ਅਟਲ ਰਾਇ (ਹਾੜ 3, 1682 ਸੰਮਤ, 31 ਮਈ 1625 - ਅੱਸੂ ਵਦੀ 6, ਸੰਮਤ 1691, 2 ਸਤੰਬਰ 1634) ਗੁਰੂ ਹਰਿਗੋਬਿੰਦ ਅਤੇ ਮਾਤਾ ਨਾਨਕੀ ਦਾ ਛੋਟਾ ਬੇਟਾ ਸੀ। ਅਟਲ ਰਾਇ ਦੀ ਮੌਤ 9 ਸਾਲ ਦੀ ਉਮਰ ਵਿਚ ਹੋ ਗਈ ਸੀ।[1]

ਬਾਬਾ ਅਟਲ, ਪੱਕੀਆਂ ਪਕਾਈਆਂ ਘੱਲ

ਸੋਧੋ

ਦਰਬਾਰ ਸਾਹਿਬ ਅੰਮ੍ਰਿਤਸਰ ਦੇ ਨੇੜੇ ਗੁਰੂ ਹਰਿਗੋਬਿੰਦ ਸਾਹਿਬ ਦੇ ਪੁੱਤਰ ਅਟਲ ਰਾਇ ਦੇ ਸਸਕਾਰ ਵਾਲੀ ਜਗਹ ਇਹ ਗੁਰਦੁਆਰਾ ਬਣਿਆ ਹੋਇਾਅ ਹੈ। ਇਹ ਸੰਨ 1788 ਵਿਚ ਬਣਨਾ ਸ਼ੁਰੂ ਹੋਇਆ। ਸੀ ਰਾਮਗੜ੍ਹੀਆ ਮਿਸਲ ਦੇ ਮੁਖੀ ਜੋਧ ਸਿੰਘ ਨੇ 1794 ਵਿਚ ਇਸ ਦੀਆਂ ਕੁਝ ਹੋਰ ਮੰਜ਼ਿਲਾਂ ਬਣਵਾਈਆਂ ਸਨ। ਇਸ ਮਗਰੋਂ ਸੰਨ 1831 ਵਿਚ ਮਹਾਰਾਜਾ ਰਣਜੀਤ ਸਿੰਘ ਨੇ ਦੇਸਾ ਸਿੰਘ ਮਜੀਠਿਆ ਰਾਹੀਂ ਬਣਵਾਈਆਂ ਸਨ। ਇਸ ਤਰ੍ਹਾ ਇਹ ਕੁਲ ਨੌਂ ਮੰਜ਼ਲਾ ਬਣਾ ਦਿੱਤਾ ਗਿਆ ਸੀ। 40 ਮੀਟਰ ਉਚਾਈ ਵਾਲੀ ਇਹ ਇਸ ਇਲਾਕੇ ਦੀ ਸਭ ਤੋਂ ਉੱਚੀ ਇਮਾਰਤ ਹੈ। ਇਸ ਜਗਹ ਹਰ ਵੇਲੇ ਲੰਗਰ ਲੱਗਾ ਰਹਿੰਦਾ ਹੈ, ਲੋਕ ਘਰਾਂ ਵਿਚ ਲੰਗਰ ਬਣਾ ਕੇ ਇੱਥੇ ਲਿਆ ਕੇ ਵਰਤਾਉਂਦੇ ਹਨ ਜਿਸ ਤੋਂ ਇਹ ਕਹਾਵਤ ਸ਼ੁਰੂ ਹੋ ਗਈ ਸੀ: “ਬਾਬਾ ਅਟਲ, ਪੱਕੀਆਂ ਪਕਾਈਆਂ ਘੱਲ”।

ਹਵਾਲੇ

ਸੋਧੋ
  1. ਹਰਜਿੰਦਰ ਸਿੰਘ ਦਿਲਗੀਰ ਸਿੱਖ ਖੋਜੀ