ਅਤਿਯਥਾਰਥਵਾਦ (ਦ੍ਰਿਸ਼ ਕਲਾਵਾਂ)
ਅਤਿਯਥਾਰਥਵਾਦ ਚਿੱਤਰਕਾਰੀ ਅਤੇ ਮੂਰਤੀਕਾਰੀ ਕਰਨ ਦਾ ਇੱਕ ਢੰਗ ਹੈ ਜਿਸ ਨਾਲ ਇਹਨਾਂ ਨੂੰ ਦੇਖਕੇ ਭੁਲੇਖਾ ਲਗੇ ਕਿ ਇਹ ਚਿੱਤਰ ਜਾਂ ਮੂਰਤੀ ਨਹੀਂ ਸਗੋਂ ਫੋਟੋਆਂ ਹਨ। ਇਸਨੂੰ ਫੋਟੋਯਥਾਰਥਵਾਦ ਦਾ ਅਗਲਾ ਪੜਾਅ ਮੰਨਿਆ ਜਾਂਦਾ ਹੈ। ਕਲਾ ਵਿੱਚ ਇਹ ਲਹਿਰ ਮੁੱਢਲੇ 2000ਵਿਆਂ ਵਿੱਚ ਸੰਯੁਕਤ ਰਾਜ ਅਤੇ ਯੂਰਪ ਵਿੱਚ ਸ਼ੁਰੂ ਹੋਈ।
ਸ਼ਬਦ ਨਿਰੁਕਤੀ
ਸੋਧੋਮੂਲ ਰੂਪ ਵਿੱਚ ਫ਼ਰਾਂਸੀਸੀ ਸ਼ਬਦ Hyperréalisme ਹੈ। ਅੰਗਰੇਜ਼ੀ ਵਿੱਚ Hyperrealism ਦੇ ਤੌਰ ਉੱਤੇ ਵਰਤਿਆ ਗਿਆ। ਪੰਜਾਬੀ ਵਿੱਚ ਇਸ ਲਈ ਅਤਿਯਥਾਰਥਵਾਦ ਜਾਂ ਪਰਾਯਥਾਰਥਵਾਦ ਸ਼ਬਦਾਂ ਦਾ ਪ੍ਰਯੋਗ ਕੀਤਾ ਗਿਆ ਹੈ।
ਇਤਿਹਾਸ
ਸੋਧੋਫ਼ਰਾਂਸੀਸੀ ਸ਼ਬਦ Hyperréalisme ਬੈਲਜੀਅਨ ਕਲਾ ਵਪਾਰੀ ਈਸੀ ਬਰਾਛੋ ਨੇ ਘੜਿਆ, ਜਦੋਂ ਉਸਨੇ 1973 ਵਿੱਚ ਬਰਸਲਜ਼ ਵਿਖੇ ਇੱਕ ਕਲਾ ਪ੍ਰਦਰਸ਼ਨੀ ਲਗਾਈ। ਉਸ ਪ੍ਰਦਰਸ਼ਨੀ ਵਿੱਚ ਮੁੱਖ ਤੌਰ ਉੱਤੇ ਅਮਰੀਕੀ ਫੋਟੋਯਥਾਰਥਵਾਦੀ ਕਲਾਕਾਰਾਂ ਰੈਲਫ਼ ਗੋਈਂਗਜ਼, ਚੱਕ ਕਲੋਸ, ਡੌਨ ਐਡੀ ਆਦਿ ਦੀਆਂ ਰਚਨਾਵਾਂ ਦੇ ਨਾਲ ਨਾਲ ਕੁਝ ਯੂਰਪੀ ਕਲਾਕਾਰਾਂ ਦੀਆਂ ਰਚਨਾਵਾਂ ਵੀ ਪੇਸ਼ ਕੀਤੀਆਂ ਗਈਆਂ। ਉਸ ਤੋਂ ਬਾਅਦ ਫੋਟੋਯਥਾਰਥਵਾਦ ਤੋਂ ਪ੍ਰਭਾਵਿਤ ਰਚਨਾਵਾਂ ਨੂੰ ਅਤਿਯਥਾਰਥਵਾਦੀ ਰਚਨਾਵਾਂ ਕਿਹਾ ਜਾਣ ਲੱਗਿਆ।