ਕੋਲਕਾਤਾ ਪੁਸਤਕ ਮੇਲਾ
ਅੰਤਰਰਾਸ਼ਟਰੀ ਕੋਲਕਾਤਾ ਪੁਸਤਕ ਮੇਲਾ (ਪੁਰਾਣਾ ਨਾਮ: ਅੰਗਰੇਜ਼ੀ ਵਿੱਚ Calcutta Book Fair, ਰੋਮਨ ਬੰਗਾਲੀ ਵਿਚ Antarjatik Kolkata Boimela ਜਾਂ Antarjatik Kolkata Pustakmela, ਬੰਗਾਲੀ ਭਾਸ਼ਾ: (কলকাতা বইমেলা বা কলকাতা পুস্তকমেলা) ਕੋਲਕਾਤਾ ਵਿੱਚ ਇੱਕ ਸਿਆਲ ਦਾ ਮੇਲਾ ਹੈ। ਇਹ ਇੱਕ ਵਪਾਰ ਮੇਲਾ ਨਾ ਹੋਣ ਦੇ ਭਾਵ ਵਿੱਚ ਇੱਕ ਵਿਲੱਖਣ ਕਿਤਾਬ ਮੇਲਾ ਹੈ - ਪੁਸਤਕ ਮੇਲਾ ਮੁੱਖ ਤੌਰ ਤੇ ਥੋਕ ਵਪਾਰੀਆਂ ਦੀ ਬਜਾਏ ਆਮ ਜਨਤਾ ਲਈ ਹੈ।ਇਹ ਸੰਸਾਰ ਦਾ ਸਭ ਤੋਂ ਵੱਡਾ ਗੈਰ-ਵਪਾਰਕ ਪੁਸਤਕ ਮੇਲਾ, ਏਸ਼ੀਆ ਦਾ ਸਭ ਤੋਂ ਵੱਡਾ ਪੁਸਤਕ ਮੇਲਾ ਅਤੇ ਸੰਸਾਰ ਵਿੱਚ ਸਭ ਤੋਂ ਭਰਵੀਂ ਹਾਜ਼ਰੀ ਵਾਲਾ ਪੁਸਤਕ ਮੇਲਾਹੈ।.[citation needed] ਇਹ ਫ਼ਰੈਂਕਫ਼ਰਟ ਬੁੱਕ ਮੇਲੇ ਅਤੇ ਲੰਡਨ ਪੁਸਤਕ ਮੇਲੇ ਦੇ ਬਾਅਦ ਸੰਸਾਰ ਦੀ ਤੀਜੀ ਸਭ ਤੋਂ ਵੱਡੀ ਸਾਲਾਨਾ ਕਿਤਾਬਾਂ ਦੀ ਧੜ ਹੈ. ਕਈ ਕੋਲਕਾਤਾਵਾਸੀ ਪੁਸਤਕ ਮੇਲਾ ਕੋਲਕਾਤਾ ਦੇ ਇੱਕ ਅੰਤਰ ਨਹਿਤ ਅੰਗ ਸਮਝਦੇ ਹਨ, ਅਤੇ ਇਸ ਦੀ ਮਿਆਦ ਦੇ ਦੌਰਾਨ ਹਰ ਦਿਨ ਮੇਲੇ ਦਾ ਦੌਰਾ ਕਰਨ ਵਾਲੇ ਲੋਕਾਂ ਦੇ ਨਜਾਰੇ ਆਮ ਹਨ।.[citation needed]
International Kolkata Book Fair কলকাতা আন্তর্জাতিক বই মেলা | |
---|---|
Status | Active |
Genre | Multi-genre |
Venue | Milan Mela (Previously Kolkata Maidan) |
Location | Kolkata |
Country | India |
First held | 1976 |
Organizer | Book Sellers and Publishers Guild |
Attendance | over 2.5 millions every year[ਹਵਾਲਾ ਲੋੜੀਂਦਾ] |
Official website | http://www.kolkatabookfair.net/ |
ਕੋਲਕਾਤਾ ਪੁਸਤਕ ਮੇਲੇ ਦੀ ਸਫਲਤਾ ਦਾ ਨਤੀਜਾ ਹੈ ਕਿ ਪੱਛਮੀ ਬੰਗਾਲ ਵਿੱਚ ਸਿਲੀਗੁੜੀ ਵਰਗੇ ਛੋਟੇ ਸ਼ਹਿਰਾਂ ਵਿੱਚ ਕਈ ਪੁਸਤਕ ਮੇਲੇ ਲੱਗਣ ਲੱਗੇ ਹਨ, ਅਤੇ ਇਸਨੂੰ 1972 ਵਿੱਚ ਦਿੱਲੀ ਵਿਖੇ ਪਹਿਲੇ ਵਿਸ਼ਵ ਪੁਸਤਕ ਮੇਲੇ ਨੇ ਪ੍ਰੇਰਿਤ ਕੀਤਾ ਸੀ।
