ਅਨਿਲ ਕਾਕੋਦਕਰ
ਅਨਿਲ ਕਾਕੋਦਕਰ ਇੱਕ ਭਾਰਤੀ ਪਰਮਾਣੂ ਵਿਗਿਆਨੀ ਹਨ। ਨਵੰਬਰ, 2009 ਤੱਕ ਉਹ ਭਾਰਤ ਦੇ ਪਰਮਾਣੂ ਊਰਜਾ ਕਮਿਸ਼ਨ ਦੇ ਚੇਅਰਮੈਨ ਅਤੇ ਭਾਰਤ ਸਰਕਾਰ ਦੇ ਪਰਮਾਣੂ ਊਰਜਾ ਵਿਭਾਗ ਦੇ ਸਕੱਤਰ ਸਨ। ਇਸ ਦੇ ਪਹਿਲਾਂ ਉਹ 1996 ਤੋਂ 2000 ਤੱਕ ਭਾਭਾ ਪਰਮਾਣੂ ਅਨੁਸੰਧਾਨ ਕੇਂਦਰ ਦੇ ਨਿਰਦੇਸ਼ਕ ਸਨ। ਉਹ ਭਾਰਤੀ ਰਿਜ਼ਰਵ ਬੈਂਕ ਵਿੱਚ ਵੀ ਨਿਰਦੇਸ਼ਕ ਹਨ।
ਅਨਿਲ ਕਾਕੋਦਕਰ | |
---|---|
ਜਨਮ | |
ਰਾਸ਼ਟਰੀਅਤਾ | ਭਾਰਤੀ |
ਅਲਮਾ ਮਾਤਰ | ਰੁਪਾਰੇਲ ਕਾਲਜ VJTI, ਮੁੰਬਈ ਯੂਨੀਵਰਸਿਟੀ ਨੋਟਿੰਘਮ ਯੂਨੀਵਰਸਿਟੀ |
ਲਈ ਪ੍ਰਸਿੱਧ | ਮੁਸਕਰਾਉਂਦਾ ਬੁੱਧ ਪੋਖਰਾਂ-II ਭਾਰਤੀ ਪਰਮਾਣੂ ਪ੍ਰੋਗਰਾਮ |
ਪੁਰਸਕਾਰ | ਪਦਮ ਸ਼੍ਰੀ (1998) ਪਦਮ ਭੂਸ਼ਣ (1999) ਪਦਮ ਵਿਭੂਸ਼ਣ (2009) |
ਵਿਗਿਆਨਕ ਕਰੀਅਰ | |
ਖੇਤਰ | ਮਕੈਨੀਕਲ ਇੰਜੀਨੀਅਰਿੰਗ |
ਅਦਾਰੇ | ਭਾਰਤ ਦਾ ਪਰਮਾਣੂ ਊਰਜਾ ਕਮਿਸ਼ਨ ਪਰਮਾਣੂ ਊਰਜਾ ਵਿਭਾਗ ਭਾਭਾ ਪਰਮਾਣੂ ਅਨੁਸੰਧਾਨ ਕੇਂਦਰ ਰੱਖਿਆ ਮੰਤਰਾਲਾ |
ਮੁੱਢਲੀ ਜ਼ਿੰਦਗੀ
ਸੋਧੋਕਾਕੋਦਕਰ ਦਾ ਜਨਮ 11 ਨਵੰਬਰ 1943 ਨੂੰ ਬਰਵਾਨੀ ਸ਼ਾਹੀ ਰਿਆਸਤ (ਵਰਤਮਾਨ ਮੱਧ ਪ੍ਰਦੇਸ਼ ਰਾਜ) ਵਿੱਚ ਆਜ਼ਾਦੀ ਘੁਲਾਟੀਏ ਜੋੜੀ, ਕਮਲਾ ਕਾਕੋਦਕਰ ਅਤੇ ਪੁਰੁਸ਼ੋਤਮ ਕਾਕੋਦਕਰ ਦੇ ਘਰ ਹੋਇਆ ਸੀ। ਉਸ ਦੀ ਮੁੱਢਲੀ ਪੜ੍ਹਾਈ ਬਰਵਾਨੀ ਅਤੇ ਖਾਰਕੋਨ ਵਿੱਚ ਹੋਈ ਅਤੇ ਬਾਅਦ ਨੂੰ ਉਹ ਪੋਸਟ-ਮੈਟ੍ਰਿਕ ਪੜ੍ਹਾਈ ਕਰਨ ਲਈ ਮੁੰਬਈ ਚਲਾ ਗਿਆ।