕਾਂਸੀ ਦਾ ਤਮਗ਼ਾ – ਤੀਜਾ ਸਥਾਨ 1968 Mexico City Field Hockey
ਕਾਂਸੀ ਦਾ ਤਮਗ਼ਾ – ਤੀਜਾ ਸਥਾਨ 1972 Munich Field Hockey

ਸ਼ੁਰੂਆਤ

ਸੋਧੋ

7 ਜਾਂ 8 ਸਾਲ ਦੀ ਉਮਰ ਵਿੱਚ, ਛੋਟੇ ਅਜੀਤ ਨੂੰ ਉਸਦੇ ਚਾਚੇ ਦੁਆਰਾ ਇੱਕ ਹਾਕੀ ਸਟਿੱਕ ਦੇ ਦਿੱਤੀ ਗਈ ਸੀ। ਉਸਨੇ ਛਾਉਣੀ ਬੋਰਡ ਹਾਈ ਸੈਕੰਡਰੀ ਸਕੂਲ, ਜਲੰਧਰ ਛਾਉਣੀ ਵਿੱਚ ਪੜ੍ਹਾਈ ਕੀਤੀ ਅਤੇ 16 ਸਾਲ ਦੀ ਉਮਰ ਵਿੱਚ 1963 ਵਿੱਚ ਪੰਜਾਬ ਰਾਜ ਸਕੂਲ ਹਾਕੀ ਟੀਮ ਦੀ ਨੁਮਾਇੰਦਗੀ ਕੀਤੀ। ਆਪਣੇ ਸ਼ੁਰੂਆਤੀ ਦਿਨਾਂ ਦੌਰਾਨ, ਅਜੀਤ ਫੁੱਲ ਬੈਕ ਪੁਜ਼ੀਸ਼ਨ 'ਤੇ ਖੇਡਦਾ ਸੀ। ਉਹ 1964 ਵਿੱਚ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਚਲਾ ਗਿਆ। ਇਥੇ 4 ਸਾਲਾਂ ਲਈ ਰਿਹਾ, ਜਿਸ ਨੇ ਕਾਲਜ ਨੂੰ ਪੰਜਾਬ ਯੂਨੀਵਰਸਿਟੀ ਕਾਲਜ ਟੂਰਨਾਮੈਂਟ ਵਿੱਚ 3 ਜਿੱਤਾਂ ਦਿੱਤੀਆਂ। ਇੱਥੇ ਹੀ ਅਜੀਤ ਆਪਣੀ ਅਸਲ ਸਥਿਤੀ, ਫੁੱਲ ਬੈਕ ਤੋਂ ਸੈਂਟਰ ਹਾਫ ਵੱਲ ਤਬਦੀਲ ਹੋ ਗਿਆ। ਉਸ ਨੂੰ 1966 ਵਿੱਚ ਪੰਜਾਬ ਯੂਨੀਵਰਸਿਟੀ ਹਾਕੀ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਸੀ ਅਤੇ 1968 ਵਿੱਚ ਭਾਰਤੀ ਯੂਨੀਵਰਸਿਟੀ ਦੀਆਂ ਹਾਕੀ ਟੀਮ ਦੀ ਨੁਮਾਇੰਦਗੀ ਕੀਤੀ ਗਈ ਸੀ।

ਪੁਰਸਕਾਰ

ਸੋਧੋ

ਇੰਡੀਅਨ ਹਾਕੀ ਵਿੱਚ ਸ਼ਾਨਦਾਰ ਯੋਗਦਾਨ ਦੇ ਸਨਮਾਨ ਵਜੋਂ, ਅਜੀਤਪਾਲ ਸਿੰਘ ਨੂੰ 1970 ਵਿੱਚ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ, 1992 ਵਿੱਚ ਉਨ੍ਹਾਂ ਨੂੰ ਪਦਮ ਸ਼੍ਰੀ ਪੁਰਸਕਾਰ ਵੀ ਦਿੱਤਾ ਗਿਆ।

ਹਵਾਲੇ

ਸੋਧੋ
  1. "Player's Profile". Archived from the original on 2011-02-22. Retrieved 2015-09-29. {{cite web}}: Unknown parameter |dead-url= ignored (|url-status= suggested) (help)
  2. "Sikh-History.com". Archived from the original on 24 ਦਸੰਬਰ 2018. Retrieved 28 September 2015. {{cite web}}: Unknown parameter |dead-url= ignored (|url-status= suggested) (help)
  3. 3.0 3.1 "Ajit Pal Singh named Indian Chef-de-Mission". Deccan Herald (in ਅੰਗਰੇਜ਼ੀ). 2012-04-02. Retrieved 2019-12-18.
  4. "Olympic results". Archived from the original on 2011-02-22. Retrieved 2015-09-29. {{cite web}}: Unknown parameter |dead-url= ignored (|url-status= suggested) (help)
  5. http://www.deccanherald.com/content/239075/ajit-pal-singh-named-indian.html