ਕੋਲਕਾਤਾ ਪੁਸਤਕ ਮੇਲੇ ਦੇ ਪ੍ਰਸਿੱਧੀ ਬਹੁਤ ਪ੍ਰਭਾਵਸ਼ਾਲੀ ਰਹੀ ਕਿ ਫ਼ਰੈਂਕਫ਼ਰਟ ਪੁਸਤਕ ਮੇਲੇ ਦੇ ਆਯੋਜਕਾਂ ਅਨੁਸਾਰ, 2006 ਵਿੱਚ ਫ਼ਰੈਂਕਫ਼ਰਟ ਪੁਸਤਕ ਮੇਲੇ ਤੇ ਭਾਰਤ ਨੂੰ ਵਿਸ਼ੇਸ਼ ਮਹਿਮਾਨ ਨਾਮਜ਼ਦ ਕੀਤਾ ਗਿਆ। ਪੁਸਤਕ ਮੇਲੇ ਦੌਰਾਨ ਕੋਲਕਾਤਾ ਵਿੱਚ ਥੀਏਟਰ, ਸਾਹਿਤ, ਗੀਤਾਂ ਅਤੇ ਦੇ ਜਸ਼ਨ ਮਨਾਏ ਜਾਂਦੇ ਹਨ।
ਸ਼ੁਰੂਆਤ
ਸੋਧੋ'ਦ ਪਬਲਿਸ਼ਰਜ਼ ਐਂਡ ਬੁੱਕਸੈੱਲਰਜ ਗਿਲਡ', ਕੋਲਕਾਤਾ ਨੇ 1976 ਵਿੱਚ ਛੋਟੇ ਪੈਮਾਨੇ ਤੇ ਪੁਸਤਕ ਮੇਲਾ ਸ਼ੁਰੂ ਕੀਤਾ ਸੀ। ਇਹ ਕਿਤਾਬਾਂ ਲਈ ਵਧ ਰਹੀ ਜਨਤਾ ਦੀ ਮੰਗ, ਅਤੇ ਕਿਤਾਬਾਂ ਦੀਆਂ ਦੁਕਾਨਾਂ ਦੀ ਮੁਕਾਬਲਤਨ ਘਾਟ ਨੂੰ ਪੂਰਾ ਕਰਨ ਲਈ ਸ਼ੁਰੂ ਕੀਤਾ ਗਿਆ ਸੀ। ਭਾਵੇਂ ਦੇਸ਼ ਵਿੱਚ ਹੁਣ ਕਾਲਜ ਸਟਰੀਟ ਦੀ ਬੁੱਕ ਸ਼ਾਪ ਜ਼ਿਲ੍ਹੇ ਦੇ ਇਲਾਵਾ ਲੈਂਡਮਾਰਕ, ਸਟਾਰਮਾਰਕ, ਕਰਾਸਵਰਡ ਬੁੱਕਸਟੋਰ, ਅਤੇ ਆਕਸਫੋਰਡ ਬੁੱਕਸਟੋਰ ਵਰਗੀਆਂ ਕਈ ਵੱਡੀਆਂ ਕਿਤਾਬਾਂ ਦੀਆਂ ਦੁਕਾਨਾਂ ਹਨ, ਤਾਂ ਵੀ ਮੇਲੇ ਦੀ ਪਰੰਪਰਾ ਜਾਰੀ ਹੈ ਅਤੇ ਕਲਕੱਤਾ ਪੁਸਤਕ ਮੇਲੇ ਦੀ ਰੌਨਕ ਹਰ ਸਾਲ ਵਧ ਰਹੀ ਹੈ।
ਸਮਾਂ
ਸੋਧੋਮੇਲਾ ਰਵਾਇਤੀ ਤੌਰ ਜਨਵਰੀ ਦੇ ਆਖਰੀ ਬੁੱਧਵਾਰ ਨੂੰ ਸ਼ੁਰੂ ਹੁੰਦਾ ਹੈ ਅਤੇ ਫਰਵਰੀ ਦੇ ਪਹਿਲੇ ਜਾਂ ਦੂਜੇ ਐਤਵਾਰ ਨੂੰ ਖਤਮ ਹੁੰਦਾ ਹੈ (ਇਹ ਯਕੀਨੀ ਬਣਾਉਣ ਲਈ ਕਿ ਅੰਤਰਾਲ ਹਰ ਹਾਲ 12 ਦਿਨ ਹੋਵੇ)। ਇਹ ਸ਼ੁਰੂ ਵਿੱਚ ਇੱਕ ਹਫ਼ਤੇ-ਭਰ ਦਾ ਉਤਸਵ ਹੁੰਦਾ ਸੀ, ਪਰ ਜਨਤਾ ਦੀ ਮੰਗ ਨੇ 2005 ਵਿੱਚ ਇਸਨੂੰ ਵਧਾ ਕੇ 12 ਦਿਨ ਦਾ ਕਰਨ ਲਈ ਅਧਿਕਾਰੀਆਂ ਨੂੰ ਮਜਬੂਰ ਕਰ ਦਿੱਤਾ। ਆਮ ਤੌਰ ਤੇ 23 ਜਨਵਰੀ (ਸੁਭਾਸ਼ ਚੰਦਰ ਬੋਸ ਦਾ ਜਨਮ ਦਿਨ) ਤੋਂ 26 ਜਨਵਰੀ (ਭਾਰਤ ਦਾ ਗਣਤੰਤਰ ਦਿਵਸ) ਤੱਕ ਦੌਰਾਨ ਕਲਕੱਤਾ ਵਿੱਚ ਇੱਕ ਲੰਮੀ ਛੁੱਟੀ ਹੁੰਦੀ ਹੈ, ਮੇਲਾ ਸਭ ਬਹੁਤੇ ਕਲਕੱਤਾਵਾਸੀਆਂ ਦੀ ਤਨਖਾਹ ਵਾਲੇ ਦਿਨ ਨੂੰ ਮੇਲਣ ਲਈ ਫਰਵਰੀ ਦੇ ਸ਼ੁਰੂ ਵਿੱਚ ਲਾਇਆ ਜਾਂਦਾ ਹੈ।