ਅਨਿਲ ਆਚਾਰੀਆ ( ਬੰਗਾਲੀ : Ônil ācāryô ) ਭਾਰਤੀ ਬੰਗਾਲੀ ਵਿਦਵਾਨ, ਨਿਬੰਧਕਾਰ, ਕਹਾਣੀਕਾਰ ਅਤੇ ਕਵੀ ਹੈ। 1966 ਵਿੱਚ, ਉਸਨੇ ਬੰਗਾਲੀ ਸਾਹਿਤਕ ਤਿਮਾਹੀ ਅਤੇ ਲਿਟਲ ਮੈਗਜ਼ੀਨ ਅਨੁਸਟੁਪਦੀ ਸਥਾਪਨਾ ਕੀਤੀ। [4]

ਅਨਿਲ ਆਚਾਰੀਆ
ਰਾਸ਼ਟਰੀਅਤਾਭਾਰਤੀ
ਪੇਸ਼ਾਨਿਬੰਧਕਾਰ, ਕਹਾਣੀਕਾਰ, ਕਵੀ
ਲਈ ਪ੍ਰਸਿੱਧਲਿਟਲ ਮੈਗਜ਼ੀਨ ਅਨੁਸਟੁਪ ਦਾ ਮੋਢੀ ਅਤੇ ਸੰਪਾਦਕ [1][2][3]

ਸਿੱਖਿਆ

ਸੋਧੋ

ਆਚਾਰੀਆ ਨੇ ਸਕਾਟਿਸ਼ ਚਰਚ ਕਾਲਜ ਤੋਂ ਅੰਗਰੇਜ਼ੀ ਸਾਹਿਤ ਵਿੱਚ ਆਨਰਜ਼ ਡਿਗਰੀ ਨਾਲ਼ ਗ੍ਰੈਜੂਏਸ਼ਨ ਕੀਤੀ। ਇਸ ਤੋਂ ਬਾਅਦ ਉਸਨੇ ਕਲਕੱਤਾ ਯੂਨੀਵਰਸਿਟੀ ਤੋਂ ਅੰਗਰੇਜ਼ੀ ਸਾਹਿਤ ਵਿੱਚ ਮਾਸਟਰ ਦੀ ਡਿਗਰੀ ਹਾਸਲ ਕੀਤੀ।

ਕੈਰੀਅਰ

ਸੋਧੋ

ਆਚਾਰੀਆ ਨੇ ਸੇਰਾਮਪੁਰ ਕਾਲਜ ਵਿੱਚ ਅੰਗਰੇਜ਼ੀ ਪੜ੍ਹਾਈ, ਬਾਅਦ ਵਿੱਚ ਵਿਭਾਗੀ ਮੁਖੀ ਬਣਿਆ ਅਤੇ ਕਾਲਜ ਦੇ ਸੰਚਾਰੀ ਅੰਗਰੇਜ਼ੀ ਪ੍ਰੋਗਰਾਮ ਦੀ ਸਥਾਪਨਾ ਕੀਤੀ।[ਹਵਾਲਾ ਲੋੜੀਂਦਾ]ਉਸਦੇ ਕੰਮ ਵਿੱਚ ਸਕੱਤਰ ਜਨਰਲ ਲਿਟਰੇਚਰ ਆਰਟਸ ਨੈਸ਼ਨਲ ਕਲਚਰ ਐਂਡ ਐਜੂਕੇਸ਼ਨਲ ਰਿਸਰਚ ਸੋਸਾਇਟੀ, ਕੋਲਕਾਤਾ ਲਈ ਬੰਗਾਲੀ ਭਾਸ਼ਾ ਦੀ ਖੋਜ ਲਈ ਪਾਠਾਂ ਦਾ ਸੰਗ੍ਰਹਿ, ਡਿਜਿਟਲਾਈਜ਼ੇਸ਼ਨ ਅਤੇ ਹੋਰ ਭਾਸ਼ਾਈ ਮਾਮਲੇ ਸ਼ਾਮਲ ਹਨ। [5]

ਉਹ ਕੋਲਕਾਤਾ ਪੁਸਤਕ ਮੇਲੇ ਦੇ ਆਯੋਜਕ, ਪਬਲਿਸ਼ਰ ਐਂਡ ਬੁੱਕਸੈਲਰਜ਼ ਗਿਲਡ ਦਾ ਮੈਂਬਰ ਹੈ। ਯਾਦ ਰਹੇ ਇਹ ਮੇਲਾ ਏਸ਼ੀਆ ਦਾ ਸਭ ਤੋਂ ਵੱਡਾ ਪੁਸਤਕ ਮੇਲਾ ਹੈ ਅਤੇ ਵਿਸ਼ਵ ਵਿੱਚ ਸਭ ਤੋਂ ਵੱਧ ਭਰਨ ਵਾਲ਼ਾ ਪੁਸਤਕ ਮੇਲਾ ਹੈ। [6]ਉਹ 1996 ਅਤੇ 1998 ਦੇ ਵਿਚਕਾਰ, ਲਗਾਤਾਰ ਤਿੰਨ ਵਾਰ ਗਿਲਡ ਦੇ ਸਕੱਤਰ ਚੁਣਿਆ ਗਿਆ, ਅਤੇ ਉਸਦੇ ਕਾਰਜਕਾਲ ਦੌਰਾਨ, ਪ੍ਰਸਿੱਧ ਫ਼ਰਾਂਸੀਸੀ ਫਿਲਾਸਫਰ ਜੈਕ ਦੇਰਿਦਾ ਨੇ 1997 ਵਿੱਚ ਕੋਲਕਾਤਾ ਪੁਸਤਕ ਮੇਲੇ ਦਾ ਉਦਘਾਟਨ ਕੀਤਾ ਸੀ।

ਇਹ ਵੀ ਵੇਖੋ

ਸੋਧੋ
  • ਲਿਟਲ ਮੈਗਜ਼ੀਨ ਅੰਦੋਲਨ
  • ਕੋਲਕਾਤਾ ਲਿਟਲ ਮੈਗਜ਼ੀਨ ਲਾਇਬ੍ਰੇਰੀ ਅਤੇ ਖੋਜ ਕੇਂਦਰ

ਹਵਾਲੇ

ਸੋਧੋ
  1. Das, Soumitra (July 20, 2008). "Little things mean a lot". The Telegraph India. Archived from the original on July 11, 2018. Retrieved 25 April 2021.
  2. No Revolutionary but Editor of a Revolutionary Paper in Samar Sen. Nityapriya Ghosh, Sahitya Akademi, 2001, p. 77.
  3. Dasgupta, Priyanka (July 1, 2012). "The New Golden Age". The Times of India. Retrieved 25 April 2021.
  4. "Anustup website's profile of the editor. Retrieved on 9 September 2013". Archived from the original on 19 September 2013. Retrieved 8 September 2013.
  5. "Grants in Aid for Year 2007-08". Central Institute of Indian Languages. Retrieved 9 April 2021.
  6. Acharya, Anil (January 29, 2003). "In this bazaar, cash flows thick & fast". Times of India. Retrieved 6 May 2021.